Home /News /punjab /

ਜਗਜੀਤ ਡੱਲੇਵਾਲ ਤੇ ਬਲਦੇਵ ਸਿਰਸਾ ਕੇਂਦਰ ਦੇ ਇਸ਼ਾਰੇ ਉਤੇ ਕਰ ਰਹੇ ਨੇ ਪ੍ਰਦਰਸ਼ਨ: ਰੁਲਦੂ ਸਿੰਘ

ਜਗਜੀਤ ਡੱਲੇਵਾਲ ਤੇ ਬਲਦੇਵ ਸਿਰਸਾ ਕੇਂਦਰ ਦੇ ਇਸ਼ਾਰੇ ਉਤੇ ਕਰ ਰਹੇ ਨੇ ਪ੍ਰਦਰਸ਼ਨ: ਰੁਲਦੂ ਸਿੰਘ

(ਫਾਇਲ ਫੋਟੋ)

(ਫਾਇਲ ਫੋਟੋ)

ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕੋਈ ਗਲਤ ਨਹੀਂ, ਬੱਸ ਤਰੀਕਾ ਠੀਕ ਹੋਣਾ ਚਾਹੀਦਾ ਹੈ। ਜਗਜੀਤ ਡੱਲੇਵਾਲ ਤੇ ਬਲਦੇਵ ਸਿਰਸਾ ਕੇਂਦਰ ਦੇ ਇਸ਼ਾਰਿਆਂ ਉਤੇ ਪ੍ਰਦਰਸ਼ਨ ਕਰਵਾ ਰਹੇ ਹਨ। ਭਗਵੰਤ ਮਾਨ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ। ਮਸਲਾ ਝੋਨੇ ਦਾ ਹੈ, ਤਾਂ ਸੜਕਾਂ ਰੋਕ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ।

ਹੋਰ ਪੜ੍ਹੋ ...
  • Share this:

ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਵੱਲੋਂ ਸੂਬੇ ਦੇ ਛੇ ਜ਼ਿਲ੍ਹਿਆਂ ਵਿਚ ਜੋ ਚੱਕਾ ਜਾਮ ਕੀਤਾ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਸੜਕਾਂ ਰੋਕੀਆਂ ਗਈਆਂ ਹਨ।

ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਤੋਂ ਮਨਵਾਉਣੀਆਂ ਰਹਿੰਦੀਆਂ ਹਨ, ਉਨ੍ਹਾਂ ਸਬੰਧੀ ਮੁੱਖ ਮੰਤਰੀ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ 2-3 ਘੰਟਿਆਂ ਦੇ ਧਰਨੇ ਨੂੰ ਅਣਮਿੱਥੇ ਸਮੇਂ ਲਈ ਵਧਾ ਦੇਣਾ ਪੰਜਾਬ ਦੀ ਵਸਨੀਕਾਂ ਨਾਲ ਧੱਕਾ ਹੈ।

ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕੋਈ ਗਲਤ ਨਹੀਂ, ਬੱਸ ਤਰੀਕਾ ਠੀਕ ਹੋਣਾ ਚਾਹੀਦਾ ਹੈ। ਜਗਜੀਤ ਡੱਲੇਵਾਲ ਤੇ ਬਲਦੇਵ ਸਿਰਸਾ ਕੇਂਦਰ ਦੇ ਇਸ਼ਾਰਿਆਂ ਉਤੇ ਪ੍ਰਦਰਸ਼ਨ ਕਰਵਾ ਰਹੇ ਹਨ। ਭਗਵੰਤ ਮਾਨ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ। ਮਸਲਾ ਝੋਨੇ ਦਾ ਹੈ, ਤਾਂ ਸੜਕਾਂ ਰੋਕ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ।

ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਸ਼ਿਵ ਕੁਮਾਰ ਕੱਕਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕਿਸਾਨ ਵਿਰੋਧੀ ਕਾਰਵਾਈਆਂ ਕਰਨ ਕਰਕੇ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਪਹਿਲਾਂ ਹੀ ਕੱਢੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸ਼ਿਵ ਕੁਮਾਰ ਕੱਕਾ ਨੂੰ ਕੇਂਦਰ ਸਰਕਾਰ ਦੀ ਸ਼ਹਿ ਹੈ, ਜਿਸ ਕਰਕੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹਾ ਮੋਰਚਾ ਲਾਇਆ ਗਿਆ ਹੈ।

Published by:Gurwinder Singh
First published:

Tags: Farmers Protest, Kisan andolan, Punjab farmers