Home /News /punjab /

ਦਿੱਲੀ ਕਿਸਾਨ ਮੋਰਚੇ 'ਚ ਜਾਨ ਗਵਾਉਣ ਵਾਲਿਆਂ ਨੂੰ ਸਮਰਪਿਤ 'ਯਾਦਗਾਰ -ਏ-ਸ਼ਹੀਦਾਂ' ਦਾ ਉਦਘਾਟਨ

ਦਿੱਲੀ ਕਿਸਾਨ ਮੋਰਚੇ 'ਚ ਜਾਨ ਗਵਾਉਣ ਵਾਲਿਆਂ ਨੂੰ ਸਮਰਪਿਤ 'ਯਾਦਗਾਰ -ਏ-ਸ਼ਹੀਦਾਂ' ਦਾ ਉਦਘਾਟਨ

ਦਿੱਲੀ ਕਿਸਾਨ ਮੋਰਚੇ 'ਚ ਜਾਨ ਗਵਾਉਣ ਵਾਲਿਆਂ ਨੂੰ ਸਮਰਪਿਤ 'ਯਾਦਗਾਰ -ਏ-ਸ਼ਹੀਦਾਂ' ਦਾ ਉਦਘਾਟਨ

ਦਿੱਲੀ ਕਿਸਾਨ ਮੋਰਚੇ 'ਚ ਜਾਨ ਗਵਾਉਣ ਵਾਲਿਆਂ ਨੂੰ ਸਮਰਪਿਤ 'ਯਾਦਗਾਰ -ਏ-ਸ਼ਹੀਦਾਂ' ਦਾ ਉਦਘਾਟਨ

Shaheed Kisan Memorial 'Yadgar-e-Shaheed' : ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਹੀਦ ਕਿਸਾਨ ਮਜ਼ਦੂਰਾਂ ਨੂੰ ਸਮਰਪਿਤ ਸ਼ਹੀਦ ਕਿਸਾਨ ਸਮਾਰਕ 'ਯਾਦਗਾਰ -ਏ-ਸ਼ਹੀਦਾਂ' ਦਾ ਉਦਘਾਟਨ ਕੀਤਾ।

  • Share this:

    ਸੰਗਰੁਰ : ਤਿੰਨ ਖਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲੇ ਕਿਸਾਨ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਜਿੱਥੇ ਪੰਜਾਬ ਸਰਕਾਰ ਨੌਕਰ ਦੇ ਰਹੀ ਹੈ, ਉੱਥੇ ਹੀ ਬੀਤੇ ਦਿਨ ਕੈਬਿਨੇਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਹੀਦ ਕਿਸਾਨ ਮਜ਼ਦੂਰਾਂ ਨੂੰ ਸਮਰਪਿਤ ਸ਼ਹੀਦ ਕਿਸਾਨ ਸਮਾਰਕ 'ਯਾਦਗਾਰ -ਏ-ਸ਼ਹੀਦਾਂ' ਦਾ ਉਦਘਾਟਨ ਕੀਤਾ।

    ਉਨ੍ਹਾਂ ਇਸ ਸਬੰਧੀ ਫੇਸਬੁਕ ਤੇ ਪੋਸ਼ਟ ਪਾਈ ਤੇ ਕਿਹਾ ਕਿ ਸੰਗਰੂਰ ਵਿਖੇ ਸ਼ਹੀਦ ਕਿਸਾਨ ਸਮਾਰਕ 'ਯਾਦਗਾਰ -ਏ-ਸ਼ਹੀਦਾਂ' ਦਾ ਉਦਘਾਟਨ ਕੀਤਾ। ਇਹ ਯਾਦਗਾਰ ਉਨ੍ਹਾਂ 700 ਤੋਂ ਵੱਧ ਕਿਸਾਨ-ਮਜ਼ਦੂਰਾਂ ਨੂੰ ਸਮਰਪਿਤ ਹੈ, ਜਿਨ੍ਹਾਂ ਕੇਂਦਰ ਸਰਕਾਰ ਦੇ ਜਬਰ ਖਿਲਾਫ਼ ਇਕੱਠੇ ਹੋਕੇ ਆਵਾਜ਼ ਚੁੱਕੀ, ਆਪਣਾ ਏਕਾ ਵਿਖਾਉਂਦੇ ਹੋਏ ਆਪਣੀ ਜੰਗ ਜਿੱਤੀ ਹੈ। ਇਸ ਸਮਾਰਕ ਵਿੱਚ ਸੰਗਰੁਰ ਦੇ ਉਨ੍ਹਾਂ ਸਾਰੇ ਕਿਸਾਨ ਅਤੇ ਮਜ਼ਦੂਰਾਂ ਦੇ ਨਾਮ ਲਿਖੇ ਗਏ ਹਨ, ਜਿਨ੍ਹਾਂ ਨੇ ਅੰਦੋਲਨ ਦੌਰਾਨ ਸ਼ਹੀਦੀ ਪਾਈ।

    ਦੂਜੇ ਪਾਸੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਅੱਜ ਖ਼ਤਮ ਹੋ ਸਕਦਾ ਹੈ। ਯੂਨਾਈਟਿਡ ਕਿਸਾਨ ਮੋਰਚਾ (ਐਸਕੇਐਮ) ਨੇ ਸਰਕਾਰ ਦੁਆਰਾ ਭੇਜੇ ਪ੍ਰਸਤਾਵ ਦੇ ਦੂਜੇ ਖਰੜੇ ਨੂੰ ਸਵੀਕਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਰਚੇ ਨੇ ਐਲਾਨ ਕੀਤਾ ਹੈ ਕਿ ਵੀਰਵਾਰ ਦੁਪਹਿਰ ਨੂੰ ਅੰਦੋਲਨ ਖਤਮ ਹੋ ਜਾਵੇਗਾ। ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਕਿਸਾਨ ਐਮਐਸਪੀ ਵਾਪਸ ਲੈਣ, ਪੁਲਿਸ ਕੇਸ ਸਮੇਤ ਕਈ ਮੰਗਾਂ ਸਰਕਾਰ ਦੇ ਸਾਹਮਣੇ ਲਗਾਤਾਰ ਉਠਾ ਰਹੇ ਸਨ।

    Published by:Sukhwinder Singh
    First published:

    Tags: Farmers Protest, Sangrur, Vijay Inder Singla