• Home
  • »
  • News
  • »
  • punjab
  • »
  • IN PLACE OF DINESH BASSI SIDHU CLOSE AIDE DAMANDEEP BECAME THE CHAIRMAN OF AMRITSAR IMPROVEMENT TRUST

ਕੈਪਟਨ ਦੇ ਨੇੜਲਿਆਂ ਦਾ ਪੱਤਾ ਸਾਫ਼!, ਦਿਨੇਸ਼ ਬੱਸੀ ਦੀ ਥਾਂ ਸਿੱਧੂ ਦਾ ਨੇੜਲਾ ਦਮਨਦੀਪ ਬਣਿਆ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ

  • Share this:
    ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਸੂਬੇ ਵਿਚ ਵੱਡੇ ਪ੍ਰਸ਼ਾਸਨਿਕ ਫੇਰਬਦਲ ਹੋਣੇ ਸ਼ੁਰੂ ਹੋ ਗਏ ਹਨ। ਅੱਜ ਨਵੇਂ ਮੁੱਖ ਮੰਤਰੀ ਵੱਲੋਂ ਦਮਨਦੀਪ ਸਿੰਘ ਉੱਪਲ ਨੂੰ ਦਿਨੇਸ਼ ਬੱਸੀ ਦੀ ਥਾਂ 'ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

    ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਬੱਸੀ ਨੂੰ ਅੱਜ ਅਹੁਦੇ ਤੋਂ ਹਟਾ ਦਿੱਤਾ ਗਿਆ। ਅੱਜ ਆਪਣੀ ਸ਼ਹਿਰ ਦੀ ਫੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੱਸੀ ਦੀ ਥਾਂ ਸਿੱਧੂ ਦੇ ਕਰੀਬੀ ਸਹਿਯੋਗੀ ਦਮਨਦੀਪ ਨੂੰ ਚੇਅਰਮੈਨ ਲਗਾ ਦਿੱਤਾ।

    ਇਸ ਮੌਕੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਬੱਸੀ ਦੇ ਕਥਿਤ ਤੌਰ ’ਤੇ ਚੰਗੇ ਸੰਬੰਧ ਨਹੀਂ ਹਨ। ਇਸ ਕਾਰਨ ਇਹ ਤਬਦੀਲੀ ਕੀਤੀ ਗਈ ਹੈ। ਦੂਜੇ ਪਾਸੇ  ਦਮਨਦੀਪ ਨੂੰ ਸਿੱਧੂ ਦਾ ਨੇੜਲੇ ਦੱਸਿਆ ਜਾ ਰਿਹਾ ਹੈ।
    Published by:Gurwinder Singh
    First published: