Home /News /punjab /

Jaani Receives Death Threat: ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਗੀਤਕਾਰ ਨੇ ਪਰਿਵਾਰ ਨੂੰ ਵਿਦੇਸ਼ ਕੀਤਾ ਸ਼ਿਫਟ

Jaani Receives Death Threat: ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਗੀਤਕਾਰ ਨੇ ਪਰਿਵਾਰ ਨੂੰ ਵਿਦੇਸ਼ ਕੀਤਾ ਸ਼ਿਫਟ

Jaani Receives Death Threat: ਗੀਤਕਾਰ ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਰਿਵਾਰ ਨੂੰ ਕੀਤਾ ਵਿਦੇਸ਼ ਸ਼ਿਫਟ

Jaani Receives Death Threat: ਗੀਤਕਾਰ ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਰਿਵਾਰ ਨੂੰ ਕੀਤਾ ਵਿਦੇਸ਼ ਸ਼ਿਫਟ

Jaani Receives Death Threat: ਪੰਜਾਬੀ ਗਾਇਕ-ਗੀਤਕਾਰ ਜਾਨੀ (Jaani)ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਉਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੂੰ ਇੱਕ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਜਾਨੀ ਦਾ ਪਰਿਵਾਰ ਦੇਸ਼ ਛੱਡ ਵਿਦੇਸ਼ ਜਾ ਚੁੱਕਾ ਹੈ ਅਤੇ ਹੁਣ ਗਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:

    ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ

    ਜਾਨੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਏਡੀਜੀਪੀ (ਸੁਰੱਖਿਆ) ਪੰਜਾਬ ਪੁਲਿਸ ਅਤੇ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਭੇਜਿਆ ਗਿਆ। ਚਿੱਠੀ 'ਚ ਜਾਨੀ ਨੇ ਲਿਖਿਆ ਹੈ ਕਿ ਉਹ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਲਈ ਕੰਮ ਕਰ ਰਹੇ ਹਨ। ਗੀਤਕਾਰ ਨੇ ਲਿਖਿਆ ਕਿ ਉਸ ਨੂੰ ਅਤੇ ਉਸ ਦੇ ਮੈਨੇਜਰ ਦਿਲਰਾਜ ਸਿੰਘ ਨੰਦਾ ਨੂੰ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਫ਼ੋਨ 'ਤੇ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਤੋਂ ਤੰਗ ਆ ਕੇ ਗਾਇਕ ਨੇ ਦੱਸਿਆ ਕਿ ਉਸ ਨੇ ਆਪਣਾ ਪਰਿਵਾਰ ਪੰਜਾਬ ਤੋਂ ਵਿਦੇਸ਼ ਸ਼ਿਫਟ ਕਰ ਲਿਆ ਹੈ। ਜਾਨੀ ਨੇ ਆਪਣੇ ਪੱਤਰ ਵਿੱਚ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਜ਼ਿਕਰ ਵੀ ਕੀਤਾ ਹੈ। ਉਸ ਨੇ ਕਿਹਾ, "ਮੇਰੇ ਕੰਮ ਕਾਰਨ ਕਈ ਵਾਰ ਮੈਨੂੰ ਸ਼ੂਟਿੰਗ ਲਈ ਬਾਹਰ ਜਾਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਬਾਹਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ।"

    'ਏਬੀਪੀ ਸਾਂਝਾ' ਦੀ ਖਬਰ ਮੁਤਾਬਕ 'ਜਾਨੀ' ਦੇ ਮੈਨੇਜਰ ਦਿਲਰਾਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗਾਇਕ ਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

    ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਕਲਾਕਾਰ ਇੱਕ ਖਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਜਿਸ ਵਿੱਚ ਬਾਲ-ਬਾਲ ਉਨ੍ਹਾਂ ਦੀ ਜਾਨ ਬਚੀ। ਕਲਾਕਾਰ ਵੱਲੋਂ ਆਪਣੇ ਅਤੇ ਦੋਸਤਾਂ ਦੇ ਠੀਕ ਹੋਣ ਦੀ ਜਾਣਕਾਰੀ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਸੀ।

    Published by:rupinderkaursab
    First published:

    Tags: AAP, AAP Punjab, Bhagwant Mann, Entertainment news, Pollywood, Punjab, Punjabi industry