Home /News /punjab /

Weather Update : ਅਜੇ ਕੁਝ ਦਿਨ ਫਿਲਹਾਲ ਨਹੀਂ ਮਿਲੇਗੀ ਠੰਡ ਤੋਂ ਰਾਹਤ,ਛਾਇਆ ਰਹੇਗਾ ਕੋਹਰਾ ਅਤੇ ਧੁੰਦ-ਮੌਸਮ ਵਿਭਾਗ

Weather Update : ਅਜੇ ਕੁਝ ਦਿਨ ਫਿਲਹਾਲ ਨਹੀਂ ਮਿਲੇਗੀ ਠੰਡ ਤੋਂ ਰਾਹਤ,ਛਾਇਆ ਰਹੇਗਾ ਕੋਹਰਾ ਅਤੇ ਧੁੰਦ-ਮੌਸਮ ਵਿਭਾਗ

ਸੰਘਣੀ ਧੁੰਦ, ਸ਼ੀਤ ਲਹਿਰ ਅਤੇ ਠੰਢ ਦੇ ਕਾਰਨ ਦਿਨ ਦਾ ਤਾਪਮਾਨ ਹੋਰ ਘਟੇਗਾ-ਮੌਸਮ ਵਿਭਾਗ

ਸੰਘਣੀ ਧੁੰਦ, ਸ਼ੀਤ ਲਹਿਰ ਅਤੇ ਠੰਢ ਦੇ ਕਾਰਨ ਦਿਨ ਦਾ ਤਾਪਮਾਨ ਹੋਰ ਘਟੇਗਾ-ਮੌਸਮ ਵਿਭਾਗ

ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਠੰਢ ਦੇ ਵਿੱਚ ਵਾਧਾ ਹੋਇਅ ਹੈੈ। ਬੀਤੇ ਕੱਲ੍ਹ ਯਾਨੀ ਬੁੱਧਵਾਰ ਦੀ ਗੱਲ ਕੀਤੀ ਜਾਵੇ  ਤਾਂ ਬੀਤੇ ਕੱਲ੍ਹ ਨੂੰ ਵੀ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਦਿਨ ਦਾ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ਼ ਕੀਤਾ ਗਿਆ । ਜਦਕਿ ਦਿਨ ਦਾ ਤਾਪਮਾਨ ਆਮ ਤੋਂ 7 ਤੋਂ 8 ਡਿਗਰੀ ਘੱਟ ਹੈ, ਜਦੋਂ ਕਿ ਰਾਤ ਦਾ ਤਾਪਮਾਨ ਆਮ ਵਾਂਗ ਹੀ ਰਿਹਾ ਸੀ।

ਹੋਰ ਪੜ੍ਹੋ ...
  • Share this:

ਬੀਤੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਜਾਰੀ ਹੈ । ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਠੰਢ ਦੇ ਵਿੱਚ ਵਾਧਾ ਹੋਇਅ ਹੈੈ। ਬੀਤੇ ਕੱਲ੍ਹ ਯਾਨੀ ਬੁੱਧਵਾਰ ਦੀ ਗੱਲ ਕੀਤੀ ਜਾਵੇ  ਤਾਂ ਬੀਤੇ ਕੱਲ੍ਹ ਨੂੰ ਵੀ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਦਿਨ ਦਾ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ਼ ਕੀਤਾ ਗਿਆ । ਜਦਕਿ ਦਿਨ ਦਾ ਤਾਪਮਾਨ ਆਮ ਤੋਂ 7 ਤੋਂ 8 ਡਿਗਰੀ ਘੱਟ ਹੈ, ਜਦੋਂ ਕਿ ਰਾਤ ਦਾ ਤਾਪਮਾਨ ਆਮ ਵਾਂਗ ਹੀ ਰਿਹਾ ਸੀ।

ਪੰਜਾਬ ਦੇ ਵਿੱਚ ਬੁੱਧਵਾਰ ਨੂੰ ਤੀਜੇ ਦਿਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਦਿਨ ਦੇ ਵਿੱਚ ਠੰਢ ਵਧ ਗਈ, ਜਦਕਿ ਘੱਟੋ-ਘੱਟ ਤਾਪਮਾਨ ਦੇ ਵਿੱਚ ਵੀ ਗਿਰਾਵਟ ਜ਼ਿਆਦਾ ਦਰਜ਼ ਕੀਤੀ ਗਈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬੀਤੇ ਕੱਲ੍ਹ ਘੱਟ ਤੋਂ ਘੱਟ ਤਾਪਮਾਨ 7.01 ਡਿਗਰੀ ਸੈਲਸੀਅਸ ਰਿਹਾ। ਜਦਕਿ ਵੀਰਵਾਰ ਨੂੰ ਇਹ ਹੋਰ ਥੱਲੇ ਖਿਸਕ ਕੇ 5.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਕੁਝ ਅਜਿਹਾ ਹੀ ਹਾਲ ਹਰਿਆਣਾ ਅਤੇ ਪੰਜਾਬ ਦੇ ਸ਼ਹਿਰਾਂ ਦਾ ਰਿਹਾ ਹੈ , ਜਿਨ੍ਹਾਂ ਦੇ ਵਿੱਚ ਘੱਟ ਤੋਂ ਘੱਟ  ਤਾਪਮਾਨ ਲਗਾਤਾਰ ਥੱਲੇ ਡਿੱਗ ਰਿਹਾ ਹੈ। ਅੰਮ੍ਰਿਤਸਰ ਵਿੱਚ ਕੱਲ੍ਹ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਅੱਜ 6.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਕੱਲ੍ਹ ਘੱਟੋ-ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਸੀ , ਜੋ ਅੱਜ 6.00 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਅੱਜ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ।

ਉਧਰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਕੱਲ੍ਹ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਸੀ, ਜੋ ਅੱਜ 6.08 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ। ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 7.4 ਤੋਂ 7.00 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ। ਕਰਨਾਲ ਦੇ ਵਿੱਚ ਘੱਟੋ-ਘੱਟ ਤਾਪਮਾਨ ਜੋ 8.8 ਡਿਗਰੀ ਸੈਲਸੀਅਸ ਸੀ, ਅੱਜ 7.00 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਸੰਘਣੀ ਧੁੰਦ, ਸ਼ੀਤ ਲਹਿਰ ਅਤੇ ਠੰਢ ਦੇ ਕਾਰਨ ਦਿਨ ਦਾ ਤਾਪਮਾਨ ਹੋਰ ਘੱਟ ਹੋ ਜਾਵੇਗਾ। ਪੱਛਮੀ ਗੜਬੜੀ 6 ਜਨਵਰੀ ਤੋਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਹੋ ਗਈ ਹੈ। ਇਸ ਨਾਲ ਪੰਜਾਬ ਦੇ ਵਿੱਚ 7 ਅਤੇ 8 ਜਨਵਰੀ ਨੂੰ ਧੁੰਦ ਅਤੇ ਸੀਤ ਲਹਿਰ ਵਿੱਚ ਕਮੀ ਆ ਸਕਦੀ ਹੈ। ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਦਿਨ ਦਾ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰਿਹਾ ਹੈ, ਉੱਥੇ ਹੀ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੈਸਟਰਨ ਡਿਸਟਰਬੈਂਸ ਫਿਰ ਤੋਂ ਸਰਗਰਮ ਹੋ ਰਿਹਾ ਹੈ। ਜਿਸ ਤੋਂ ਬਾਅਦ ਨੀਵੇਂ ਇਲਾਕਿਆਂ ਦੇ ਵਿੱਚ ਠੰਢ ਘੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Published by:Shiv Kumar
First published: