• Home
 • »
 • News
 • »
 • punjab
 • »
 • INTERVIEW OF FARMER LEADERS ON NEWS18 BIG STATEMENT ABOUT FARMERS CONTESTING ELECTIONS

ਕਿਸਾਨ ਆਗੂਆਂ ਦੇ ਚੋਣਾਂ ਲੜਨ ਬਾਰੇ ਟਿਕੈਤ ਨੇ ਕਿਹਾ-ਉਥੋਂ ਤਾਂ ਛੁੱਟੀ 'ਤੇ ਆਏ ਸੀ, ਹੁਣ ਕੀ ਕਹੀਏ...

ਕਿਸਾਨ ਦੇ ਚੋਣਾਂ ਲੜਨ ਬਾਰੇ ਟਿਕੈਤ ਨੇ ਕਿਹਾ- ਇਹ ਤਾਂ ਛੁੱਟੀ 'ਤੇ ਆਏ ਸੀ, ਹੁਣ ਇਨ੍ਹਾਂ ਬਾਰੇ ਕੀ ਕਹੀਏ...

 • Share this:
  ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਪੰਜਾਬ ਦੀਆਂ 22 ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦੇ ਐਲਾਨ ਬਾਰੇ ਕਿਹਾ ਕਿ ਇਹ ਉਥੋਂ ਤਾਂ ਛੁੱਟੀ ਉਤੇ ਆਏ ਸਨ, ਹੁਣ ਛੁੱਟੀ ਉਤੇ ਆਇਆ ਕੋਈ ਕੀ ਕਰਦਾ ਹੈ, ਇਸ ਦੀ ਜ਼ਿੰਮੇਵਾਰੀ ਤਾਂ ਉਨ੍ਹਾਂ ਦੀ ਨਹੀਂ ਹੈ।

  ਉਨ੍ਹਾਂ ਕਿਹਾ ਕਿ ਚੋਣਾਂ ਲ਼ੜਨ ਵਾਲੇ ਆਗੂ ਐਮਐਸਪੀ ਕਮੇਟੀ ਦਾ ਹਿੱਸਾ ਨਹੀਂ ਰਹਿਣਗੇ। ਰਾਕੇਸ ਟਿਕੈਤ ਨੇ ਭਾਜਪਾ ਦਾ ਚੋਣਾਂ ਵਿਚ ਵਿਰੋਧ ਕਰਨ ਦਾ ਵੀ ਇਸ਼ਾਰਾ ਕੀਤਾ।

  ਉਨ੍ਹਾਂ ਕਿਹਾ ਕਿ ਇਸ ਦੇ ਕਰਮਕਾਂਡ ਠੀਕ ਨਹੀਂ ਹਨ। ਸਰਕਾਰ ਨਾਲ ਇਕ ਸਮਝੌਤਾ ਹੋਇਆ ਸੀ ਪਰ ਅਜੇ ਤੱਕ ਸਰਕਾਰ ਨੇ ਐਮਐਸਪੀ ਕਮੇਟੀ ਬਾਰੇ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਰੈਲੀਆਂ ਵਿਚ ਕੋਈ ਜਾ ਹੀ ਨਹੀਂ ਰਿਹਾ ਹੈ।

  ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਉਨ੍ਹਾਂ ਕਿਹਾ ਕਿ ਚੋਰ ਦਰਵਾਜੇ ਉਤੇ ਆਇਆ ਸੀ, ਪਰ ਨੁਕਸਾਨ ਹੋਣੋ ਬਚ ਗਿਆ।

  ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ। ਐਮਐਸਪੀ ਉਤੇ ਅਤੇ ਤੱਕ ਕਮੇਟੀ ਹੀ ਨਹੀਂ ਬਣਾਈ ਗਈ ਹੈ।

  ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਕੇਂਦਰ ਸਰਕਾਰ ਅਗਲੇ ਮਹੀਨੇ ਆਸਟਰੇਲੀਆ ਨਾਲ ਦੁੱਧ ਖਰੀਦਣ ਦਾ ਸਮਝੌਤਾ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ 20-22 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਵੇਚਣ ਦੀ ਯੋਜਨਾ ਹੈ।

  ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨੀ ਨਾਲ ਸਬੰਧਤ ਕਿਸੇ ਵੀ ਮਸਲੇ ਸਬੰਧੀ ਨੀਤੀ ਬਣਾਉਣ ਤੋਂ ਪਹਿਲਾਂ ਕਿਸਾਨ ਨਾਲ ਗੱਲ ਨਹੀਂ ਕਰਦੀ, ਉਦੋਂ ਤੱਕ ਸਰਕਾਰ ਨੂੰ ਕੋਈ ਵੀ ਖੇਤੀ ਕਾਨੂੰਨ ਨਹੀਂ ਬਣਾਉਣ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਵਿਜੇ ਦਿਵਸ ਮਹਾਪੰਚਾਇਤ 'ਚ ਆਏ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਅੰਦਰ ਹਾਲਾਤ ਠੀਕ ਨਹੀਂ ਹਨ।

  ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਦੀ ਤਾਨਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ। ਬੈਂਕਿੰਗ ਨੂੰ ਨਿੱਜੀ ਖੇਤਰ ਵਿੱਚ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਕਰਜ਼ੇ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਚੰਡੀਗੜ੍ਹ ਵਿੱਚ ਬਣੀਆਂ ਨੀਤੀਆਂ ਲੋਕ ਹਿੱਤ ਲਈ ਨਹੀਂ ਹਨ।
  Published by:Gurwinder Singh
  First published: