Home /News /punjab /

Investment : ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਸਸਤੀ ਜ਼ਮੀਨ ਖਰੀਦਣ ਦਾ ਮੌਕਾ, ਵਪਾਰਕ ਤੇ ਰਿਹਾਇਸ਼ੀ ਜ਼ਮੀਨਾਂ ਦੀ ਹੋ ਰਹੀ ਈ-ਨਿਲਾਮੀ

Investment : ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਸਸਤੀ ਜ਼ਮੀਨ ਖਰੀਦਣ ਦਾ ਮੌਕਾ, ਵਪਾਰਕ ਤੇ ਰਿਹਾਇਸ਼ੀ ਜ਼ਮੀਨਾਂ ਦੀ ਹੋ ਰਹੀ ਈ-ਨਿਲਾਮੀ

ਇਨ੍ਹਾਂ ਸ਼ਹਿਰਾਂ 'ਚ ਸਸਤੀ ਜ਼ਮੀਨ ਖਰੀਦਣ ਦਾ ਮੌਕਾ, ਵਪਾਰਕ ਤੇ ਰਿਹਾਇਸ਼ੀ ਜ਼ਮੀਨਾਂ ਦੀ ਹੋ ਰਹੀ ਈ-ਨਿਲਾਮੀ

ਇਨ੍ਹਾਂ ਸ਼ਹਿਰਾਂ 'ਚ ਸਸਤੀ ਜ਼ਮੀਨ ਖਰੀਦਣ ਦਾ ਮੌਕਾ, ਵਪਾਰਕ ਤੇ ਰਿਹਾਇਸ਼ੀ ਜ਼ਮੀਨਾਂ ਦੀ ਹੋ ਰਹੀ ਈ-ਨਿਲਾਮੀ

ਇਸ ਈ-ਨਿਲਾਮੀ ਵਿੱਚ ਕੁੱਲ 280 ਸੰਪਤੀਆਂ ਉਪਲਬਧ ਹਨ, ਜਿਨ੍ਹਾਂ ਵਿੱਚ 58 ਵਪਾਰਕ ਸੰਪਤੀਆਂ, 55 ਬੂਥ, 33 ਐਸ.ਸੀ.ਓਜ਼, 6 ਇੱਕ ਮੰਜ਼ਿਲਾ ਦੁਕਾਨਾਂ ਅਤੇ 3 ਦੁਕਾਨ-ਕਮ ਫਲੈਟਾਂ ਤੋਂ ਇਲਾਵਾ 124 ਰਿਹਾਇਸ਼ੀ ਪਲਾਟ ਅਤੇ ਇੱਕ ਮਕਾਨ ਸ਼ਾਮਲ ਹੈ।

  • Share this:

