ਅਮਰਜੀਤ ਸਿੰਘ ਪੰਨੂ
ਰਾਜਪੁਰਾ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਸਾਲ ਤੋਂ ਲਗਾਤਾਰ ਧਰਨੇ ਉਤੇ ਬੈਠੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਅਤੇ ਹੋਰ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ । ਕਿਸਾਨਾਂ ਵੱਲੋਂ ਗਿਆਰਾਂ ਤਰੀਕ ਸਵੇਰੇ ਦਿੱਲੀ ਤੋਂ ਆਪਣੇ ਘਰ ਵਾਪਸੀ ਪੰਜਾਬ ਵੱਲ ਤੁਰਨ ਦਾ ਫ਼ੈਸਲਾ ਲਿਆ ਤਾਂ ਕਿਸਾਨ ਵੀਰਾਂ ਨੇ ਜਿੱਤ ਦੀ ਖ਼ੁਸ਼ੀ ਵਿੱਚ ਢੋਲ ਨਗਾਰੇ ਵਜਾਏ ਗਏ । ਦਿੱਲੀ ਤੋਂ ਅਰਦਾਸ ਕਰਨ ਉਪਰੰਤ ਪੰਜਾਬ ਵੱਲ ਚਾਲੇ ਪੈ ਗਏ ਹਰ ਮੋੜ ਤੇ ਕਿਸਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਥਾਂ ਥਾਂ ਤੇ ਲੰਗਰ ਲਗਾਏ ਗਏ । ਫੁੱਲਾਂ ਦੇ ਹਾਰ ਪਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ।
ਰਾਜਪੁਰਾ ਦੇ ਨੈਸ਼ਨਲ ਹਾਈਵੇ ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਪੰਜਾਬ ਵਿੱਚ ਦਾਖ਼ਲ ਹੋਣ ਤੇ ਦਿੱਲੀ ਤੋਂ ਪਰਤੇ ਕਿਸਾਨਾਂ ਦਾ ਸਿਰੋਪਾ ਪਾ ਕੇ ਸਨਮਾਨਤ ਕੀਤਾ ਗਿਆ। ਇੱਥੇ ਲੰਗਰ ਵੀ ਛਕਾਇਆ ਗਿਆ। ਹਰੇਕ ਪਾਰਟੀ ਵੱਲੋਂ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ। ਬੀਬੀਆਂ ਵੱਲੋਂ ਵੀ ਨੱਚ ਟੱਪ ਕੇ ਖੁਸ਼ੀ ਮਨਾਈ ਗਈ। ਦਿੱਲੀ ਤੋਂ ਲੈ ਕੇ ਰਾਜਪੁਰਾ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਤੋਂ ਪਰਤੇ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਬਾਬਾ ਬੰਤ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਸ੍ਰੀ ਚੰਦ ਗੁਰਦੁਆਰਾ ਸਾਹਿਬ ਪਿੰਡ ਮਦਨਪੁਰ ਨੇ ਕਿਹਾ ਕਿ ਸਾਡੇ ਹਜ਼ਾਰਾਂ ਕਿਸਾਨ ਦਿੱਲੀ ਦਾ ਮੋਰਚਾ ਫਤਿਹ ਕਰਕੇ ਮੁੜੇ ਹਨ, ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਜਦੋਂ ਤਕ ਸਾਰੇ ਕਿਸਾਨ ਆਪਣੇ ਘਰ ਪਰਤ ਨਹੀਂ ਜਾਂਦੇ ਹਨ, ਸਾਡੇ ਵੱਲੋਂ ਲੰਗਰ ਦੀ ਸੇਵਾ ਚਲਦੀ ਰਹੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab farmers, Rajpura