
ਚੜੂਨੀ ਨੇ ਕਿਹਾ-ਚੰਗਾ ਹੋਵੇਗਾ ਅਸੀਂ ਮਿਲ ਕੇ ਚੋਣਾਂ ਲੜੀਏ, ਉਮੀਦਵਾਰਾਂ ਦਾ ਐਲਾਨ ਟਾਲਿਆ (ਫੋਟੋ ਕੈ. ਫੇਸਬੁੱਕ)
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਜਥੇਬੰਦੀਆਂ ਨੂੰ ਵੱਖ-ਵੱਖ ਚੋਣਾਂ ਲੜਨ ਦੀ ਥਾਂ ਮਿਲ ਕੇ ਚੱਲਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਅੱਜ ਆਪਣੀ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਸੀ, ਜੋ ਟਾਲ ਦਿੱਤਾ ਗਿਆ ਹੈ।
ਗੁਰਨਾਮ ਸਿੰਘ ਚੜੂਨੀ ਦਾ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਕੀ ਗਲਤ ਹੈ? ਅਸੀਂ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰਾਂਗੇ।
ਸੰਯੁਕਤ ਸਮਾਜ ਮੋਰਚੇ ਨਾਲ ਅਗਲੀ ਮੀਟਿੰਗ ਜਲਦੀ ਹੀ ਕੀਤੀ ਜਾਵੇਗੀ। ਚੰਗਾ ਹੋਵੇਗਾ ਜੇਕਰ ਅਸੀਂ ਮਿਲ ਕੇ ਚੋਣਾਂ ਲੜੀਏ।
ਦੱਸ ਦਈਏ ਕਿ ਦਿੱਲੀ ਮੋਰਚਾ ਫਤਹਿ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਚੋਣ ਮੈਦਾਨ ਵਿਚ ਕੁੱਦੀਆਂ ਹਨ ਪਰ ਇਕੱਠੇ ਚੋਣ ਲੜਨ ਦੀ ਥਾਂ ਜਥੇਬੰਦੀਆਂ ਦੇ ਦੋ ਧੜੇ ਬਣ ਗਏ ਹਨ। ਇਕ ਧੜਾ ਬਲਬੀਰ ਸਿੰਘ ਰਾਜੇਵਾਲ (ਸੰਯੁਕਤ ਸਮਾਜ ਮੋਰਚੇ) ਅਤੇ ਗੁਰਨਾਮ ਸਿੰਘ ਚੜੂਨੀ (ਸੰਯੁਕਤ ਸੰਘਰਸ਼ ਪਾਰਟੀ) ਦੀ ਆਗਵਾਈ ਵਿਚ ਹੈ।
ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਮੀਟਿੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਰਚਾ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।