ਸੋਸ਼ਲ ਮੀਡੀਆ ਉਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਹਵਾਈ ਅੱਡੇ ਉਤੇ ਖਾਦ ਵਾਲੇ ਥੈਲੇ ਵਿਚ ਆਪਣੇ ਕੱਪੜੇ ਪਾ ਕੇ ਤੁਰੀ ਜਾ ਰਿਹਾ ਹੈ। ਲੋਕ ਇਹ ਵੀਡੀਓ ਦੇਖ ਕੇ ਹੈਰਾਨ ਹੋ ਰਹੇ ਹਨ ਕਿ ਜਹਾਜ਼ ਦੀ ਹਜ਼ਾਰਾਂ ਰੁਪਏ ਦੀ ਟਿਕਟ ਖਰੀਦਣ ਵਾਲਾ ਨੌਜਵਾਨ ਕੱਪੜੇ ਕਿਸੇ ਬੈਗ ਵਿਚ ਪਾਉਣ ਦੀ ਥਾਂ ਥੈਲੇ ਵਿਚ ਕਿਉਂ ਲਿਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਨੌਜਵਾਨ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੰਗ ਦਾ ਰਹਿਣ ਵਾਲਾ ਹੈ ਅਤੇ ਫੌਜ ਵਿਚ ਡਿਊਟੀ ਉਤੇ ਤਾਇਨਾਤ ਹੈ। ਸਾਰੇ ਜਾਣਦੇ ਹਨ ਕਿ ਜਹਾਜ਼ ਵਿਚ ਸਫਰ ਕਰਦੇ ਸਮੇਂ ਸਾਮਾਨ ਦੇ ਭਾਰ ਦੀ ਇਕ ਸੀਮਾ ਤੈਅ ਹੁੰਦੀ ਹੈ। ਚੰਗੇ ਬੈਗ ਦਾ ਭਾਰ ਵੀ 4 ਤੋਂ 5 ਕਿੱਲੋ ਹੁੰਦਾ ਹੈ।
ਅਜਿਹੇ ਵਿਚ ਨੌਜਵਾਨ ਨੇ ਇਕ ਸਕੀਮ ਲਾਈ ਤੇ ਖਾਦ ਵਾਲਾ ਥੈਲਾ ਹੀ ਕੱਪੜਿਆਂ ਨਾਲ ਭਰ ਲਿਆ। ਜਿਸ ਦਾ ਭਾਰ 100 ਗ੍ਰਾਮ ਦੇ ਕਰੀਬ ਹੁੰਦਾ ਹੈ। ਇਸ ਨਾਲ ਇਕ ਤਾਂ ਅਟੈਚੀ ਦਾ ਖਰਚਾ ਬਚਿਆ ਤੇ ਦੂਜਾ ਸਾਮਾਨ ਵੀ ਵੱਧ ਲੈ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Airport, Amritsar airport