ਪੰਜਾਬ ਕਾਂਗਰਸ ਵੱਲੋਂ ਪੰ
ਜਾਬ ਵਿਧਾਨ ਸਭਾ ਚੋਣਾਂ 2022 ਲਈ ਜਾਰੀ ਕੀਤੀ ਗਈ ਦੂਜੀ ਸੂਚੀ ਵਿੱਚ(Punjab Congress candidates second list) ਕਈ ਕਾਂਗਰਸੀ ਲੀਡਰਾਂ ਦੇ ਨਾਮ ਕੱਟੇ ਗਏ ਹਨ। ਜ਼ਿਲਾ ਮੋਹਾਲੀ ਦੇ ਹਲਕਾ ਖਰੜ ਤੋਂ ਕਾਂਗਰਸ ਆਗੂ ਜਗਮੋਹਨ ਕੰਗ ਦਾ ਟਿਕਟ ਕੱਟਿਆ ਗਿਆ ਹੈ ਤੇ ਵਿਜੇ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਗਮੋਹਨ ਸਿੰਘ ਕੰਗ 2012 ਤੋਂ 2017 ਤੱਕ ਖਰੜ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। 2002 ਤੋਂ 2007 ਤੱਕ ਉਹ ਪੰਜਾਬ ਸਰਕਾਰ ਵਿੱਚ ਪਸ਼ੂ ਪਾਲਣ, ਡੇਅਰੀ ਵਿਕਾਸ ਸੈਰ ਸਪਾਟਾ ਅਤੇ ਮੱਛੀ ਪਾਲਣ ਮੰਤਰੀ ਰਹੇ।
ਇਸ ਤੋਂ ਇਲਾਵਾ ਇਨਾਂ ਲੀਡਰਾਂ ਦੇ ਕੱਟੇ ਗਏ ਨਾਮ-
ਅਮਰਗੜ੍ਹ ਤੋਂ ਮੌਜੂਦਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਟਿਕਟ ਕੱਟ ਕੇ ਸਮਿਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ।
ਸ਼ੁਤਰਾਣਾ ਤੋਂ ਮੌਜੂਦਾ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਦੀ ਟਿਕਟ ਵੀ ਕੱਟੀ ਗਈ। ਸ਼ੁਤਰਾਣਾ ਤੋਂ ਨਿਰਮਲ ਸਿੰਘ ਦੀ ਥਾਂ ਦਰਬਾਰਾ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਫ਼ਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਦੀ ਟਿਕਟ ਕੱਟੀ ਗਈ। ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਪਿਛਲੀ ਵਾਰ ਸੁਨਾਮ ਤੋਂ ਚੋਣ ਲੜਨ ਵਾਲੇ ਦਮਨ ਬਾਜਵਾ ਦੀ ਟਿਕਟ ਕੱਟੀ ਗਈ ਸੀ। ਜਸਵਿੰਦਰ ਧੀਮਾਨ ਨੂੰ ਸੁਨਾਮ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ।
ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਵੀ ਉਮੀਦਵਾਰ ਬਦਲਿਆ ਗਿਆ, ਪਿਛਲੀ ਵਾਰ ਹਰਨਿਰਪਾਲ ਸਿੰਘ ਕੁੱਕੂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਉਹ ਹਾਰ ਗਏ ਸਨ। ਇਸ ਵਾਰ ਉਨ੍ਹਾਂ ਦੇ ਬੇਟੇ ਭਰਾ ਰਾਹੁਲ ਸਿੱਧੂ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਨੇ ਟਿਕਟ ਕੱਟ ਕੇ ਅਜੇ ਪਾਲ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ : Congress second list of candidates : ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੂਜੀ ਸੂਚੀ
ਪਿਛਲੀ ਵਾਰ ਮੁਹੰਮਦ ਸਦੀਕ ਜੈਤੋ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਸਨ ਅਤੇ ਹਾਰ ਗਏ ਸਨ, ਬਾਅਦ ਵਿੱਚ ਉਹ ਐਮ.ਪੀ ਬਣੇ ਤੇ ਹੁਣ ਦਰਸ਼ਨ ਸਿੰਘ ਢਿਲਵਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹ ਸੂਚੀ ਰਾਹੁਲ ਗਾਂਧੀ ਦੇ ਵੀਰਵਾਰ ਨੂੰ ਪੰਜਾਬ ਦੇ ਪ੍ਰਸਤਾਵਿਤ ਦੌਰੇ ਤੋਂ ਪਹਿਲਾਂ ਆਈ ਹੈ। ਪਹਿਲੀ ਸੂਚੀ ਵਿੱਚ ਪਾਰਟੀ ਨੇ 86 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਸ਼ੁਰੂ ਹੋਣ ਦੇ ਬਾਵਜੂਦ ਗਾਂਧੀ ਦੇ ਦੌਰੇ ਤੋਂ ਪਹਿਲਾਂ ਹੁਣ ਸਿਰਫ ਅੱਠ ਉਮੀਦਵਾਰਾਂ ਦੇ ਨਾਮ ਬਾਕੀ ਹਨ। ਮੰਗਲਵਾਰ ਦੀ ਸੂਚੀ ਦੇ ਨਾਲ, ਪਾਰਟੀ ਨੇ ਰਾਜ ਦੇ ਕੁੱਲ 117 ਹਲਕਿਆਂ ਵਿੱਚੋਂ 109 ਲਈ ਆਪਣੇ ਉਮੀਦਵਾਰਾਂ ਦੇ ਨਾਮ ਦਿੱਤੇ ਹਨ। ਜਿਨ੍ਹਾਂ ਸੀਟਾਂ 'ਤੇ ਪਾਰਟੀ ਨੇ ਅਜੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਹਨ, ਉਨ੍ਹਾਂ 'ਚ ਜਲਾਲਾਬਾਦ, ਪਟਿਆਲਾ ਅਰਬਨ, ਅਟਾਰੀ, ਨਵਾਂਸ਼ਹਿਰ, ਲੁਧਿਆਣਾ ਦੱਖਣੀ, ਭਦੌੜ ਅਤੇ ਬਰਨਾਲਾ ਸੀਟਾਂ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।