ਕਿਸੇ ਨੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੋਵੇ ਜਾਂ ਕਿਸੇ ਚੰਗੀ ਥਾਂ ਉੱਤੇ ਪੈਸੇ ਨੁਵੇਸ਼ ਕਰਨੇ ਹੋਣ ਤਾਂ ਜ਼ਿਆਦਾਤਰ ਲੋਕ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਪ੍ਰਾਪਰਟੀ ਵਿੱਚ ਨਿਵੇਸ਼ ਲੰਬੇ ਸਮੇਂ ਦਾ ਨਿਵੇਸ਼ ਹੈ, ਇਸ ਵਿੱਚ ਅੱਜ ਪੈਸੇ ਲਾਉਣ ਉੱਤੇ ਤੁਹਾਨੇ ਅਗਲੇ ਕੁੱਝ ਸਾਲਾਂ ਵਿੱਚ ਜ਼ਰੂਰ ਮੁਨਾਫਾ ਮਿਲੇਗਾ। ਇਸੇ ਤਰ੍ਹਾਂ ਦਾ ਪ੍ਰਾਪਰਟੀ ਵਿੱਚ ਨਿਵੇਸ਼ ਦਾ ਮੌਕਾ ਹੁਣ ਪੰਜਾਬ ਵਿੱਚ ਮਿਲ ਰਿਹਾ ਹੈ ਜਿੱਥੇ ਪਟਿਆਲਾ ਸ਼ਹਿਰ ਵਿੱਚ ਰਿਹਾਇਸ਼ੀ ਅਤੇ ਵਪਾਰਕ ਜ਼ਮੀਨਾਂ ਦੀ ਈ-ਨਿਲਾਮੀ ਕਰਵਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਕੀਮਤ ਨਿਯਮਤ ਕੀਮਤਾਂ ਦੇ ਮੁਕਾਬਲੇ ਸਸਤੀ ਹੋ ਸਕਦੀ ਹੈ। ਪੰਜਾਬ ਰਾਜ ਦੇ ਪਟਿਆਲਾ ਸ਼ਹਿਰ ਵਿੱਚ ਜਾਇਦਾਦ ਖਰੀਦਣ ਦਾ ਵਧੀਆ ਮੌਕਾ ਹੈ। ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀਡੀਏ) ਕਈ ਸ਼ਹਿਰਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਜ਼ਮੀਨਾਂ ਦੀ ਈ-ਨਿਲਾਮੀ ਕਰ ਰਹੀ ਹੈ। ਪੀ.ਡੀ.ਏ. ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਰਿਹਾਇਸ਼ੀ ਅਤੇ ਵਪਾਰਕ ਸਾਈਟਾਂ ਦੀ ਈ-ਨਿਲਾਮੀ ਕਰਵਾਈ ਜਾ ਰਹੀ ਹੈ। ਇਹ ਈ-ਨਿਲਾਮੀ 15 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ 25 ਅਗਸਤ, 2022 ਨੂੰ ਦੁਪਹਿਰ 3 ਵਜੇ ਤੱਕ ਜਾਰੀ ਰਹੇਗੀ। ਅਜਿਹੇ 'ਚ ਲੋਕਾਂ ਕੋਲ ਹੁਣ ਸਿਰਫ ਚਾਰ ਦਿਨ ਬਾਕੀ ਹਨ।

ਇਸ ਈ-ਨਿਲਾਮੀ ਬਾਰੇ ਜਾਣਕਾਰੀ ਦਿੰਦਿਆਂ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਸ਼ਹਿਰਾਂ ਵਿੱਚ ਆਪਣਾ ਘਰ ਬਣਾਉਣ ਜਾਂ ਕੋਈ ਕਾਰੋਬਾਰ ਸ਼ੁਰੂ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਭਾਗ ਲੈਣ ਦੀ ਪ੍ਰਕਿਰਿਆ ਅਤੇ ਸਬੰਧਿਤ ਜਾਇਦਾਦਾਂ ਬਾਰੇ ਪੂਰੀ ਜਾਣਕਾਰੀ ਈ-ਆਕਸ਼ਨ ਪੋਰਟਲ www.puda.e-auctions.in 'ਤੇ ਉਪਲਬਧ ਹੈ।

ਵਿਭਾਗ ਵੱਲੋਂ ਦੱਸਿਆ ਗਿਆ ਕਿ ਇਸ ਈ-ਨਿਲਾਮੀ ਵਿੱਚ ਕੁੱਲ 280 ਜਾਇਦਾਦਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ 58 ਦੁਕਾਨਾਂ, 55 ਬੂਥ, 33 ਐਸ.ਸੀ.ਓਜ਼, 6 ਸਿੰਗਲ ਸਟੋਰੀ ਦੁਕਾਨਾਂ ਅਤੇ 3 ਦੁਕਾਨਾਂ-ਕਮ ਫਲੈਟ ਕਮਰਸ਼ੀਅਲ ਜਾਇਦਾਦਾਂ, 124 ਰਿਹਾਇਸ਼ੀ ਪਲਾਟ ਅਤੇ ਇੱਕ ਘਰ ਵੀ ਉਪਲਬਧ ਹੈ। ਇਨ੍ਹਾਂ ਦੀ ਕੀਮਤ ਨਿਲਾਮੀ ਦੇ ਹਿਸਾਬ ਨਾਲ ਹੋਵੇਗੀ। ਇਨ੍ਹਾਂ ਦੀ ਕੀਮਤ ਨਿਯਮਤ ਕੀਮਤਾਂ ਦੇ ਮੁਕਾਬਲੇ ਸਸਤੀ ਹੋ ਸਕਦੀ ਹੈ, ਇਸ ਲਈ ਲੋਕਾਂ ਕੋਲ ਇਨ੍ਹਾਂ ਨੂੰ ਖਰੀਦਣ ਦਾ ਵਧੀਆ ਮੌਕਾ ਹੈ।

Published by:Tanya Chaudhary
First published:

Tags: Investment, Land, Property