Sidharth Arora
ਜਿਲਾ ਤਰਨ ਤਾਰਨ ਵਿਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਦਸਤਕ ਦਿੱਤੀ ਹੈ ਪਿਛਲੇ ਤਿੰਨ ਦਿਨਾਂ ਤੋਂ ਕੋਰੋਨਾ ਦੇ ਕੇਸ ਵਧਣੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਤਰਨ ਤਾਰਨ ਦੇ ਸਕੂਲਾਂ ਦੇ ਵਿਚ ਕੋਰੋਨਾ ਦੀ ਸੈਂਪਲਿੰਗ ਟੈਸਟ ਸ਼ੁਰੂ ਕੀਤੇ ਗਏ ਹਨ l ਪਿਛਲੇ ਦਿਨਾਂ ਤੋਂ ਤਰਨ ਤਾਰਨ ਦੇ ਤਿੰਨ ਦੇ ਸਕੂਲ ਵਿਚ ਕੁੱਲ 17 ਵਿਦਿਆਰਥੀ ਕਰੋਨਾ ਪੋਜ਼ੀਟਿਵ ਨਿਕਲੇ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਵਿੱਚ ਅਲਗ-ਅਲਗ ਟੀਮਾਂ ਬਣਾ ਕੇ ਕਰੋਨਾ ਦੇ ਟੈਸਟ ਸ਼ੁਰੂ ਕਰ ਦਿੱਤੇ ਗਏ ਹਨ ਤੇ ਸਕੂਲਾਂ ਨੂੰ ਦੋ ਦਿਨਾਂ ਲਈ ਬਦ ਕਰ ਦਿਤਾ ਹੈ । ਜ਼ਿਲ੍ਹੇ ਵਿਚ ਕਰੋਨਾ ਦੇ ਐਕਟਿਵ ਕੇਸ 62 ਹਨ ਤੇ ਇਹਨਾਂ ਵਿਚੋਂ 26 ਮਰੀਜ਼ ਹੋਮ ਆਈਸੋਲੇਟ ਹਨ ਤੇ ਬਾਕੀ ਅਲਗ ਅਲਗ ਹਸਪਤਾਲ ਵਿਚ ਭਰਤੀ ਹਨ।
ਤਰਨ ਤਾਰਨ ਦੇ ਸਿਵਲ ਸਰਜਨ ਰੋਹਿਤ ਮਹਿਤਾ ਨੇ ਦੱਸਿਆ ਕਿ ਤਰਨ ਤਾਰਨ ਦੇ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਟੇਸਟ ਕੀਤੇ ਜਾ ਰਹੇ ਹਨ ਤੇ ਟੇਸਟ ਕੀਤੇ ਜਾ ਰਹੇ ਹਨ ਜਿਨਾ ਵਿਚ ਪਿਛਲੇ ਦਿਨਾਂ ਵਿੱਚ ਪਿਡ ਕਿਰਤੋਵਾਲ ਦੇ ਸਰਕਾਰੀ ਸਕੂਲ ਦੇ 4 ਵਿਦਿਆਰਥੀ , ਆਰੀਆ ਗ੍ਰਲਜ ਸਕੂਲ ਤਰਨਤਾਰਨ ਦੇ 2 ਵਿਦਿਆਰਥੀ ਤੇ ਸਰਕਾਰੀ ਸਕੂਲਾ ਤਰਨ ਤਾਰਨ ਲੜਕੇ ( ਮੰਡੀ ਵਾਲੇ) ਦੇ 4 ਵਿਦਿਆਰਥੀ ਪੌਜਟਿਵ ਆਏ ਸਨ ਅੱਜ ਸ਼ੁੱਕਰਵਾਰ ਨੂੰ 7 ਹੋਰ ਵਿਦਿਆਰਥੀ ਇਹਨਾਂ ਦੀ ਕੁਲ ਸੰਖਿਆ 17 ਹੋ ਗਈ ਹੈ ਇਸ ਤੋਂ ਇਲਾਵਾ ਤਰਨ ਤਾਰਨ ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸ 62 ਹਨ ਤੇ ਇਹਨਾਂ ਵਿਚੋਂ 26 ਮਰੀਜ਼ ਹੋਮ ਆਈਸੋਲੇਟ ਹਨ ਤੇ ਬਾਕੀ ਅਲਗ ਅਲਗ ਹਸਪਤਾਲ ਵਿਚ ਭਰਤੀ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tarn taran