Home /News /punjab /

SAD ਦਫ਼ਤਰ ਖੋਲ੍ਹਿਆ, ਉਮੀਦਵਾਰ ਨੇ ਕਿਹਾ-'ਟਿਕਟਾਂ ਐਲਾਨਣ ਦੀ ਦੇਰ, ਬੇਰਾਂ ਵਾਂਗ ਖਿੱਲਰ ਜਾਊ ਕਾਂਗਰਸ'

SAD ਦਫ਼ਤਰ ਖੋਲ੍ਹਿਆ, ਉਮੀਦਵਾਰ ਨੇ ਕਿਹਾ-'ਟਿਕਟਾਂ ਐਲਾਨਣ ਦੀ ਦੇਰ, ਬੇਰਾਂ ਵਾਂਗ ਖਿੱਲਰ ਜਾਊ ਕਾਂਗਰਸ'

SAD ਦਫ਼ਤਰ ਖੋਲ੍ਹਿਆ, ਉਮੀਦਵਾਰ ਨੇ ਕਿਹਾ-'ਟਿਕਟਾਂ ਐਲਾਨਣ ਦੀ ਦੇਰ, ਬੇਰਾਂ ਵਾਂਗ ਖਿੱਲਰ ਜਾਊ ਕਾਂਗਰਸ'

SAD ਦਫ਼ਤਰ ਖੋਲ੍ਹਿਆ, ਉਮੀਦਵਾਰ ਨੇ ਕਿਹਾ-'ਟਿਕਟਾਂ ਐਲਾਨਣ ਦੀ ਦੇਰ, ਬੇਰਾਂ ਵਾਂਗ ਖਿੱਲਰ ਜਾਊ ਕਾਂਗਰਸ'

Punjab Election 2022, : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਆਪ ਪਾਰਟੀ ਅਤੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇੱਕ ਵਾਰੀ ਜਦੋਂ ਕਾਂਗਰਸ ਦੀਆਂ ਟਿਕਟਾਂ ਅਨਾਊਂਸ ਹੋ ਗਈਆਂ, ਉਸ ਤੋਂ ਬਾਅਦ ਇਹ ਪਾਰਟੀ ਬੇਰਾਂ ਵਾਂਗੂੰ ਖਿੱਲਰ ਜਾਏਗੀ। 

ਹੋਰ ਪੜ੍ਹੋ ...
  • Share this:

    ਨਾਭਾ : ਪੰਜਾਬ ਵਿਧਾਨ ਸਭਾ ਚੋਣਾਂ (Punjab Election 2022) ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਅਤੇ ਪੰਜਾਬ ਵਿੱਚ ਹਰ ਪਾਰਟੀ ਦਾ ਉਮੀਦਵਾਰ ਆਪਣਾ ਆਪਣਾ ਦਫਤਰ ਖੋਲ੍ਹ ਰਿਹਾ ਹੈ। ਜਿਸ ਦੇ ਤਹਿਤ ਨਾਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਵੱਲੋਂ ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਦਫ਼ਤਰ ਖੋਲ੍ਹਿਆ(SAD Office Open In Nabha) ਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਆਪ ਪਾਰਟੀ ਅਤੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇੱਕ ਵਾਰੀ ਜਦੋਂ ਕਾਂਗਰਸ ਦੀਆਂ ਟਿਕਟਾਂ ਅਨਾਊਂਸ ਹੋ ਗਈਆਂ, ਉਸ ਤੋਂ ਬਾਅਦ ਇਹ ਪਾਰਟੀ ਬੇਰਾਂ ਵਾਂਗੂੰ ਖਿੱਲਰ ਜਾਏਗੀ।

    ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਕਿਹਾ ਕਿ ਅੱਜ ਅਸੀਂ ਚੋਣ ਮੁਹਿੰਮ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ ਅਤੇ ਅੱਜ ਅਸੀਂ ਭਾਦਸੋਂ ਹਲਕੇ ਵਿੱਚ ਦਫ਼ਤਰ ਖੋਲ੍ਹਿਆ ਗਿਆ ਹੈ ਬਾਬੂ ਕਬੀਰ ਨੇ ਆਪ ਪਾਰਟੀ ਤੇ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਸਾਰੇ ਹੀ ਪੰਜਾਬ ਵਿੱਚ ਆਪਣੀਆਂ ਫਲੈਕਸਾਂ ਲਗਾ ਦਿੱਤੇ ਹਨ। ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦੀ ਫਲੈਕਸ ਨਹੀਂ ਲਗਾਈ।  ਇਸ ਮੌਕੇ ਚੋਣ ਦਫ਼ਤਰ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਗਿਆ। ਉੱਥੇ ਹੀ ਵੱਖ-ਵੱਖ ਪਿੰਡਾਂ ਦੇ ਆਗੂਆਂ ਵੱਲੋਂ  ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ।

    ਸ਼੍ਰੋਮਣੀ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਸੀਨੀਅਰ ਅਕਾਲੀ ਆਗੂ ਅਬਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੰਨਿਆ ਕਿ ਇਸ ਵਾਰੀ ਮੁਕਾਬਲਾ ਬਿਲਕੁਲ ਸਖ਼ਤ ਹੈ ਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਾਰ ਹੀ ਪੰਜਾਬ ਖੜ੍ਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤੇਗੀ ਤੇ ਨਾਭਾ ਵਿੱਚ ਅਕਾਲੀ ਦਲ ਵਿੱਚ ਬਾਬੂ ਕਬੀਰ ਦਾਸ ਦੀ ਵੱਡੀ ਜਿੱਤ ਹੋਵੇਗੀ।

    Published by:Sukhwinder Singh
    First published:

    Tags: Nabha, Punjab Election 2022, Shiromani Akali Dal