Home /News /punjab /

ਪੈਰਾਂ ਨਾਲ ਵੋਟ ਪਾਉਣ ਵਾਲਾ ਜਗਵਿੰਦਰ ਸਿੰਘ ਬਣਿਆ ਲੋਕਤੰਤਰ ਦੀ ਮਿਸਾਲ, 18 ਤੋਂ ਵੱਧ ਜਿੱਤ ਚੁੱਕੇ ਐਵਾਰਡ

ਪੈਰਾਂ ਨਾਲ ਵੋਟ ਪਾਉਣ ਵਾਲਾ ਜਗਵਿੰਦਰ ਸਿੰਘ ਬਣਿਆ ਲੋਕਤੰਤਰ ਦੀ ਮਿਸਾਲ, 18 ਤੋਂ ਵੱਧ ਜਿੱਤ ਚੁੱਕੇ ਐਵਾਰਡ

ਪੈਰਾਂ ਨਾਲ ਵੋਟ ਪਾਉਣ ਵਾਲਾ ਜਗਵਿੰਦਰ ਸਿੰਘ ਬਣਿਆ ਲੋਕਤੰਤਰ ਦੀ ਮਿਸਾਲ (ਸੰਕੇਤਕ ਫੋਟੋ)

ਪੈਰਾਂ ਨਾਲ ਵੋਟ ਪਾਉਣ ਵਾਲਾ ਜਗਵਿੰਦਰ ਸਿੰਘ ਬਣਿਆ ਲੋਕਤੰਤਰ ਦੀ ਮਿਸਾਲ (ਸੰਕੇਤਕ ਫੋਟੋ)

ਜੇ ਹੱਥ ਨਾ ਹੋਣ, ਦਿਲ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ, ਤਾਂ ਹੱਥਾਂ ਦਾ ਕੰਮ ਪੈਰਾਂ ਨਾਲ ਵੀ ਕੀਤਾ ਜਾ ਸਕਦਾ ਹੈ। ਇਹ ਕਹਿਣਾ ਹੈ ਪੰਜਾਬ ਦੇ ਦਿਵਿਆਂਗ ਸਾਈਕਲਿਸਟ ਜਗਵਿੰਦਰ ਸਿੰਘ ਦਾ, ਜਿਸ ਨੇ ਬੀਤੇ ਕੱਲ ਪਟਿਆਲਾ ਦੇ ਸ਼ੁਤਰਾਣਾ ਵਿੱਚ ਪੈਰਾਂ ਨਾਲ ਦਸਤਖ਼ਤ ਕਰਕੇ ਆਪਣੀ ਵੋਟ ਪਾਈ। ਇਸ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਤੁਹਾਨੂੰ ਦਸ ਦੇਈਏ ਕਿ ਸਾਈਕਲ ਸਵਾਰ ਜਗਵਿੰਦਰ ਸਿੰਘ ਪੰਜਾਬ ਦੇ ਪਟਿਆਲਾ ਜ਼ਿਲੇ ਦੇ ਪੱਤਣ ਦਾ ਰਹਿਣ ਵਾਲਾ ਹੈ। ਉਹ ਦੋਵੇਂ ਹੱਥਾਂ ਤੋਂ ਅਪਾਹਜ ਹੈ, ਫਿਰ ਵੀ ਉਹ ਸਾਈਕਲਿੰਗ ਕਰਦਾ ਹੈ।

ਹੋਰ ਪੜ੍ਹੋ ...
 • Share this:

  ਉਸ ਨੇ ਨੈਸ਼ਨਲ ਅਤੇ ਸਟੇਟ ਪੱਧਰ 'ਤੇ ਕਈ ਮੈਡਲ ਜਿੱਤੇ ਹਨ। ਬਚਪਨ ਤੋਂ ਹੀ ਦੋਵੇਂ ਹੱਥਾਂ ਤੋਂ ਅਪਾਹਜ ਹੋਣ ਕਾਰਨ ਜਗਵਿੰਦਰ ਸਿੰਘ ਦਾ ਜੀਵਨ ਚੁਣੌਤੀਆਂ ਭਰਿਆ ਰਿਹਾ। ਹਾਲਾਂਕਿ, ਉਸ ਨੇ ਕਦੇ ਵੀ ਅਪੰਗਤਾ ਨੂੰ ਆਪਣੀ ਕਮਜ਼ੋਰੀ ਨਹੀਂ ਬਣਾਇਆ। ਛੇ ਸਾਲ ਦੀ ਉਮਰ ਵਿੱਚ ਉਸ ਨੇ ਆਪਣੇ ਪਿਤਾ ਨੂੰ ਦੇਖ ਕੇ ਚਿੱਤਰਕਾਰੀ ਕਰਨਾ ਸਿੱਖ ਲਿਆ। ਅੰਤਰਰਾਸ਼ਟਰੀ ਖਿਡਾਰੀ ਬਣਨ ਲਈ ਉਸ ਨੇ ਹਮੇਸ਼ਾ ਸਾਈਕਲਿੰਗ ਨੂੰ ਅਪਣਾਇਆ। ਉਸ ਨੇ 212 ਕਿਲੋਮੀਟਰ ਦੀ ਦੌੜ ਸਿਰਫ਼ ਨੌਂ ਘੰਟਿਆਂ ਵਿੱਚ ਪੂਰੀ ਕੀਤੀ, ਜਦੋਂ ਕਿ 48 ਆਮ ਸਾਈਕਲ ਸਵਾਰਾਂ ਨੇ ਇਸ ਨੂੰ 20 ਘੰਟਿਆਂ ਵਿੱਚ ਪੂਰਾ ਕੀਤਾ। ਇਸ ਤੋਂ ਇਲਾਵਾ ਉਹ 300 ਕਿਲੋਮੀਟਰ, 212 ਕਿਲੋਮੀਟਰ ਅਤੇ 208 ਕਿਲੋਮੀਟਰ ਦੌੜ ਵਿੱਚ ਵੀ ਹਿੱਸਾ ਲੈ ਚੁੱਕਾ ਹੈ। ਪੇਂਟਿੰਗ ਮੁਕਾਬਲੇ ਵਿੱਚ ਜਗਵਿੰਦਰ ਨੇ 2 ਵਾਰ ਰਾਸ਼ਟਰੀ ਪੱਧਰ 'ਤੇ, 3 ਵਾਰ ਰਾਜ ਪੱਧਰ 'ਤੇ ਅਤੇ 3 ਵਾਰ ਜ਼ਿਲ੍ਹਾ ਪੱਧਰ 'ਤੇ ਟਾਪ ਕੀਤਾ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਗਵਿੰਦਰ ਸਿੰਘ ਨੇ ਵੋਟ ਪਾ ਕੇ "ਵੋਟ" ਦੇ ਮਹੱਤਵ ਨੂੰ ਜਗ ਜ਼ਾਹਰ ਕਰ ਦਿੱਤਾ ਹੈ।

