• Home
  • »
  • News
  • »
  • punjab
  • »
  • IN VIEW OF THE POSSIBILITY OF AN END TO THE AGITATION THE PROTESTERS BEGAN TO RETAIN MEMORIES

ਅੰਦੋਲਨ ਖਤਮ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਧਰਨਾਕਾਰੀ ਯਾਦਾਂ ਸੰਭਾਲਣ ਲੱਗੇ...

ਅੰਦੋਲਨ ਖਤਮ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਧਰਨਾਕਾਰੀ ਯਾਦਾਂ ਸੰਭਾਲਣ ਲੱਗੇ...

ਅੰਦੋਲਨ ਖਤਮ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਧਰਨਾਕਾਰੀ ਯਾਦਾਂ ਸੰਭਾਲਣ ਲੱਗੇ...

  • Share this:
    ਆਸ਼ੀਸ਼ ਸ਼ਰਮਾ

    ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 427ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

    ਤਿੰਨ ਖੇਤੀ ਕਾਨੂੰਨ ਰੱਦ ਹੋਣ ਅਤੇ ਬਾਅਦ ਦੇ ਘਟਨਾਕਰਮ ਦੇ ਮੱਦੇਨਜ਼ਰ ਕੁੱਝ ਧਰਨਾਕਾਰੀ ਆਉਂਦੇ ਦਿਨਾਂ 'ਚ ਕਿਸਾਨ ਅੰਦੋਲਨ ਦੇ ਖਤਮ ਹੋਣ ਦੀ ਸੰਭਾਵਨਾ ਮਹਿਸੂਸ ਕਰਨ ਲੱਗੇ ਹਨ। ਇਸ ਲਈ ਅੰਦੋਲਨਕਾਰੀ ਇਸ ਇਤਿਹਾਸਕ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਦੀਆਂ ਯਾਦਾਂ ਸੰਭਾਲਣ ਲੱਗੇ ਹਨ। ਸਥਾਨਕ ਧਰਨੇ ਵਿੱਚ ਵੀ ਚੰਗੇ ਫੋਟੋਗ੍ਰਾਫਰਾਂ ਨੂੰ ਬੁਲਾ ਕੇ 1 ਅਕਤੂਬਰ ਤੋਂ ਸ਼ੁਰੂ ਹੋਏ ਧਰਨੇ ਵਿੱਚ ਖੁਦ ਦੀ ਹਾਜ਼ਰੀ ਦੀਆਂ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਹਨ।

    ਧਰਨੇ ਦੇ ਸੰਚਾਲਕ ਗਰੁੱਪ ਫੋਟੋਆਂ ਤਿਆਰ ਕਰਵਾ ਕੇ ਧਰਨਾਕਾਰੀਆਂ ਨੂੰ ਦੇ ਰਹੇ ਹਨ। ਅੱਜ ਬੁਲਾਰਿਆਂ ਨੇ ਬਿਜਲੀ ਸੋਧ ਬਿੱਲ 2020 ਨੂੰ ਵਰਤਮਾਨ ਸੰਸਦ ਵਿੱਚ ਪਾਸ ਕਰਵਾਉਣ ਲਈ ਸੂਚੀਬੱਧ ਕਰਨ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨਾਲ ਹੋਈ 11 ਗੇੜ ਦੀ ਗੱਲਬਾਤ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਸੋਧ ਬਿੱਲ 2020 ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾਵੇਗਾ। ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਸੂਚੀਬੱਧ ਕਰਨਾ ਉਸ ਵਾਅਦੇ ਦੀ ਨੰਗੀ ਚਿੱਟੀ ਵਾਅਦਾ-ਖਿਲਾਫੀ ਹੈ।

    ਇਹ ਬਿੱਲ ਕਿਸਾਨਾਂ, ਖੇਤ ਮਜਦੂਰਾਂ ਅਤੇ ਸਮਾਜ ਦੇ ਦੂਸਰੇ  ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀ ਬਿਜਲੀ ਸਬਸਿਡੀ ਨੂੰ ਬੰਦ ਕਰਨ ਦਾ ਰਾਹ ਪੱਧਰਾ ਕਰ ਦੇਵੇਗਾ ਅਤੇ ਬਿੱਜਲੀ ਖੇਤਰ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨ ਵੱਲ ਇੱਕ ਵੱਡਾ ਕਦਮ ਹੋਵੇਗਾ। ਸਰਕਾਰ ਆਪਣੀ ਇਹ ਤਜ਼ਵੀਜ਼ ਪੂਰੀ ਤਰ੍ਹਾਂ ਅਤੇ ਹਮੇਸ਼ਾ ਲਈ ਰੱਦ ਕਰੇ। ਅੱਜ ਬੁਲਾਰਿਆਂ ਨੇ ਪ੍ਰਸਾਵਿਤ ਬੀਜ ਬਿੱਲ ਦੀ ਵੀ ਚੀਰਫਾੜ ਕੀਤੀ। ਆਗੂਆਂ ਨੇ ਕਿਹਾ ਕਿ ਇਹ ਬਿੱਲ ਖੇਤੀ ਖੇਤਰ ਲਈ ਬਹੁਤ ਖਤਰਨਾਕ ਹੈ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਰਗਾ ਹੀ ਵੱਡਾ ਕਾਰਪੋਰੇਟੀ ਹਮਲਾ ਹੈ।

