ਮਾਨਸਾ ਜਿਲ੍ਹੇ ਦੇ ਪਿੰਡ ਗੁਰਨੇ ਦੀ  ਇੰਟਰਨੈਸ਼ਨਲ ਕਰਾਟੇ ਖਿਡਾਰਨ  18 ਮੈਡਲ ਜਿੱਤਣ ਦੇ ਬਾਵਜੂਦ ਦਿਹਾੜੀ ਕਰਨ ਲਈ ਮਜਬੂਰ 

News18 Punjabi | News18 Punjab
Updated: June 11, 2021, 2:05 PM IST
share image
ਮਾਨਸਾ ਜਿਲ੍ਹੇ ਦੇ ਪਿੰਡ ਗੁਰਨੇ ਦੀ  ਇੰਟਰਨੈਸ਼ਨਲ ਕਰਾਟੇ ਖਿਡਾਰਨ  18 ਮੈਡਲ ਜਿੱਤਣ ਦੇ ਬਾਵਜੂਦ ਦਿਹਾੜੀ ਕਰਨ ਲਈ ਮਜਬੂਰ 
ਮਾਨਸਾ ਜਿਲ੍ਹੇ ਦੇ ਪਿੰਡ ਗੁਰਨੇ ਦੀ  ਇੰਟਰਨੈਸ਼ਨਲ ਕਰਾਟੇ ਖਿਡਾਰਨ  18 ਮੈਡਲ ਜਿੱਤਣ ਦੇ ਬਾਵਜੂਦ ਦਿਹਾੜੀ ਕਰਨ ਲਈ ਮਜਬੂਰ 

ਆਪਣਾ ਅਤੇ ਪਰਿਵਾਰ ਦਾ ਢਿੱਡ ਭਰਨ ਲਈ ਖੇਤਾਂ ਵਿਚ 300 ਰੁਪਏ ਪ੍ਰਤੀ ਦਿਨ ਦੀ ਮਜ਼ਦੂਰੀ ਕਰ ਰਹੀ ਹੈ 

  • Share this:
  • Facebook share img
  • Twitter share img
  • Linkedin share img
ਬਲਦੇਵ ਸ਼ਰਮਾ

ਦੇਸ਼ ਲਈ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਸਰਕਾਰ ਬਹੁਤ ਸਾਰੀਆਂ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੀ ਇੰਟਰਨੈਸ਼ਨਲ ਖਿਡਾਰਨ ਹਰਦੀਪ ਕੌਰ ਜੋ ਹੁਣ ਤਕ 18 ਮੈਡਲ ਜਿਸ ਵਿੱਚ ਸੋਨਾ ਅਤੇ ਚਾਂਦੀ ਵੀ ਸ਼ਾਮਲ ਹੈ ਜਿੱਤ ਚੁੱਕੀ ਹੈ-ਪੰਜਾਬ ਸਰਕਾਰ ਵੱਲੋਂ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਪਰੰਤੂ ਚਾਰ ਸਾਲ ਬੀਤ ਜਾਣ ਤੋਂ ਬਾਅਦ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮਜ਼ਦੂਰੀ ਕਰਦੀ ਹੈ ਹਰਦੀਪ ਕੌਰ ਨੇ ਦੱਸਿਆ ਕੇ ਗੋਲਡ ਮੈਡਲ ਉਸ ਨੂੰ ਦੋ ਵਕਤ ਦੀ ਰੋਟੀ ਨਹੀਂ ਦੇ ਸਕਦੇ ਉਹ ਜਿੱਥੇ ਰੋਜਾਨਾ ਸਰਕਾਰੀ ਦਫਤਰਾਂ ਦੇ ਚੱਕਰ ਕੱਟਦੀ ਹੈ ਉਥ ਹੀ  ਖੇਤਾਂ ਵਿਚ ਦਿਹਾੜੀ ਤੇ ਝੋਨਾ ਲਗਾਉਣ ਵੀ ਜਾਂਦੀ ਹੈ ਉਸ ਨੇ Bp.ed ਦੀ ਪ੍ਰੀਖਿਆ ਦਿੱਤੀ ਹੈ ਅਤੇ ਉਸ ਨੇ ਡਿਗਰੀ ਵੀ ਕੀਤੀ ਹੋਈ ਹੈ ਕੈਪਟਨ ਸਰਕਾਰ ਦੇ ਘਰ ਘਰ ਨੋਕਰੀ ਦੇਣ ਦੇ ਵਾਅਦੇ ਦਾ ਜਨਾਜ਼ਾ ਕੱਢ ਰਹੀ ਇਹ ਖਬਰ ਹਨੇਰੇ ਵਿਚ ਗੁੰਮ ਹੋ ਰਹੀ ਅੰਤਰਰਾਸ਼ਟਰੀ ਖਿਡਾਰੀ  ਦੀ ਹੈ ਹਰਦੀਪ ਕੌਰ ਨੇ ਦੱਸਿਆ ਕੇ ਉਸ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਹੈ ਉਸਨੇ ਦੱਸਿਆ ਕੇ ਹਰਸਿਮਰਤ ਕੌਰ ਬਾਦਲ ਦੀ ਮੁਹਿੰਮ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਪ੍ਰੇਰਨਾ ਤੇ ਕਰਾਟੇ ਖੇਡਣ ਲੱਗੀ ਸੀ ਪਰੰਤੂ ਉਸ ਨੂੰ ਪਤਾ ਨਹੀਂ ਸੀ। ਏਨੀ ਮਿਹਨਤ ਕਰਨ ਦੇ ਬਾਵਜੂਦ ਉਸ ਨੂੰ ਦਿਹਾੜੀ ਕਰਨੀ ਪੈਣੀ ਹੈ । ਪੰਜਾਬ ਅੰਦਰ ਜਿੱਥੇ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਉੱਥੇ ਹੀ   ਪਿੰਡ ਗੁਰਨੇ ਕਲਾਂ ਦੀ ਕਰਾਟੇ ਦੀ ਇੰਟਰਨੈਸ਼ਨਲ ਖਿਡਾਰੀ ਨੂੰ ਮਜਬੂਰੀ ਕਾਰਨ  ਝੋਨਾ ਲਗਾਉਣਾ ਪੈ ਰਿਹਾ ਹੈ ।  ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਿਆਂ ਨੂੰ ਸਰਕਾਰ ਨੌਕਰੀ ਦਿੰਦੀ ਹੈ  ਉੱਥੇ ਹੀ ਹਰਦੀਪ ਕੌਰ ਨੇ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਸਰਕਾਰ ਦੀਆਂ ਸੁਵਿਧਾਵਾਂ ਤੇ ਉਠਾਏ ਸਵਾਲ
ਜਿੱਥੇ ਕਿਹਾ ਜਾਂਦਾ ਹੈ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਦੇਸ਼ ਦੇ ਲਈ ਮਾਣ ਹੁੰਦੇ ਹਨ  ਉੱਥੇ ਹੀ ਮਾਨਸਾ ਦੇ ਪਿੰਡ ਗੁਰਨੇ ਕਲਾਂ ਦੀ ਲੜਕੀ ਹਰਦੀਪ ਕੌਰ ਜਿਸ ਨੇ ਕਰਾਟੇ ਵਿੱਚ ਇੰਟਰਨੈਸ਼ਨਲ ਮੈਡਲ ਵੀ ਹਾਸਲ ਕੀਤੇ ਪਰ  ਮਜਬੂਰੀ ਕਾਰਨ ਅੱਜ ਵੀ ਉਹ ਝੋਨਾ ਲਗਾਉਣ ਲਈ ਮਜਬੂਰ ਹੈ। ਸਰਕਾਰ ਦੇ ਪ੍ਰਬੰਧਾਂ ਨੂੰ ਖੋਖਲਾ ਦੱਸਦਿਆਂ ਹਰਦੀਪ ਕੌਰ ਨੇ ਦੱਸਿਆ ਕਿ ਪੰਜਵੀਂ ਕਲਾਸ ਤੋਂ ਉਹ ਕਰਾਟੇ ਖੇਡ ਰਹੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੱਕ ਦੇਸ਼ ਦਾ ਨਾਮ ਰੌਸ਼ਨ ਕਰ ਕੇ ਆਈ ਹੈ  ਪਰ ਸਰਕਾਰ ਵੱਲੋਂ ਨੌਕਰੀ ਦਾ ਵਾਅਦਾ ਕਰਕੇ ਹਾਲੇ ਤੱਕ ਕਿਸੇ ਨੇ ਨੌਕਰੀ ਲਈ ਸਾਰ ਨਹੀਂ ਲਈ । ਹਰਦੀਪ ਨੇ ਦੱਸਿਆ ਕਿ ਪਰਿਵਾਰ ਵਿੱਚ ਸਾਰੇ ਜੀਅ ਝੋਨਾ ਲਗਾ ਰਹੇ ਹਨ ਕਿਉਂਕਿ ਗੁਜ਼ਾਰਾ ਬੜਾ ਔਖਾ ਚਲਦਾ ਹੈ   ਉਨ੍ਹਾਂ ਕਿਹਾ ਕਿ  ਮੇਰੇ ਪਿਤਾ ਨੇ ਬੜੀ ਮਿਹਨਤ ਕਰਕੇ ਸਾਨੂੰ ਸਾਰਿਆਂ ਨੂੰ ਪੜ੍ਹਾਇਆ ਅਤੇ ਮੈਨੂੰ ਖੇਡਾਂ ਵਿੱਚ ਭੇਜਿਆ  ਪਰ ਕੁਝ ਵੀ ਹਾਸਲ ਨਹੀਂ ਹੋਇਆ। ਦੂਸਰੇ ਪਾਸੇ ਹਰਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਬਿਲਕੁਲ ਝੂਠੇ ਅਤੇ ਬੇਬੁਨਿਆਦ ਸਨ
Published by: Ramanpreet Kaur
First published: June 11, 2021, 12:00 PM IST
ਹੋਰ ਪੜ੍ਹੋ
ਅਗਲੀ ਖ਼ਬਰ