ਮਾਲਕ ਦੀ ਜਾਨ ਬਚਾਉਂਦਿਆਂ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ

News18 Punjabi | News18 Punjab
Updated: May 28, 2021, 2:32 PM IST
share image
ਮਾਲਕ ਦੀ ਜਾਨ ਬਚਾਉਂਦਿਆਂ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਅਮਰੀਕਾ ਵਿੱਚ ਤਰਨਤਾਰਨ ਦੇ ਤੇਜ਼ਤਪ ਨੂੰ ਗੋਲੀਆਂ ਨਾਲ ਭੁੰਨਿਆ

  • Share this:
  • Facebook share img
  • Twitter share img
  • Linkedin share img
ਅਮਰੀਕਾ ਵਿੱਚ ਕੈਲੇਫੋਰਨੀਆ ਦੇ ਸੈਨ ਜੋਸ ਸ਼ਹਿਰ ਵਿੱਚ ਨੌਕਰੀ ਤੋਂ ਕੱਢੇ ਗਏ ਇੱਕ ਵਿਅਕਤੀ ਦੁਆਰਾ ਕੀਤੀ ਗਈ ਫਾਈਰਿੰਗ ਵਿੱਚ ਤਰਨਤਾਰਨ ਦੇ ਥਾਣਾ ਵੈਰੋਵਾਲ ਦੇ ਪਿੰਡ ਗਗਡੇਵਾਲ ਨਿਵਾਸੀ 38 ਸਾਲ ਦੇ ਤਪਤੇਜ਼ ਸਿੰਘ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ। ਤਪਤੇਜ਼ ਦੀ 2 ਸਾਲਾ ਦੀ ਬੇਟੀ ਅਤੇ 4 ਸਾਲਾਂ ਦਾ ਇੱਕ ਬੇਟਾ ਹੈ। ਤੇਜ਼ਤਪ 9 ਸਾਲਾਂ ਤੋਂ ਵੀਟੀਏ ਵਿੱਚ ਲਾਈਟ ਰੇਲ ਆਪਰੇਟਰ ਸੀ। ਮ੍ਰਿਤਕ ਦੇ ਤਾਇਆ ਇੰਦਰਪਾਲ ਸਿੰਘ ਅਤੇ ਚਚੇਰਾ ਭਰਾ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਤਪਤੇਜ 14 ਸਾਲਾਂ ਤੋਂ ਪਰਿਵਾਰ ਨਾਲ ਕੈਲੀਫੋਰਨੀਆ ਵਿਚ ਰਹਿ ਰਿਹਾ ਸੀ। ਸੈਨ ਜੋਸ ਰੈਲੀਅਰਡ 'ਤੇ ਗੋਲੀਬਾਰੀ ਕੀਤੀ ਗਈ 57 ਸਾਲਾ ਵੀਟੀਏ ਕਰਮਚਾਰੀ ਨੂੰ ਮਾਲਕ ਦੀ ਹੱਤਿਆ ਕਰਨ ਲਈ ਕੱਢਿਆ ਗਿਆ ਸੀ। ਤਪਤੇਜ ਅਤੇ ਉਸਦੇ ਸਾਥੀਆਂ ਨੇ ਮਾਲਕ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ (ਵੀਟੀਏ) ਦੇ ਸਾਥੀ ਕਰਮਚਾਰੀਆਂ ਨੇ ਸਿੰਘ ਨੂੰ ਹੀਰੋ ਕਿਹਾ।

ਦੱਸਦਈਏ ਕੀ ਇਸ ਗੋਲੀਕਾਂਡ ਵਿੱਚ ਘੱਟੋ ਘੱਟ 8 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਾਅਦ ਵਿੱਚ ਹਮਲਾਵਾਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ।
ਗੋਲੀਬਾਰੀ ਰੇਲ ਕੇਂਦਰ 'ਤੇ ਹੋਈ ਹੈ, ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇੱਕ ਆਵਾਜਾਈ ਕੰਟਰੋਲ ਕੇਂਦਰ ਹੈ, ਜਿੱਥੇ ਟਰੇਨਾਂ ਖੜੀਆਂ ਹੁੰਦੀਆਂ ਹਨ।
Punjabi youth dies while saving owner's life in US
ਮਾਲਕ ਦੀ ਜਾਨ ਬਚਾਉਂਦਿਆਂ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ
Published by: Ramanpreet Kaur
First published: May 28, 2021, 2:19 PM IST
ਹੋਰ ਪੜ੍ਹੋ
ਅਗਲੀ ਖ਼ਬਰ