    ਇਸ ਬਿੱਲ ਦੇ ਕਾਨੂੰਨ ਬਣ ਜਾਣ ਬਾਅਦ ਬੀਜਾਂ ਦੀ ਖੋਜ, ਉਤਪਾਦਨ, ਭੰਡਾਰ, ਸਪਲਾਈ, ਵਰਤੋਂ ਆਦਿ ਨਾਲ ਸਬੰਧਤ ਸਾਰੇ ਕਾਰਜਾਂ  ਕਿਸਾਨਾਂ ਦੇ ਹੱਥੋਂ ਨਿਕਲ ਜਾਣਗੇ ਅਤੇ ਇਨ੍ਹਾਂ ਉਪਰ ਕਾਰਪੋਰੇਟਾਂ ਦਾ ਕਬਜਾ ਹੋ ਜਾਵੇਗਾ। ਕੋਈ ਵੀ ਕਿਸਾਨ ਆਪਣੀ ਮਰਜ਼ੀ ਅਨੁਸਾਰ ਬੀਜਾਂ ਦਾ ਉਤਪਾਦਨ, ਭੰਡਾਰ ਤੇ ਵਰਤੋਂ ਆਦਿ ਨਹੀਂ ਕਰ ਸਕੇਗਾ। ਅਸੀਂ ਸਰਕਾਰ ਨੂੰ ਤੁਰੰਤ ਇਸ ਬਿੱਲ ਦੀ ਤਜ਼ਵੀਜ਼ ਵਾਪਸ ਲਵੇ।

    ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ  ਸਿੰਘ ਗਾਂਧੀ,ਜਸਵੰਤ ਕੌਰ ਬਰਨਾਲਾ, ਨਛੱਤਰ ਸਿੰਘ ਸਾਹੌਰ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਗੁਰਨਾਮ ਸਿੰਘ ਠੀਕਰੀਵਾਲਾ, ਬਲਜੀਤ ਸਿੰਘ ਚੌਹਾਨਕੇ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਬਲਵੀਰ ਕੌਰ ਕਰਮਗੜ੍ਹ, ਧਰਮਪਾਲ ਕੌਰ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਚਿੱਠੀ ਦਾ ਮੁੱਦਾ ਵੀ ਛੋਹਿਆ। ਆਗੂਆਂ ਨੇ ਕਿਹਾ ਕਿ ਪੰਜਬ ਤੇ ਕੇਂਦਰ ਸਰਕਾਰ ਇਸ ਮਸਲੇ ਪ੍ਰਤੀ ਭੋਰਾ ਭਰ ਵੀ ਸੁਹਿਰਦ ਨਹੀਂ ਹਨ।

    ਕਰਜ਼ਾ ਮਾਫੀ ਦੀ ਗੇਂਦ ਇੱਕ ਦੂਜੇ ਦੇ ਪਾਲੇ ਵਿੱਚ ਸੁੱਟ ਕੇ ਦੋਵੇਂ ਸਰਕਾਰਾਂ ਕਿਸਾਨਾਂ ਨਾਲ ਮਜ਼ਾਕ ਕਰ ਰਹੀਆਂ ਹਨ। ਪਾਰਟੀਆਂ ਵੋਟਾਂ ਬਟੋਰਨ ਲਈ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਹਨ। ਸਰਕਾਰਾਂ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਣ ਅਤੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ।ਅੱਜ ਰਾਜਵਿੰਦਰ ਸਿੰਘ ਮੱਲੀ ਨੇ ਜੋਸ਼ੀਲੇ ਕਵੀਸ਼ਰੀ ਗਾਇਣ ਨਾਲ ਪੰਡਾਲ 'ਚ ਜੋਸ਼ ਭਰਿਆ। ਪ੍ਰੇਮਪਾਲ ਕੌਰ ਨੇ ਧਰਨਾਕਾਰੀਆਂ ਨਾਲ ਰਲ ਕੇ ਸਮੂਹ-ਗੀਤ ਸੁਣਾਇਆ।
    Published by:Gurwinder Singh
    First published: