Home /News /punjab /

ਨਵੀਂ ਪਿਰਤ : ਅਸਥੀਆਂ ਨੂੰ ਜਲ ਪ੍ਰਵਾਹ ਨਹੀ ਕੀਤਾ, ਖੇਤ ਦੇ ਕੋਨੇ 'ਚ ਨੱਪ ਕੇ ਉਸ ਉੱਪਰ ਰੁੱਖ ਲਗਾਇਆ

ਨਵੀਂ ਪਿਰਤ : ਅਸਥੀਆਂ ਨੂੰ ਜਲ ਪ੍ਰਵਾਹ ਨਹੀ ਕੀਤਾ, ਖੇਤ ਦੇ ਕੋਨੇ 'ਚ ਨੱਪ ਕੇ ਉਸ ਉੱਪਰ ਰੁੱਖ ਲਗਾਇਆ

ਮੋਗਾ ਦੇ ਪਿੰਡ ਰੋਡੇਖੁਰਦ ਵਿਖੇ ਇੱਕ ਬਜ਼ੁਰਗ ਔਰਤ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਥਾਂ ਇੱਕ ਖੇਤ ਦੇ ਕੋਨੇ ਵਿੱਚ ਨੱਪ ਕੇ ਉਸ ਉੱਤੇ ਰੁੱਖ ਲਗਾਇਆ ਗਿਆ।

ਮੋਗਾ ਦੇ ਪਿੰਡ ਰੋਡੇਖੁਰਦ ਵਿਖੇ ਇੱਕ ਬਜ਼ੁਰਗ ਔਰਤ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਥਾਂ ਇੱਕ ਖੇਤ ਦੇ ਕੋਨੇ ਵਿੱਚ ਨੱਪ ਕੇ ਉਸ ਉੱਤੇ ਰੁੱਖ ਲਗਾਇਆ ਗਿਆ।

Punjab News-ਕਿਰਤੀ ਕਿਸਾਨ ਯੂਨੀਅਨ ਵਲੋਂ ਅਸਥੀਆਂ ਨੱਪਣ ਦੀ ਪਿਰਤ ਸੁਰੂ ਕੀਤੀ ਗਈ। ਜਥੇਬੰਦੀ ਮੁਤਾਬਿਕ ਸਭ ਨੂੰ ਪੁਰਾਣੇ ਵਹਿਮ ਭਰਮ ਛੱਡ ਕੇ ਅਸਥੀਆਂ ਪਾਣੀ ਵਿੱਚ ਰੋੜਨ ਦੀ ਬਜਾਏ ਆਪਣੇ ਖੇਤ ਵਿੱਚ ਧਰਤੀ ਵਿੱਚ ਨੱਪ ਕੇ ਉਸ ਉੱਪਰ ਫਲ ਜਾਂ ਛਾਂਦਾਰ ਪੌਦਾ ਲਗਾਉਣਾ ਚਾਹੀਦਾ ਹੈ। ਕਿਸਾਨ ਜਥੇਬੰਦੀ ਮੁਤਾਬਿਕ ਇਸ ਨਵੀਂ ਵਹਿਮ ਭਰ ਦੇ ਖਿਲਾਫ ਇੱਕ ਡੂੰਘੀ ਸੱਟ ਹੋਵੇਗੀ ਅਤੇ ਦੂਜਾ ਰੁੱਖ ਲਗਾਉਣ ਨਾਲ ਵਾਤਾਵਰਣ ਬਚਾਉਣ ਵਿੱਚ ਇੱਕ ਚੰਗਾ ਕਦਮ ਹੋਵੇਗਾ। 

