• Home
  • »
  • News
  • »
  • punjab
  • »
  • IN RAJPURA SUKHBIR SINGH BADAL WAS OPPOSED BY FARMERS ORGANIZATIONS

ਰਾਜਪੁਰਾ 'ਚ ਸੁਖਬੀਰ ਸਿੰਘ ਬਾਦਲ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ

ਰਾਜਪੁਰਾ 'ਚ ਸੁਖਬੀਰ ਸਿੰਘ ਬਾਦਲ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ

ਰਾਜਪੁਰਾ 'ਚ ਸੁਖਬੀਰ ਸਿੰਘ ਬਾਦਲ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ

  • Share this:
    ਅਮਰਜੀਤ ਸਿੰਘ ਪੰਨੂ

    ਰਾਜਪੁਰਾ  - ਜਿਵੇਂ ਜਿਵੇਂ ਚੋਣਾਂ ਦਾ ਦਿਨ ਨਜ਼ਦੀਕ ਆ ਰਹੀਆਂ ਹਨ  ਵੱਖ-ਵੱਖ ਪਾਰਟੀ ਦੇ ਲੀਡਰਾਂ ਵੋਟਰਾਂ ਨੂੰ ਆਪਣੇ ਹੱਕ ਵਿੱਚ  ਕਰਨ ਦੇ ਲਈ  ਚੋਣ ਰੈਲੀਆਂ ਕੀਤੀਆਂ  ਜਾ ਰਹੀਆਂ। ਰਾਜਪੁਰਾ ਤੋਂ  ਸ਼੍ਰੋਮਣੀ ਅਕਾਲੀ ਦਲ ਦੇ  ਉਮੀਦਵਾਰ  ਚਰਨਜੀਤ ਸਿੰਘ ਬਰਾੜ ਨੂੰ  ਸ਼੍ਰੋਮਣੀ ਅਕਾਲੀ ਦਲ  ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਿਸ ਵੱਲੋਂ  ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿਚ  ਸ਼੍ਰੋਮਣੀ ਅਕਾਲੀ ਦਲ  ਇੱਕ ਰੈਲੀ ਰੱਖੀ ਗਈ ਸੀ। ਇਸ ਵਿੱਚ  ਵਿਸ਼ੇਸ਼ ਤੌਰ ਤੇ  ਸ਼੍ਰੋਮਣੀ ਅਕਾਲੀ ਦਲ ਦੇ  ਪ੍ਰਧਾਨ  ਸੁਖਬੀਰ ਸਿੰਘ ਬਾਦਲ  ਪਹੁੰਚ ਰਹੇ ਸਨ  ਜਿਨ੍ਹਾਂ ਦਾ ਰੈਲੀ ਤੋਂ ਪਹਿਲਾਂ ਹੀ  ਕਈ ਥਾਵਾਂ ਤੇ  ਪ੍ਰੋਗਰਾਮ ਉਲੀਕੇ ਗਏ ਸਨ ।

    ਪਿੰਡ ਮਿਰਜ਼ਾਪੁਰ  ਪਹਿਲੀ ਪਾਰਟੀ ਵੱਲੋਂ  ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਸ਼ਿਵ ਮੰਦਰ ਨਲਾਸ  ਸੁਖਬੀਰ ਸਿੰਘ ਬਾਦਲ  ਮੱਥਾ ਟੇਕਿਆ  ਗਿਆ  ਰਾਜਪੁਰਾ ਦੇ  ਆਰੀਆ ਸਮਾਜ ਮੰਦਿਰ ਵਿਚ  ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ  ਰਾਜਪੁਰਾ ਦੀ  ਬਾਰ ਐਸੋਸੀਏਸ਼ਨ ਵਿੱਚ  ਵਕੀਲਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ । ਜਦੋਂ ਸੁਖਬੀਰ ਸਿੰਘ ਬਾਦਲ  ਰਾਜਪੁਰਾ ਦੇ  ਗਗਨ ਚੌਕ  ਆਰੀਆ ਸਮਾਜ ਮੰਦਰ ਵਿੱਚ  ਪਹੁੰਚੇ ਸਨ  ਕਿਸਾਨ ਜਥੇਬੰਦੀਆਂ  ਕਾਲੀਆਂ ਝੰਡੀਆਂ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ।



