ਪਾਕਿਸਤਾਨ ਨੇ ਕਿਹਾ-ਪਾਸਪੋਰਟ ਜ਼ਰੂਰੀ ਨਹੀਂ, ਜਿਹੜਾ ਮਰਜ਼ੀ ਪਛਾਣ ਪੱਤਰ ਲੈ ਕੇ ਆਏ ਸੰਗਤ

News18 Punjab
Updated: November 6, 2019, 8:33 PM IST
ਪਾਕਿਸਤਾਨ ਨੇ ਕਿਹਾ-ਪਾਸਪੋਰਟ ਜ਼ਰੂਰੀ ਨਹੀਂ, ਜਿਹੜਾ ਮਰਜ਼ੀ ਪਛਾਣ ਪੱਤਰ ਲੈ ਕੇ ਆਏ ਸੰਗਤ
News18 Punjab
Updated: November 6, 2019, 8:33 PM IST
ਪਾਕਿਸਤਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ  ਪਾਸਪੋਰਟ ਜ਼ਰੂਰੀ ਨਹੀਂ ਹੈ, ਇਸ ਲਈ ਕੋਈ ਵੀ ਪਛਾਣ ਪੱਤਰ ਨੂੰ ਮਾਨਤਾ ਹੋਵੇਗੀ। ਪਾਕਿਸਤਾਨ ਨੇ ਇਹ ਵੀ ਆਖਿਆ ਹੈ ਕਿ ਯਾਤਰਾ ਲਈ ਸ਼ਰਧਾਲੂਆਂ ਨੂੰ 10 ਦਿਨ ਪਹਿਲਾਂ ਸੂਚੀ ਵੀ ਨਹੀਂ ਦੇਣੀ ਹੋਵੇਗੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਹੈ।

ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਟਵੀਟ ਕਰ ਕੇ ਕਿਹਾ ਸੀ ਕਿ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੈ। ਇਸ ਤੋਂ ਬਾਅ ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ ਸਪਸ਼ਟ ਕਰੇ ਦੀ ਇਮਰਾਨ ਖਾਨ ਦੇ ਟਵੀਟ ਦਾ ਕੀ ਮਤਲਬ ਹੈ। ਭਾਰਤ ਨੇ ਕਿਹਾ ਸੀ ਕਿ ਸਮਝੌਤੇ ਤਹਿਤ ਪਾਸਪੋਟਰ ਨੂੰ ਹੀ ਪਛਾਣ ਪੱਤਰ ਵਜੋਂ ਮਾਨਤਾ ਦਿੱਤੀ ਗਈ ਸੀ।


ਦਰਅਸਲ, ਕਰਤਾਰਪੁਰ ਲਾਂਘੇ ਸਬੰਧੀ ਭਾਰਤ  ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਅਨੁਸਾਰ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ। ਪਰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ ਵਿੱਚ ਟਵੀਟ ਕੀਤਾ ਹੈ ਕਿ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਪਾਕਿਸਤਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਪਛਾਣ ਪੱਤਰ ਨੂੰ ਮਾਨਤਾ ਹੋਵੇਗੀ। ਹਾਲਾਂਕਿ ਸੂਤਰਾਂ ਮੁਤਾਬਕ ਭਾਰਤ ਨੇ ਆਖਿਆ ਹੈ ਕਿ ਸਮਝੌਤੇ ਵਿਚ ਸਿਰਫ ਪਾਸਪੋਟਰ ਦੀ ਗੱਲ਼ ਹੋਈ ਸੀ।
First published: November 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...