ਹੋਰ ਪੜ੍ਹੋ ...
 • Share this:
  ਮੋਗਾ : ਆਮ ਤੌਰ ਤੇ ਮ੍ਰਿਤਕ ਵਿਅਕਤੀ ਦੇ ਸਸਕਾਰ ਤੋਂ ਬਾਅਦ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ। ਪਰ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਵੀਂ ਪਿਰਤ ਦੀ ਸ਼ੁਰੂਆਤ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਿਸ ਤਹਿਤ ਮੋਗਾ ਦੇ ਪਿੰਡ ਰੋਡੇਖੁਰਦ ਵਿਖੇ ਇੱਕ ਬਜ਼ੁਰਗ ਔਰਤ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਥਾਂ ਇੱਕ ਖੇਤ ਦੇ ਕੋਨੇ ਵਿੱਚ ਨੱਪ ਕੇ ਉਸ ਉੱਤੇ ਰੁੱਖ ਲਗਾਇਆ ਗਿਆ।

  ਜਾਣਕਾਰੀ ਮੁਤਾਬਿਕ ਕਿਰਤੀ ਕਿਸਾਨ ਯੂਨੀਅਨ ਮੋਗਾ ਦੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਦੇ ਮਾਤਾ ਅਤੇ ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ ਦੇ ਸੱਸ ਮਾਤਾ ਮੁਖਤਿਆਰ ਕੌਰ ਪਤਨੀ ਅਜਮੇਰ ਸਿੰਘ ਰੋਡੇਖੁਰਦ ਦੀਆਂ ਅੱਜ ਅਸਥੀਆਂ ਚੁਗਣ ਦੀ ਰਸਮ ਕੀਤੀ ਗਈ। ਮਾਤਾ ਮੁਖਤਿਆਰ ਕੌਰ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਨਹੀ ਕੀਤਾ ਗਿਆ ਬਲਕਿ ਨਵੀਂ ਪਿਰਤ ਪਾਈ ਗਈ। ਮਾਤਾ ਦੀਆਂ ਅਸਥੀਆਂ ਨੂੰ ਪਰਿਵਾਰ ਵਲੋਂ ਆਪਣੇ ਖੇਤ ਦੇ ਕੋਨੇ ਵਿੱਚ ਨੱਪ ਕੇ ਉਸ ਉੱਪਰ ਜਾਮਣ ਦਾ ਰੁੱਖ ਲਗਾਇਆ ਗਿਆ।  ਕਿਰਤੀ ਕਿਸਾਨ ਯੂਨੀਅਨ ਵਲੋਂ ਅਸਥੀਆਂ ਨੱਪਣ ਦੀ ਪਿਰਤ ਸੁਰੂ ਕੀਤੀ ਗਈ। ਜਥੇਬੰਦੀ ਮੁਤਾਬਿਕ ਸਭ ਨੂੰ ਪੁਰਾਣੇ ਵਹਿਮ ਭਰਮ ਛੱਡ ਕੇ ਅਸਥੀਆਂ ਪਾਣੀ ਵਿੱਚ ਰੋੜਨ ਦੀ ਬਜਾਏ ਆਪਣੇ ਖੇਤ ਵਿੱਚ ਧਰਤੀ ਵਿੱਚ ਨੱਪ ਕੇ ਉਸ ਉੱਪਰ ਫਲ ਜਾਂ ਛਾਂਦਾਰ ਪੌਦਾ ਲਗਾਉਣਾ ਚਾਹੀਦਾ ਹੈ।  ਕਿਸਾਨ ਜਥੇਬੰਦੀ ਮੁਤਾਬਿਕ ਇਸ ਨਵੀਂ ਵਹਿਮ ਭਰ ਦੇ ਖਿਲਾਫ ਇੱਕ ਡੂੰਘੀ ਸੱਟ ਹੋਵੇਗੀ ਅਤੇ ਦੂਜਾ ਰੁੱਖ ਲਗਾਉਣ ਨਾਲ ਵਾਤਾਵਰਣ ਬਚਾਉਣ ਵਿੱਚ ਇੱਕ ਚੰਗਾ ਕਦਮ ਹੋਵੇਗਾ।
  Published by:Sukhwinder Singh
  First published:

  Tags: BKU, Moga

  ਅਗਲੀ ਖਬਰ