ਕੇਂਦਰ ਸਰਕਾਰ ਦੀ ਨੀਤੀਆਂ ਦੇ ਖਿਲਾਫ ਕੇਂਦਰ ਮਜਦੂਰ ਯੂਨੀਅਨ ਵੱਲੋਂ 8 ਜਨਵਰੀ ਯਾਨੀ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਕੀਤੀ ਜਾ ਰਹੀ ਹੈ। ਜਿਸ ਕਾਰਨ ਦੇਸ਼ਭਰ ’ਚ ਬੈਕਿੰਡ ਆਵਾਜਾਈ ਅਤੇ ਦੂਜੀਆਂ ਹੋਰ ਸੇਵਾਵਾਂ ਪ੍ਰਭਾਵਿਤ ਰਹੇਗੀ। ਭਾਰਤ ਬੰਦ ਤੇ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬੰਦ ਬੁਲਾਉਣ ਵਾਲਿਆਂ ਨੂੰ ਮੇਰਾ ਸਲਾਮ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਸਦਾ ਸਮਰਥਨ ਕਰਦੇ ਹਨ। ਕਾਬਿਲੇਗੌਰ ਹੈ ਕਿ ਇਸ ਅਸਰ ਹੁਣ ਪੰਜਾਬ ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ’ਚ ਕਈ ਵਿਦਿਆਰਥੀਆਂ ਨੇ ਵੀ ਇਸ ਪ੍ਰਦਰਸ਼ਨ ਚ ਆਪਣਾ ਯੋਗਦਾਨ ਦਿੱਤਾ ਹੈ।
ਪੰਜਾਬ ’ਚ ਕਈ ਥਾਵਾਂ ’ਤੇ ਦਿਖ ਰਿਹਾ ਬੰਦ ਦਾ ਅਸਰ
ਬੰਦ ਦਾ ਅਸਰ ਹੁਣ ਪੰਜਾਬ ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਹੁਸ਼ਿਆਰਪੁਰ ਅਤੇ ਚੰਡੀਗੜ੍ਹ ਚ ਰੋਡ ਜਾਮ ਕੀਤਾ। ਇਸ ਪ੍ਰਦਰਸ਼ਨ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ ਹਨ। ਇਸ ਪ੍ਰਦਰਸ਼ਨ ਚ ਕਾਫੀ ਗਿਣਤੀ ਚ ਵਿਦਿਆਰਥੀ ਵੀ ਸ਼ਾਮਲ ਹੋਏ ਹਨ।
ਕਿਸਾਨਾਂ ਦੁਆਰਾ ਭਾਰਤ ਬੰਦ
ਕਿਸਾਨ ਜੱਥਬੰਦੀਆਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਕਈ ਥਾਵਾਂ ਤੇ ਰੋਡ ਜਾਮ ਕੀਤੇ ਗਏ ਹਨ। ਨਾਲ ਹੀ ਸਰਕਾਰ ਖਿਲਾਪ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।
ਪੰਜਾਬ ਰੋਡਵੇਜ਼ ਨੇ ਦਿੱਤਾ ਕਿਸਾਨਾਂ ਦਾ ਸਾਥ
ਇਕ ਪਾਸੇ ਜਿੱਥੇ ਕਿਸਾਨ ਜੱਥੇਬੰਦੀਆਂ ਵੱਲੋਂ ਭਾਰਤ ਬੰਦ ਕੀਤਾ ਗਿਆ ਹੈ। ਉੱਥੇ ਹੀ ਇਸੇ ਦੌਰਾਨ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਵੀ ਸਰਕਾਰੀ ਬੱਸਾਂ ਨੂੰ ਰੋਕ ਦਿੱਤੀ ਹੈ। ਗੁਰਦਾਸਪੁਰ ’ਚ ਬਸਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਬੇ ’ਚ ਵੱਖ ਵੱਖ ਇਲਾਕਿਆਂ ’ਚ ਅਸਰ