    ਸੁਖਬੀਰ ਸਿੰਘ ਬਾਦਲ  ਪ੍ਰਧਾਨ  ਸ਼੍ਰੋਮਣੀ ਅਕਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕਿਹਾ ਕਿ  ਰਾਜਪੁਰਾ ਦੇ  ਕਾਂਗਰਸ ਦੇ ਰਾਜ ਤੋਂ  ਕਾਫੀ ਪ੍ਰੇਸ਼ਾਨ ਹਨ।  ਚਰਨਜੀਤ ਸਿੰਘ  ਬਰਾੜ  ਬਹੁਤ ਹੀ ਵਧੀਆ ਇਨਸਾਨ  ਦੇ ਨਾਲ ਨਾਲ  ਮਿਹਨਤੀ  ਵੀ ਕਰਦੇ ਹਨ।  ਅੱਜ  ਸਾਰੇ ਰਾਜਪੁਰਾ  ਦੇ ਲੋਕ  ਕਾਂਗਰਸ ਤੋਂ  ਪ੍ਰੇਸ਼ਾਨ ਹਨ  ਸਾਡੀ ਸਰਕਾਰ ਵੱਲੋਂ  ਪਹਿਲਾਂ  ਕਾਫ਼ੀ ਵਿਕਾਸ ਕਰਵਾਇਆ ਹੈ  ਹੁਣ ਤਾਂ  ਕਾਂਗਰਸ ਪਾਰਟੀ ਦਾ  ਆਪਣਾ ਹੀ ਕਲੇਸ਼ ਖ਼ਤਮ ਨਹੀਂ ਹੋਈ  ਰਿਹਾ।  ਪੰਜਾਬ ਦੇ  ਮੰਤਰੀ  ਚਰਨਜੀਤ ਸਿੰਘ  ਚੰਨੀ  ਜੋ ਲੋਕਾਂ ਨੂੰ  ਵਾਅਦੇ ਕਰ ਰਹੇ ਹਨ  ਉਹ ਕਦੀ ਵੀ ਪੂਰੇ ਨਹੀਂ  ਹੋ ਸਕੇ। ਸਾਡੀ ਸਰਕਾਰ ਆਉਣ ਤੇ  ਸਾਰੇ ਪੰਜਾਬ ਵਾਸੀਆਂ  ਸੁੱਖ ਸਹੂਲਤਾਂ  ਦਿੱਤੀਆਂ ਜਾਣਗੀਆਂ। ਸੁਖਬੀਰ ਸਿੰਘ ਬਾਦਲ   ਨੇ ਕਿਹਾ ਕਿ  ਸਾਡੀ ਸਰਕਾਰ ਆਉਣ ਤੇ  ਸਾਰੇ ਮਸਲੇ  ਹੱਲ ਕੀਤੇ ਜਾਣਗੇ।

    ਮਨਜੀਤ ਸਿੰਘ  ਘੁੰਮਣਾ  ਭਾਰਤੀ ਕਿਸਾਨ ਯੂਨੀਅਨ  ਚੜੂਨੀ  ਪੰਜਾਬ  ਦੇ ਜ਼ਿਲ੍ਹਾ   ਪ੍ਰਧਾਨ  ਭਾਰਤੀ ਕਿਸਾਨ ਯੂਨੀਅਨ  ਏਕਤਾ ਸਿੱਧੂ  ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ  ਵੇ  ਸੁਖਬੀਰ ਸਿੰਘ ਬਾਦਲ ਬਾਦਲ ਦਾ  ਵਿਰੋਧ ਕੀਤਾ  ਅਤੇ  ਕਾਲੀਆਂ ਝੰਡੀਆਂ  ਵਿਖਾ ਕੇ  ਜ਼ਬਰਦਸਤ  ਨਾਅਰੇਬਾਜ਼ੀ ਕੀਤੀ  ਕਿਸਾਨ ਜਥੇਬੰਦੀਆਂ ਵਲੋਂ  ਸੁਖਬੀਰ ਸਿੰਘ ਬਾਦਲ  ਰੈਲੀ ਤੋਂ ਪਹਿਲਾਂ ਡਟ ਕੇ ਵਿਰੋਧ ਕੀਤਾ ਗਿਆ
    Published by:Ashish Sharma
    First published: