ਸਿੱਖ ਸ਼ਰਧਾਲੂਆਂ ਨੂੰ ਭਾਰਤੀ ਸਫ਼ੀਰਾਂ ਨੂੰ ਮਿਲਣ ਤੋਂ ਰੋਕਣਾ, ਭਾਰਤ ਨੇ ਪਾਕਿ ਕੋਲ ਜਤਾਇਆ ਸਖ਼ਤ ਇਤਰਾਜ਼..


Updated: April 16, 2018, 11:05 AM IST
ਸਿੱਖ ਸ਼ਰਧਾਲੂਆਂ ਨੂੰ ਭਾਰਤੀ ਸਫ਼ੀਰਾਂ ਨੂੰ ਮਿਲਣ ਤੋਂ ਰੋਕਣਾ, ਭਾਰਤ ਨੇ ਪਾਕਿ ਕੋਲ ਜਤਾਇਆ ਸਖ਼ਤ ਇਤਰਾਜ਼..
ਸਿੱਖ ਸ਼ਰਧਾਲੂਆਂ ਨੂੰ ਭਾਰਤੀ ਸਫ਼ੀਰਾਂ ਨੂੰ ਮਿਲਣ ਤੋਂ ਰੋਕਣਾ, ਭਾਰਤ ਨੇ ਪਾਕਿ ਕੋਲ ਜਤਾਇਆ ਸਖ਼ਤ ਇਤਰਾਜ਼..

Updated: April 16, 2018, 11:05 AM IST
ਭਾਰਤ ਅਤੇ ਪਾਕਿਸਤਾਨ ਦਰਮਿਆਨ ਕੂਟਨੀਤਕਾਂ ਨਾਲ ਬੁਰੇ ਵਿਵਹਾਰ ਦਾ ਵਿਵਾਦ ਹੱਲ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵੱਲੋਂ ਉਸ ਦੇ ਦੇਸ਼ ਅੰਦਰ ਭਾਰਤੀ ਕੂਟਨੀਤਕਾਂ ਨਾਲ ਮੁਲਾਕਾਤ ਕਰਨ ਤੋਂ ਰੋਕਣ ਅਤੇ ਇੱਥੋਂ ਤੱਕ ਕਿ ਗੁਰਦੁਆਰਾ ਪੰਜਾ ਸਾਹਿਬ ਨੂੰ ਜਾ ਰਹੇ ਭਾਰਤੀ ਰਾਜਦੂਤ ਨੂੰ ਰਸਤੇ ਵਿੱਚ ਹੀ ਰੋਕਣ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ।

ਭਾਰਤੀ ਵਿਦੇਸ਼ ਮੰਤਰਾਲਾ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਦੁਵੱਲੇ ਸਮਝੌਤੇ ਤਹਿਤ 1800 ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ ਪਰ 12 ਅਪ੍ਰੈਲ ਨੂੰ ਵਾਘਾ ਸਰਹੱਦ ਪਹੁੰਚੇ ਇਸ ਜਥੇ ਨੂੰ ਭਾਰਤੀ ਕੂਟਨੀਤਕਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ।

ਇਸ ਦੇ ਦੋ ਦਿਨ ਬਾਅਦ 14 ਅਪ੍ਰੈਲ ਨੂੰ ਜਥੇ ਨਾਲ ਭਾਰਤੀ ਟੀਮ ਦੀ ਮੀਟਿੰਗ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਣੀ ਸੀ ਜਿੱਥੇ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਵਿਸਾਖੀ ਮਨਾਉਣ ਲਈ ਪਾਕਿਸਤਾਨ ਪਹੁੰਚੇ ਸਿੱਖ ਸ਼ਰਧਾਲੂਆਂ ਨੂੰ ਵਧਾਈ ਦੇਣ ਆਉਣਾ ਸੀ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਦਾ ਬਹਾਨਾ ਲਾ ਕੇ ਉਨ੍ਹਾਂ ਨੂੰ ਰਸਤੇ ਵਿੱਚੋਂ ਮੁੜਨ ਲਈ ਮਜਬੂਰ ਕਰ ਦਿੱਤ।

ਭਾਰਤੀ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਦੇ ਇਸ ਰਵੱਈਏ ਨੂੰ ਮਾੜਾ ਕਰਾਰ ਦਿੱਤਾ ਹੈ। ਇੱਕ ਦੂਸਰੇ ਦੇ ਕੂਟਨੀਤਕਾਂ ਨੂੰ ਪ੍ਰੇਸ਼ਾਨ ਕਰਨ ਦੇ ਦਾਅਵੇ ਅਤੇ ਜਵਾਬੀ ਦਾਅਵਿਆਂ ਪਿੱਛੋਂ ਕੂਟਨੀਤਕਾਂ ਅਤੇ ਰਾਜਦੂਤਾਂ ਨਾਲ ਵਤੀਰੇ ਨਾਲ ਸਬੰਧਿਤ ਮਾਮਲਿਆਂ ਨੂੰ ਭਾਰਤ ਅਤੇ ਪਾਕਿਸਤਾਨ ਵੱਲੋਂ ਹੱਲ ਕਰਨ ਲਈ ਸਹਿਮਤ ਹੋਣ ਤੋਂ ਮਹਿਜ਼ ਦੋ ਹਫ਼ਤਿਆਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।

ਓਧਰ ਭਾਰਤ ਦੇ ਸਖ਼ਤ ਇਤਰਾਜ਼ਾਂ ਨੂੰ ਪਾਕਿਸਤਾਨ ਨੇ ਮੁੱਢੋਂ ਹੀ ਖ਼ਾਰਜ ਕਰ ਦਿੱਤਾ ਹੈ। ਇਸਲਾਮਾਬਾਦ ਨੇ ਕਿਹਾ ਕਿ ਭਾਰਤ ਵਿੱਚ ਫ਼ਿਲਮ ਨਾਨਕ ਸ਼ਾਹ ਫ਼ਕੀਰ ਸਬੰਧੀ ਸਿੱਖ ਸ਼ਰਧਾਲੂਆਂ ਵਿੱਚ ਚੱਲ ਰਹੇ ਰੋਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਇਹ ਕਦਮ ਚੁੱਕਿਆ ਗਿਆ ਸੀ।
First published: April 16, 2018
ਹੋਰ ਪੜ੍ਹੋ
ਅਗਲੀ ਖ਼ਬਰ