Home /News /punjab /

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਡੀਸੀ ਕੰਪਲੈਕਸ ਦਾ ਅਣਮਿਥੇ ਸਮੇਂ ਲਈ ਘਿਰਾਓ

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਡੀਸੀ ਕੰਪਲੈਕਸ ਦਾ ਅਣਮਿਥੇ ਸਮੇਂ ਲਈ ਘਿਰਾਓ

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਡੀਸੀ ਕੰਪਲੈਕਸ ਦਾ ਅਣਮਿਥੇ ਸਮੇਂ ਲਈ ਘਿਰਾਓ

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਡੀਸੀ ਕੰਪਲੈਕਸ ਦਾ ਅਣਮਿਥੇ ਸਮੇਂ ਲਈ ਘਿਰਾਓ

  • Share this:

ਬਰਨਾਲਾ  - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਰਨਾਲਾ ਵੱਲੋਂ ਡੀਸੀ ਕੰਪਲੈਕਸ ਬਰਨਾਲ਼ਾ ਦੇ ਸਾਰੇ ਮੁੱਖ ਗੇਟਾਂ ਦਾ ਮੁਕੰਮਲ ਘਿਰਾਓ ਕੀਤਾ ਗਿਆ। ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿਸੂਬਾ ਆਗੂਆਂ ਨਾਲ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਗੱਲਬਾਤ ਰਾਮਪੁਰਾ ਵਿਖੇ  ਦੇ ਵਾਅਦੇ ਮੁਤਾਬਿਕ ਅੱਜ 2.45 ਵਜੇ 2 ਕਿਸਾਨ ਆਗੂਆਂ ਨਾਲ  ਗੱਲਬਾਤ ਸਮੇਂ,5 ਏਕੜ ਵਾਲ਼ੀ ਕੋਈ ਚਿੱਠੀ ਜਾਰੀ ਨਹੀਂ ਕੀਤੀ।ਆਗੂਆਂ ਵੱਲੋਂ ਚਿੱਠੀ ਦੀ ਨਕਲ ਪੇਸ਼ ਕਰਕੇ ਅਲਟੀਮੇਟਮ ਦਿੱਤਾ ਗਿਆ ਸੀ ਇੱਕ ਘੰਟੇ ਦੇ ਅੰਦਰ ਅੰਦਰ ਇਹ 5 ਏਕੜ ਵਾਲ਼ੀ ਸ਼ਰਤ ਰੱਦ ਕਰਨ ਬਾਰੇ ਸਾਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ। ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਕੋਈ ਠੋਸ ਸਬੂਤ ਨਾ ਦੇਣ ਦੀ ਸੂਰਤ ਵਿੱਚ ਇਹ ਘਿਰਾਓ ਕੀਤਾ ਗਿਆ ਹੈ। ਭਾਰੀ ਗਿਣਤੀ ਵਿੱਚ ਜੂਝ ਰਹੇ ਪੀੜਤ ਕਿਸਾਨਾਂ ਦੇ ਜਨਤਕ ਦਬਾਓ ਤਹਿਤ ਮੁੱਖ ਮੰਤਰੀ ਵੱਲੋਂ 3 ਜਨਵਰੀ ਨੂੰ 10 ਵਜੇ ਆਪਣੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਸਾਰੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਗੱਲ-ਬਾਤ ਦਾ ਲਿਖਤੀ ਸੱਦਾ ਅੱਜ ਫਿਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਗੁਰਵਿੰਦਰ ਸਿੰਘ ਰਾਹੀਂ ਭੇਜਿਆ ਗਿਆ ਹੈ। ਕਿਸਾਨ ਆਗੂਆਂ ਵੱਲੋਂ ਗੱਲ-ਬਾਤ ਦੀ ਮੇਜ਼ ਉੱਤੇ ਵੀ ਮੰਗਾਂ ਦੀ ਜ਼ੋਰਦਾਰ ਪੈਰਵੀ ਕੀਤੀ ਜਾਵੇਗੀ।

