ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਹੁਣ ਸਮਝ ਆਇਆ ਹੈ ਕਿ ਉਨ੍ਹਾਂ (ਸਿੱਧੂ) ਨੇ ਅਸਤੀਫਾ ਕਿਉਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਮਾਫੀਆ ਖਿਲ਼ਾਫ ਲੜ ਰਹੇ ਹਨ ਤੇ ਲੜਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ 2-3 ਮਹੀਨੇ ਪਹਿਲਾਂ ਸਮਝ ਨਹੀਂ ਆਉਂਦਾ ਸੀ ਕਿ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਸੀ, ਅੱਜ ਆ ਗਿਆ ਹੋਣਾ ਹੈ। ਹੁਣ ਸਮਝ ਆਉਂਦੀ ਹੈ ਕਿ 75-25 ਚੱਲ ਰਹੀ ਸੀ ਜਾਂ ਨਹੀਂ। ਇਸੇ 75-25, ਮਾਫੀਏ ਨਾਲ ਮੈਂ ਲੜਦਾ ਰਿਹਾ ਹਾਂ ਤੇ ਲੜਦਾ ਰਹਾਂਗਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਰਲ ਕੇ ਇਕ ਦੂਜੇ ਨੂੰ ਬਚਾਉਂਦੇ ਰਹੇ। ਇਹ ਲੁਕਿਆ ਹੋਇਆ ਮਾਫਿਆ ਹੈ। ਕੈਪਟਨ ਇਹ ਦੱਸਣ ਕਿ ਉਹ ਚਾਰ ਸਾਲ ਸੁੱਤਾ ਪਿਆ ਸੀ। ਇਸ ਨੇ ਸਿਰਫ ਆਪਣੀ ਜਾਨ ਬਚਾਈ, ਹੋਰ ਕੁਝ ਨਹੀਂ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bikram Singh Majithia, Dr Navjot Kaur Sidhu, Navjot Sidhu, Navjot singh sidhu, Sidhu