ਮਲੇਰਕੋਟਲਾ ਚ ਅੱਜ ਭਾਰਤ ਬੰਦ ਨੂੰ ਲੈਕੇ ਮੰਡੀ ਚ ਪਹਿਲਾ ਵਰਗੀ ਚਹਿਲ ਪਹਿਲ ਦੇਖਣ ਨੂੰ ਨਹੀਂ ਮਿਲ ਰਹੀ ਹੈ। ਪਿੰਡਾਂ ਤੋਂ ਸਬਜੀ ਮੰਡੀ ’ਚ ਨਹੀਂ ਪਹੁੰਚੀ ਹੈ। ਬੀਤੇ ਦਿਨ ਦੀ ਸਬਜ਼ੀ ਨੂੰ ਹੀ ਲੋਕ ਖਰੀਦਨ ਦੇ ਲਈ ਆ ਰਹੇ ਹਨ। ਪਰ ਪਿੰਡਾਂ ਦੇ ਲੋਕਾਂ ਵੱਲੋਂ ਸਬਜੀਆਂ ਨੂੰ ਮੰਡੀ ਨਹੀਂ ਲੈਕੇ ਆਇਆ ਜਾ ਰਿਹਾ ਹੈ। ਜਿਸ ਕਾਰਨ ਵਪਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਦੂਜੇ ਪਾਸੇ ਵਪਾਰੀਆਂ ਦਾ ਕਹਿਣਾ ਹੈ ਕਿ ਭਾਰਤ ਬੰਦ ਦੇ ਚੱਲਦੇ ਮੰਡੀ ਇਕ ਤਰ੍ਹਾਂ ਦੇ ਨਾਲ ਬੰਦ ਹੈ।
ਇਹਨਾਂ ਥਾਵਾਂ ਚ ਹੈ ਆਮ ਵਰਗੀ ਜਿੰਦਗੀ
ਭਾਰਤ ਬੰਦ ਦਾ ਅਸਰ ਪੰਜਾਬ ’ਚ ਕਿਸੇ ਕਿਸੇ ਇਲਾਕੇ ਚ ਦੇਖਣ ਨੂੰ ਮਿਲ ਰਿਹਾ ਹੈ ਤੇ ਕਈ ਥਾਵਾਂ ਤੇ ਲੋਕਾਂ ਦੀ ਆਮ ਵਰਗੀ ਜਿੰਦਗੀ ਹੈ। ਦਸ ਦਈਏ ਕਿ ਸਮਾਨਾ ਪਾਤੜਾ ਸ਼ਹਿਰ ’ਚ ਦੁਕਾਨਾਂ ਖੁੱਲ੍ਹਿਆ ਹੋਇਆ ਹਨ। ਸਮੇਂ ਦੇ ਨਾਲ ਦੁੱਧ ਵੀ ਆ ਰਿਹਾ ਹੈ ਤੇ ਬੱਸ ਸੇਵਾ ਤੇ ਬੈਂਕ ਵੀ ਖੁੱਲ੍ਹੇ ਹੋਏ ਹਨ। ਪਰ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੇ ਸੰਗਠਨ ਦੁਪਹਿਰ ਚ ਪ੍ਰਦਰਸ਼ਨ ਕਰ ਸਕਦੇ ਹਨ। ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਵੱਲੋਂ 2 ਘੰਟੇ ਦੇ ਲਈ ਆਵਾਜਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਕਈ ਥਾਵਾਂ ਤੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ
ਭਾਰਤ ਬੰਦ ਦੇ ਕਾਰਨ ਕਈ ਥਾਵਾਂ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਮਕਾਰਾ ਤੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੇਲਣੀ ਪੈ ਰਹੀ ਹੈ। ਬੰਦ ਦੇ ਚੱਲਦੇ ਬੱਸਾਂ ਬੰਦ ਹਨ ਜਿਸ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bharat bandh, Delhi, Farmer, Punjab, Student, Suicide