Home /News /punjab /

ਜਗਦੀਪ ਸਿੰਘ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਜ਼ ਕਾਰਪੋਰੇਸ਼ਨ-PAFC ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜਗਦੀਪ ਸਿੰਘ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਜ਼ ਕਾਰਪੋਰੇਸ਼ਨ-PAFC ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜਗਦੀਪ ਸਿੰਘ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਜ਼ ਕਾਰਪੋਰੇਸ਼ਨ-PAFC ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਜਗਦੀਪ ਸਿੰਘ ਸੰਧੂ ਨੇ ਪੰਜਾਬ ਐਗਰੋ ਫੂਡ ਗ੍ਰੇਨਜ਼ ਕਾਰਪੋਰੇਸ਼ਨ-PAFC ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਨਿਗਮ ਦੇ ਨਿਘਾਰ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ

 • Share this:

  ਚੰਡੀਗੜ੍ਹ: ਪੀਏਐਫਸੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਵਾਲੇ, ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ (ਪੀਏਐਫਸੀ) ਨੂੰ ਇੱਕ ਜੀਵੰਤ ਅਤੇ ਮਜ਼ਬੂਤ ਸੰਸਥਾ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸੰਧੂ ਮੁਕਤਸਰ ਜ਼ਿਲ੍ਹੇ ਦੇ ਪਿੰਡ ਫੱਤਣ ਵਾਲਾ ਦੇ ਰਹਿਣ ਵਾਲੇ ਹਨ।

  ਸੰਧੂ ਨੇ ਅੱਗੇ ਕਿਹਾ ਕਿ ਪੀਏਐਫਸੀ ਦੇ ਸਬੰਧ ਵਿੱਚ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

  ਸੰਧੂ ਨੇ ਕਿਹਾ, “ਇਹ ਮੇਰੇ ਲਈ ਇੱਕ ਮੌਕਾ ਹੈ। 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ 'ਤੇ ਭਰੋਸਾ ਜਤਾਇਆ ਹੈ। ਮੇਰਾ ਟੀਚਾ ਪੀਏਐਫਸੀ ਨੂੰ ਵਿਕਾਸ ਦੀ ਪਟੜੀ 'ਤੇ ਪਾਉਣਾ ਹੈ। ਪਿਛਲੀਆਂ ਸਰਕਾਰਾਂ ਨੇ ਪੀਏਐਫਸੀ ਨੂੰ ਘਾਟੇ ਵਿੱਚ ਜਾਣ ਵਾਲੀ ਸੰਸਥਾ ਬਣਾ ਦਿੱਤਾ ਹੈ। ਅਸੀਂ ਪਹਿਲਾਂ ਦੇ ਅਹੁਦੇਦਾਰਾਂ ਦੁਆਰਾ ਕੀਤੇ ਗਏ ਗਲਤ ਕੰਮਾਂ ਦੀ ਢੁਕਵੀਂ ਜਾਂਚ ਕਰਾਂਗੇ ਅਤੇ ਜ਼ਿੰਮੇਵਾਰ ਪਾਏ ਗਏ ਵਿਅਕਤੀਆਂ ਵਿਰੁੱਧ ਦੰਡਕਾਰੀ ਕਾਰਵਾਈ ਕਰਾਂਗੇ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।”

  ਮੱਧ ਮਾਰਗ 'ਤੇ ਸੈਕਟਰ 28, ਚੰਡੀਗੜ੍ਹ ਸਥਿਤ ਪੀਏਐਫਸੀ ਦੇ ਹੈੱਡਕੁਆਰਟਰ ਵਿਖੇ ਪੀਏਐਫਸੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸੰਧੂ ਨੇ ਕਿਹਾ ਕਿ ਉਹ ਕੰਮ ਕਰਨ ਤੋਂ ਪਹਿਲਾਂ ਪੀਏਐੱਫਸੀ ਦੇ ਕੰਮਕਾਜ ਦੀ ਪੂਰੀ ਸਮੀਖਿਆ ਤੇ ਇਸ ਦੇ ਸੁਧਾਰ ਕਰਨਗੇ।

  “ਪੀਏਐਫਸੀ ਇੱਕ ਚਿੱਟਾ ਹਾਥੀ ਬਣ ਗਿਆ ਹੈ ਅਤੇ ਇਸ ਸਮੇਂ ਬਹੁਤ ਵੱਡੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਅਸੀਂ ਸੰਗਠਨ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਉਮੀਦ ਹੈ ਕਿ ਸਾਡੀਆਂ ਇਮਾਨਦਾਰ ਅਤੇ ਸੁਹਿਰਦ ਕੋਸ਼ਿਸ਼ਾਂ ਪੀਏਐਫਸੀ ਵਿੱਚ ਇੱਕ ਨਵੀਂ ਸਵੇਰ ਵੱਲ ਅਗਵਾਈ ਕਰਨਗੀਆਂ, ਜਿਸ ਨੂੰ ਪਹਿਲਾਂ ਦੀਆਂ ਸਰਕਾਰਾਂ ਦੇ ਬੇਰੋਕ ਭ੍ਰਿਸ਼ਟ ਅਭਿਆਸਾਂ ਕਾਰਨ ਬਹੁਤ ਨੁਕਸਾਨ ਝੱਲਣਾ ਪਿਆ ਹੈ।

  ਸੰਧੂ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਉਤਸੁਕ ਹਨ ਕਿ ਪੀਏਐਫਸੀ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਮੂੰਗੀ ਦੀ ਦਾਲ ਅਤੇ ਅਜਿਹੀਆਂ ਹੋਰ ਨਕਦ ਫਸਲਾਂ ਦੀ ਖਰੀਦ ਸ਼ੁਰੂ ਕਰੇ। 'ਆਪ' ਪੰਜਾਬ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਸੰਧੂ ਨੇ ਕਿਹਾ, ''ਖਰੀਦ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ। ਮੇਰਾ ਉਦੇਸ਼ ਪੀਏਐਫਸੀ ਨੂੰ ਵਿੱਤੀ ਤੌਰ 'ਤੇ ਸਵੈ-ਟਿਕਾਊ ਬਣਾਉਣਾ ਹੈ।"

  ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪੀਏਐਫਸੀ ਦੇ ਨਵੇਂ ਚੇਅਰਮੈਨ ਨੂੰ ਆਸ਼ੀਰਵਾਦ ਦੇਣ ਵਾਲਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ; ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਫਸਰ (ਓਐਸਡੀ) ਪ੍ਰੋਫੈਸਰ ਓਮਕਾਰ ਸਿੰਘ ਸਿੱਧੂ ਤੋਂ ਇਲਾਵਾ ਪੀਏਐਫਸੀ ਦੇ ਸੀਨੀਅਰ ਅਧਿਕਾਰੀ ਹਾਜਰ ਹੋਏ।

  ਜ਼ਿਕਰਯੋਗ ਹੈ ਕਿ ਸੰਧੂ ਨੇ ਆਪਣਾ ਸਿਆਸੀ ਕਰੀਅਰ 2015 'ਚ ਆਮ ਆਦਮੀ ਪਾਰਟੀ (ਆਪ) ਨਾਲ ਸ਼ੁਰੂ ਕੀਤਾ ਸੀ ਅਤੇ ਉਹ 'ਆਪ' ਪੰਜਾਬ ਦੇ ਬੁਲਾਰੇ ਵੀ ਹਨ। ਉਨ੍ਹਾਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਵੋਟਰਾਂ ਨਾਲ ਤਾਲਮੇਲ ਸਦਕਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

  Published by:Ashish Sharma
  First published:

  Tags: AAP Punjab, Bhagwant Mann, PAFC, Punjab government