Home /News /punjab /

Rojgar Mela: 6 ਦਸੰਬਰ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ, ਇੰਨਾ ਨੌਕਰੀਆਂ ਲਈ ਹੋਵੇਗੀ ਇੰਟਰਵਿਊ

Rojgar Mela: 6 ਦਸੰਬਰ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ, ਇੰਨਾ ਨੌਕਰੀਆਂ ਲਈ ਹੋਵੇਗੀ ਇੰਟਰਵਿਊ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ 6 ਦਸੰਬਰ ਨੂੰ ਲਗਾਇਆ ਜਾਵੇਗਾ ਸਵੈ ਰੋਜ਼ਗਾਰ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ 6 ਦਸੰਬਰ ਨੂੰ ਲਗਾਇਆ ਜਾਵੇਗਾ ਸਵੈ ਰੋਜ਼ਗਾਰ

JOB Fair In Barnala: 6 ਦਸੰਬਰ ਨੂੰ ਸਵੇਰੇ 11 ਵਜੇ ਕਸਟਮਰ ਕੇਅਰ ਐਕਸਕਿਊਟਿਵ, ਟੈਲੀ ਕਾਲਰ ਅਤੇ ਅਸਿਸਟੈਂਟ ਟ੍ਰੇਨੀ ਦੀ ਅਸਾਮੀ ਲਈ ਡੀ.ਬੀ.ਈ.ਈ ਬਰਨਾਲਾ (ਰੋਜ਼ਗਾਰ ਦਫ਼ਤਰ) ਵਿਖੇ ਇੰਟਰਵਿਊ ਲਈ ਜਾਵੇਗੀ।    

  • Share this:

ਆਸ਼ੀਸ਼ ਸ਼ਰਮਾ

ਬਰਨਾਲਾ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਅਤੇ ਮਾਨਯੋਗ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਹਾਈ ਐਂਡ ਰੋਜਗਾਰ ਮੇਲੇ ਲਈ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਕੰਪਨੀ ਨਾਲ ਤਾਲਮੇਲ ਕਰਕੇ 6 ਦਸੰਬਰ (ਸੋਮਵਾਰ) ਨੂੰ ਸਵੇਰੇ 11 ਵਜੇ ਕਸਟਮਰ ਕੇਅਰ ਐਕਸਕਿਊਟਿਵ, ਟੈਲੀ ਕਾਲਰ ਅਤੇ ਅਸਿਸਟੈਂਟ ਟ੍ਰੇਨੀ ਦੀ ਅਸਾਮੀ ਲਈ ਡੀ.ਬੀ.ਈ.ਈ ਬਰਨਾਲਾ (ਰੋਜ਼ਗਾਰ ਦਫ਼ਤਰ) ਵਿਖੇ ਇੰਟਰਵਿਊ ਲਈ ਜਾਵੇਗੀ।           

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਤੇਜ ਸਿੰਘ, ਜਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਬਰਨਾਲਾ ਨੇ ਦੱਸਿਆ ਕਿ  ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਕੰਪਨੀ ਵੱਲੋਂ ਕਸਟਮਰ ਕੇਅਰ ਐਕਸਕਿਊਟਿਵ ਅਤੇ ਟੈਲੀ ਕਾਲਰ ਦੀ ਅਸਾਮੀ ਲਈ (ਸਿਰਫ ਫੀਮੇਲ) ਗਰੈਜੂਏਟ ਪਾਸ ਯੋਗਤਾ ਦੇ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ 29 ਸਾਲ ਹੋਵੇ ਭਾਗ ਲੈ ਸਕਦੇ ਹਨ।           

ਅਸਿਸਟੈਂਟ ਟ੍ਰੇਨੀ ਦੀ ਅਸਾਮੀ ਲਈ (ਸਿਰਫ ਮੇਲ) ਬਾਰਵੀਂ ਪਾਸ/ਆਈ.ਟੀ.ਆਈ ਪਾਸ ਯੋਗਤਾ ਦੇ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ 29 ਸਾਲ ਹੋਵੇ ਭਾਗ ਲੈ ਸਕਦੇ ਹਨ ।ਇੰਟਰਵਿਊ ਦੌਰਾਨ ਪ੍ਰਾਰਥੀ ਰਿਜੂਅਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 94170-39072 ਤੇ ਸੰਪਰਕ ਕੀਤਾ ਜਾ ਸਕਦਾ ਹੈ।

Published by:Sukhwinder Singh
First published:

Tags: Barnala, Jobs