CM ਦੇ ਕੰਮ ‘ਚ ਦਖਲਅੰਦਾਜੀ ਬੰਦ ਹੋਵੇ, AG ਤੇ DGP ਦੀ ਨਿਯੁਕਤੀ ‘ਤੇ ਸਵਾਲ ਚੁਕਣਾ ਗਲਤ - ਸੁਨੀਲ ਜਾਖੜ (file photo) ਚੰਡੀਗੜ੍ਹ- ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਸੀਐਮ ਚੰਨੀ ਦੇ ਹੱਕ ਵਿਚ ਟਵਿਟ ਕਰਦਿਆਂ ਨਵਜੋਤ ਸਿੱਧੂ ਉਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ CM ਦੇ ਕੰਮ ‘ਚ ਦਖਲਅੰਦਾਜੀ ਬੰਦ ਹੋਵੇ ਅਤੇ AG ਤੇ DGP ਦੀ ਨਿਯੁਕਤੀ ‘ਤੇ ਸਵਾਲ ਚੁਕਣਾ ਗਲਤ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਵਾਰ ਵਾਰ ਏਜੀ ਅਤੇ ਡੀਜੀਪੀ ਦੀਆਂ ਨਿਯੁਕਤੀਆਂ ਦੇ ਮੁੱਦੇ ਤੇ ਚੁੱਕੇ ਗਏ ਸਵਾਲ ਅਸਲ ਵਿਚ ਮੁੱਖ ਮੰਤਰੀ ਅਤੇ ਹੋਮ ਮਨਿਸਟਰ ਦੀ ਨੇਕ-ਨੀਤੀ ਅਤੇ ਯੋਗਤਾ ਉਤੇ ਸਵਾਲੀਆ ਨਿਸ਼ਾਨ ਲਾਉਣਾ ਹੈ। ਇਸ ਮਾਮਲੇ ਦਾ ਨਿਪਟਾਰਾ ਹੋਣਾ ਚਾਹੀਦਾ ਹੈ।
ਕਾਬਲੇਗੌਰ ਹੈ ਕਿ ਨਵਜੋਤ ਸਿੱਧੂ ਨੇ ਅਸਤੀਫ਼ਾ ਦੇਣ ਤੋਂ ਬਾਅਦ ਐਡਵੋਕੇਟ ਜਨਰਲ ਅਤੇ ਡੀਜੀਪੀ ਦੀਆਂ ਨਿਯੁਕਤੀਆਂ ਤੇ ਸਵਾਲ ਚੁੱਕੇ ਸਨ।
ਪੰਜਾਬ ਵਿਚ ਕਾਂਗਰਸ ਪਾਰਟੀ ਦੀ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਏ ਜਾਣ ਤੋਂ ਬਾਅਦ ਲੱਗ ਰਿਹਾ ਸੀ ਕਿ ਪੰਜਾਬ ਕਾਂਗਰਸ ਵਿਚ ਸੱਭ ਕੁੱਝ ਠੀਕ ਹੋ ਗਿਆ ਹੈ। ਪਰ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਇਕ ਵਾਰ ਫੇਰ ਸਿਆਸੀ ਭੁਚਾਲ ਆ ਗਿਆ ਹੈ।
Published by: Ashish Sharma
First published: September 30, 2021, 13:44 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।