Home /News /punjab /

ਫਰੀਦਕੋਟ : 6 ਮਹੀਨਿਆਂ ਤੋਂ ਆਯੂਸਮਾਨ ਸਕੀਮ ਦੇ ਤਹਿਤ ਮਰੀਜਾਂ ਦਾ ਨਹੀਂ ਹੋ ਰਿਹੈ ਇਲਾਜ

ਫਰੀਦਕੋਟ : 6 ਮਹੀਨਿਆਂ ਤੋਂ ਆਯੂਸਮਾਨ ਸਕੀਮ ਦੇ ਤਹਿਤ ਮਰੀਜਾਂ ਦਾ ਨਹੀਂ ਹੋ ਰਿਹੈ ਇਲਾਜ

ਫਰੀਦਕੋਟ : 6 ਮਹੀਨਿਆਂ ਤੋਂ ਆਯੂਸਮਾਨ ਸਕੀਮ ਦੇ ਤਹਿਤ ਮਰੀਜਾਂ ਦਾ ਨਹੀਂ ਹੋ ਰਿਹੈ ਇਲਾਜ

ਫਰੀਦਕੋਟ : 6 ਮਹੀਨਿਆਂ ਤੋਂ ਆਯੂਸਮਾਨ ਸਕੀਮ ਦੇ ਤਹਿਤ ਮਰੀਜਾਂ ਦਾ ਨਹੀਂ ਹੋ ਰਿਹੈ ਇਲਾਜ

Ayushman Bharat scheme-ਇਸ ਮਾਮਲੇ ਵਿਚ ਕਾਰਡ ਹੋਲਡਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਕਾਰਡ ਨਾ ਚਲਣ ਕਾਰਨ ਖੁਦ ਜੇਬਾਂ ਚੋ ਪੈਸੇ ਖਰਚ ਕਰਕੇ ਇਲਾਜ ਕਰਵਾ ਰਹੇ ਹਨ।

  • Share this:

    ਫਰੀਦਕੋਟ :ਸੂਬੇ ਭਰ ਦੇ ਬਾਕੀ ਜਿਲਿਆਂ ਵਾਂਗ  ਜਿਲੇ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਪਿਛਲੇ 6 ਮਹੀਨੇ ਤੋਂ ਆਯੂਸਮਾਨ ਭਾਰਤ ਸਕੀਮ ਦੇ ਤਹਿਤ ਮਰੀਜਾਂ ਦਾ ਇਲਾਜ ਨਹੀਂ ਹੋ ਰਿਹਾ। ਫਰੀਦਕੋਟ ਦੇ 14 ਪ੍ਰਾਈਵੇਟ ਹਸਪਤਾਲਾਂ ਚ ਇਸ ਸਕੀਮ ਅਧੀਨ ਇਲਾਜ ਹੁੰਦਾ ਸੀ ਪਰ ਕਰੀਬ 5 ਤੋਂ 7 ਕਰੋੜ ਰੁਪਏ ਬਕਾਇਆ ਖੜਾ ਹੋਣ ਦੇ ਕਾਰਨ ਹਸਪਤਾਲਾਂ ਨੇ ਇਲਾਜ ਕਰਨਾ ਬੰਦ ਕਰ ਦਿੱਤਾ ।

    ਇਸ ਮਾਮਲੇ ਵਿਚ ਕਾਰਡ ਹੋਲਡਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਕਾਰਡ ਨਾ ਚਲਣ ਕਾਰਨ ਖੁਦ ਜੇਬਾਂ ਚੋ ਪੈਸੇ ਖਰਚ ਕਰਕੇ ਇਲਾਜ ਕਰਵਾ ਰਹੇ ਹਨ।

    ਇਸ ਮਾਮਲੇ ਚ ਆਈਐਮਏ ਕੋਟਕਪੂਰਾ ਦੇ ਸਕੱਤਰ ਅਤੇ ਰਾਜਨ ਹਸਪਤਾਲ ਦੇ ਮੁਖੀ ਡਾ. ਰਾਜਨ ਸਿੰਗਲਾ ਨੇ ਕਿਹਾ ਕਿ ਦਸੰਬਰ 2021 ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਨੂੰ ਆਯੂਸਮਾਨ ਸਕੀਮ ਦੀ ਰਾਸ਼ੀ ਨਹੀਂ ਜਾਰੀ ਕੀਤੀ ਗਈ।

    ਪਿਛਲੀ ਸਰਕਾਰ ਨੂੰ ਵੀ ਮੰਗ ਕੀਤੀ ਗਈ ਸੀ ਅਤੇ ਹੁਣ ਦੀ ਸਰਕਾਰ ਨੂੰ ਵੀ ਆਈਐਮਏ ਦੇ ਵਫਦ ਨੇ ਮੁਲਾਕਾਤ ਕੀਤੀ। ਬਕਾਇਆ ਨਾ ਮਿਲਣ ਕਾਰਨ ਆਖਿਰਕਾਰ ਹਸਪਤਾਲ ਵੀ ਮਜਬੂਰ ਹੋ ਗਏ। ਉੰਨਾ ਕਿਹਾ ਕਿ ਸੁਬੇ ਭਰ ਦੇ ਪ੍ਰਾਈਵੇਟ ਹਸਪਤਾਲਾਂ ਦਾ ਕਰੀਬ 300 ਕਰੋੜ ਬਕਾਇਆ ਖੜਾ ਹੈ।

    Published by:Sukhwinder Singh
    First published:

    Tags: Faridkot