ਤਿਉਹਾਰਾਂ ਦੇ ਸੀਜ਼ਨ ਵਿਚ ਅਸਮਾਨੀ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ

News18 Punjab
Updated: October 9, 2019, 6:41 PM IST
share image
ਤਿਉਹਾਰਾਂ ਦੇ ਸੀਜ਼ਨ ਵਿਚ ਅਸਮਾਨੀ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ
ਤਿਉਹਾਰਾਂ ਦੇ ਸੀਜ਼ਨ ਵਿਚ ਅਸਮਾਨੀ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ

  • Share this:
  • Facebook share img
  • Twitter share img
  • Linkedin share img
ਸਬਜ਼ੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਤਿਉਹਾਰਾਂ ਦਾ ਸੀਜ਼ਨ ਹੈ ਅਤੇ ਜੇਬ ਮਹਿੰਗੀਆਂ ਸਬਜ਼ੀਆਂ ਨੇ ਢਿੱਲੀ ਕੀਤੀ ਹੋਈ ਹੈ। ਤਿਉਹਾਰਾਂ ਦਾ ਰੰਗ ਮਹਿੰਗੀ ਸਬਜ਼ੀ ਨੇ ਫਿੱਕਾ ਕਰ ਦਿੱਤਾ ਹੈ।

ਦੁਸਹਿਰਾ ਲੰਘ ਗਿਆ ਪਰ ਇਸੇ ਮਹੀਨੇ ਕਰਵਾਚੌਥ ਤੇ ਫਿਰ ਦਿਵਾਲੀ ਅਤੇ ਭਈਆ ਦੂਜ ਦਾ ਤਿਉਹਾਰ ਹੈ ਪਰ ਆਮ ਆਦਮੀ ਦੇ ਜੇਬ ਮੰਹਿਗੀ ਸਬਜ਼ੀ ਨੇ ਹੀ ਢਿੱਲੀ ਕਰ ਦਿੱਤੀ ਹੈ। ਰਸੋਈ ਦੇ ਬਜਟ ਦਾ ਅਸਰ ਤਿਉਹਾਰ ਦੇ ਉਤਸ਼ਾਹ ਉਤੇ ਵੀ ਪੈ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਮਟਰ 150, ਗੋਭੀ 70, ਪਿਆਜ਼ 60, ਟਮਾਟਰ- 50-60, ਲਸਨ 200 ਰੁਪਏ, ਸ਼ਿਮਲਾ ਮਿਰਚ 80, ਨਿੰਬੂ 120 ਰੁਪਏ ਕਿੱਲੋ ਮਿਲ ਰਹੇ ਹਨ। ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਲੋਕ ਆਪਣੀ ਖਰੀਦ ਘਟਾ ਰਹੇ ਹਨ, ਜਿਸ ਦਾ ਅਸਰ ਸਬਜ਼ੀ ਵੇਚਣ ਵਾਲਿਆਂ ਉਤੇ ਵੀ ਪੈ ਰਿਹਾ ਹੈ। ਉਨ੍ਹਾਂ ਦੀ ਆਮਦਨ ਵੀ ਘਟੀ ਹੈ। ਮਹਿੰਗਾਈ ਦੀ ਸਭ ਤੋਂ ਵੱਧ ਮਾਰ ਗਰੀਬ ਅਤੇ ਮੱਧਮ ਵਰਗ ਉਤੇ ਪੈ ਰਹੀ ਹੈ।
First published: October 9, 2019
ਹੋਰ ਪੜ੍ਹੋ
ਅਗਲੀ ਖ਼ਬਰ