ਬੁਲਾਰਿਆਂ ਨੇ ਐਲਾਨ ਕੀਤਾ ਕਿ ਫ਼ਸਲੀ ਖ਼ਰਾਬੇ ਸੰਬੰਧੀ ਉਕਤ ਅਹਿਮ ਮੰਗ ਤੋਂ ਇਲਾਵਾ ਖੁਦਕੁਸ਼ੀ ਪੀੜਤ ਪਰਿਵਾਰਾਂ ਅਤੇ ਅੰਦੋਲਨਕਾਰੀ ਸ਼ਹੀਦਾਂ ਦੇ ਵਾਰਸਾਂ ਨੂੰ ਤਹਿਸ਼ੁਦਾ ਮੁਆਵਜ਼ੇ, ਨੌਕਰੀਆਂ ਤੇ ਕਰਜ਼ਾ ਮਾਫ਼ੀ ਦੇ ਨਾਲ ਨਾਲ ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸਾਂ ਦੀ ਵਾਪਸੀ, ਮਾਨਸਾ ਵਿਖੇ ਬੇਰੁਜ਼ਗਾਰ ਟੀਚਰਾਂ 'ਤੇ ਕਹਿਰ ਢਾਹੁਣ ਵਾਲੇ ਡੀ ਐੱਸ ਪੀ ਦੀ ਮੁਅੱਤਲੀ ਅਤੇ ਟੌਲ ਪਲਾਜਿਆਂ ਦੇ ਪੁਰਾਣੇ ਰੇਟ ਆਦਿ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੋਂ ਇਲਾਵਾ ਪੰਜਾਬ ਦੇ ਕਰਜਾਗ੍ਰਸਤ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਹਰ ਘਰ ਰੁਜ਼ਗਾਰ ਅਤੇ ਮਾਰੂ ਨਸ਼ਿਆਂ ਦੇ ਖਾਤਮੇ ਵਰਗੇ ਅਹਿਮ ਚੋਣ ਵਾਅਦੇ ਲਾਗੂ ਕਰਨ ਅਤੇ ਕਿਸਾਨ ਮਜ਼ਦੂਰ ਪੱਖੀ ਸੂਦਖੋਰੀ ਕਰਜ਼ਾ ਕਾਨੂੰਨ ਬਣਾਉਣ ਸਮੇਤ ਵੱਡੇ ਸਰਮਾਏਦਾਰਾਂ, ਸਾਮਰਾਜੀ ਕਾਰਪੋਰੇਟਾਂ ਤੇ ਵੱਡੇ ਜਗੀਰਦਾਰਾਂ/ਸੂਦਖੋਰਾਂ ਤੋਂ ਮੋਟੇ ਟੈਕਸ ਵਸੂਲਣ ਅਤੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੇ ਕਈ ਹੋਰ ਚਿਰਾਂ ਤੋਂ ਲਟਕਦੇ ਅਹਿਮ ਮਸਲਿਆਂ ਦੇ ਹੱਲ ਲਈ ਮੌਜੂਦਾ ਕਿਸਾਨ ਸੰਘਰਸ਼ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ। ਖੇਤੀਬਾੜੀ ਡਾਇਰੈਕਟਰ ਦੇ ਸੁਨੇਹੇ ਮੁਤਾਬਕ ਇਨ੍ਹਾਂ ਭਖਦੀਆਂ ਕਿਸਾਨ ਮੰਗਾਂ ਬਾਰੇ ਲਿਖਤੀ ਮੰਗ ਪੱਤਰ ਵੀ ਸਰਕਾਰ ਨੂੰ ਭੇਜ ਦਿੱਤਾ  ਚੜ੍ਹ ਕੇ ਸ਼ਾਮਲ ਹੋਣ ਅਤੇ ਸਾਥ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਜ਼ਿਲ੍ਹਾ ਜਰਨਲ, ਸਕੱਤਰ ਜਰਨੈਲ ਸਿੰਘ ਬਦਰਾ ਭਗਤ ਸਿੰਘ ਛੰਨਾ ਦਰਸ਼ਨ ਸਿੰਘ ਭੈਣੀ ਮਹਿਰਾਜਬਲਵਿੰਦਰ ਸਿੰਘ ਛੰਨਾ ਮੇਘਰਾਜ ਹਰੀਗੜ ਨਾਜਰ ਸਿੰਘ ਚਰਨਾਂ ਸਿੰਘ ਟਿੱਬਾ ਗੁਰਚਰਨ ਸਿੰਘ ਭਦੌੜ ਹਰਜੀਤ ਸਿੰਘ ਮਾਨ ਸਿੰਘ ਗੁਰਮੇਲ ਸਿੰਘ, ਮੱਖਣ ਸਿੰਘਔਰਤ ਜ਼ਿਲ੍ਹਾ ਆਗੂ ਕਮਲਜੀਤ ਕੌਰ ਬਰਨਾਲਾ ਕੁਲਵੰਤ ਕੌਰ ਲਖਵੀਰ ਕੌਰ ਰਾਜ ਕੌਰ ਕਰਨੈਲ ਕੌਰ ਅਮਰਜੀਤ ਕੌਰ ਸੁਖਦੇਵ ਕੌਰ ਠੁੱਲੀਵਾਲ ਕੁਲਵਿੰਦਰ ਕੌਰ ਮਹਿਲਕਲਾਂ ਆਦਿ ਆਗੂ ਹਾਜਰ ਸਨ

Published by:Ashish Sharma
First published:

Tags: Barnala, Bharti Kisan Union, BKU, Farmers Protest, Punjab farmers