  ਵੈਸੇ ਬੀਤੇ ਕੱਲ ਜਗਵਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਲੋਕ ਵੀ ਚਰਚਾ ਵਿੱਚ ਰਹੇ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਲੋਕ ਐਤਵਾਰ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਲਈ ਲਾਈਨਾਂ 'ਚ ਲੱਗ ਗਏ ਸਨ। ਪੋਲਿੰਗ ਬੂਥਾਂ 'ਤੇ ਵੀ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ। ਪੰਜਾਬ ਵਿੱਚ ਵੱਖ-ਵੱਖ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਦੀਆਂ ਕਤਾਰਾਂ ਵਿੱਚ ਵਿਆਹ ਦੀ ਡ੍ਰੈਸ ਪਹਿਨੇ ਨੌਜਵਾਨ ਲੜਕੇ-ਲੜਕੀਆਂ ਨੂੰ ਵੋਟ ਪਾਉਣ ਲਈ ਉਡੀਕ ਕਰਦੇ ਵੇਖਿਆ ਗਿਆ। ਕਿਤੇ ਲਾੜਾ ਤੇ ਕਿਤੇ ਲਾੜੀ ਆਪਣੇ ਵਿਆਹ ਵਾਲੇ ਦਿਨ ਵੋਟ ਪਾਉਣ ਲਈ ਪਹੁੰਚੇ।

  ਕਪੂਰਥਲਾ 'ਚ ਲਾੜਾ ਬਣਿਆ ਸੁਮਿਤ ਪਾਲ ਸਿੰਘ ਆਪਣੇ ਵਿਆਹ ਤੋਂ ਪਹਿਲਾਂ ਵੋਟ ਪਾਉਣ ਆਇਆ। ਉਨ੍ਹਾਂ ਕਿਹਾ ਕਿ ਉਹ ਵੋਟਾਂ ਤੋਂ ਬਾਅਦ ਹੀ ਫੇਰੇ ਲਵੇਗਾ। ਇਸੇ ਤਰ੍ਹਾਂ ਅਰਸ਼ਪ੍ਰੀਤ ਕੌਰ ਵੀ ਦੁਲਹਨ ਦੇ ਲਿਬਾਸ ਵਿੱਚ ਜ਼ੀਰਕਪੁਰ ਨੇੜਲੇ ਪਿੰਡ ਨਾਭਾ ਵਿਖੇ ਵੋਟ ਪਾਉਣ ਪਹੁੰਚੀ। ਉਨ੍ਹਾਂ ਨੇ ਵੀ ਫੇਰੇ ਲੈਣ ਤੋਂ ਪਹਿਲਾਂ ਵੋਟ ਪਾਈ। ਅਰਸ਼ਦੀਪ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੋਲਿੰਗ ਬੂਥ 'ਤੇ ਪਹੁੰਚੀ ਅਤੇ ਉਨ੍ਹਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਪੰਜਾਬ ਚੋਣਾਂ ਵਿੱਚ ਐਤਵਾਰ ਸਵੇਰੇ ਤੋਂ ਹੀ ਵੱਖ-ਵੱਖ ਹਲਕਿਆਂ ਤੋਂ ਅਜਿਹੀਆਂ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, ਜੋ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਲੋਕਤੰਤਰ ਪ੍ਰਤੀ ਜ਼ਿੰਮੇਵਾਰੀ ਨੂੰ ਬਿਆਨ ਕਰ ਰਹੀਆਂ ਸਨ।
  Published by:rupinderkaursab
  First published:

  Tags: India, Punjab Assembly election 2022, Punjab Election 2022

  ਅਗਲੀ ਖਬਰ