Home /News /punjab /

ਜਲਾਲਾਬਾਦ: ਪੰਜ ਕਿਲੋ ਰੇਤਾ, ਟੋਕਰੀ, ਕਹੀ ਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਗ੍ਰਿਫ਼ਤਾਰ

ਜਲਾਲਾਬਾਦ: ਪੰਜ ਕਿਲੋ ਰੇਤਾ, ਟੋਕਰੀ, ਕਹੀ ਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਗ੍ਰਿਫ਼ਤਾਰ

ਜਲਾਲਾਬਾਦ: ਪੰਜ ਕਿਲੋ ਰੇਤਾ, ਟੋਕਰੀ, ਕਹੀ ਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਗ੍ਰਿਫ਼ਤਾਰ

ਜਲਾਲਾਬਾਦ: ਪੰਜ ਕਿਲੋ ਰੇਤਾ, ਟੋਕਰੀ, ਕਹੀ ਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਗ੍ਰਿਫ਼ਤਾਰ

illegal mining-ਜਲਾਲਾਬਾਦ ਪੁਲੀਸ ਵੱਲੋਂ ਮਾਈਨਿੰਗ ਨੂੰ ਲੈ ਕੇ ਵੱਡੀ ਕਾਰਵਾਈ ਪੰਜ ਕਿਲੋ ਰੇਤਾ, ਟੋਕਰੀ ,ਕਹੀ ਅਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਗ੍ਰਿਫ਼ਤਾਰ ਕੀਤਾ ।

  • Share this:
ਜਲਾਲਾਬਾਦ ਦੇ ਪੁਲੀਸ ਥਾਣਾ ਸਦਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ  ਮੁਖ਼ਬਰ ਦੀ ਸ਼ਿਕਾਇਤ ਤੇ   ਕ੍ਰਿਸ਼ਨ ਸਿੰਘ ਪੁੱਤਰ ਹੰਸਾ ਸਿੰਘ ਪਿੰਡ ਮੋਹਰ ਸਿੰਘ ਵਾਲਾ ਜੋ ਕਿ ਆਪਣੇ ਖੇਤ ਵਿੱਚ ਰੇਤ ਦੀ ਖੱਡ ਚਲਾਉਂਦਾ ਹੈ ,ਉੱਥੇ ਰੇਡ ਕੀਤੀ ਗਈ ਹਾਲਾਂਕਿ ਮੌਕੇ ਤੇ ਪੁਲੀਸ ਨੂੰ ਉੱਥੋਂ  ਨਾ ਤਾਂ ਕੋਈ ਟਰੈਕਟਰ ਟਰਾਲੀ ਨਾ ਹੀ ਕੋਈ ਟਿੱਪਰ ਬਰਾਮਦ ਹੋਏ । ਉਥੋਂ ਇਕ ਕਹੀ ਇੱਕ ਰੇਤਾ ਚੁੱਕਣ ਵਾਲੀ ਟੋਕਰੀ ਅਤੇ ਪੰਜ ਕਿੱਲੋ ਰੇਤ ਨੂੰ ਆਪਣੇ ਕਬਜ਼ੇ ਵਿੱਚ ਲਿਆ l ਪੁਲੀਸ ਨੇ ਮੌਕੇ ਤੋਂ ਕ੍ਰਿਸ਼ਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ।  ਜਿਸ ਦੀ ਤਲਾਸ਼ੀ ਲੈਣ ਤੇ ਪੁਲੀਸ ਨੂੰ ਸੌ ਰੁਪਿਆ ਵੀ ਬਰਾਮਦ ਹੋਇਆ  ਫਿਲਹਾਲ ਪੁਲਿਸ ਨੇ ਆਰੋਪੀ ਕ੍ਰਿਸ਼ਨ ਸਿੰਘ ਦੇ ਖਿਲਾਫ਼  ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ ਵਿਚ ਪਰਚਾ ਦਰਜ ਕਰ ਲਿਆ ਹੈ l

ਜਦੋਂ ਹੀ ਇਹ ਪੂਰੇ ਮਾਮਲੇ ਦੀ ਜਾਣਕਾਰੀ ਰੋਜ਼ਾਨਾ ਕਰਾਈਮ ਰਿਪੋਰਟ ਜ਼ਿਲ੍ਹਾ ਫ਼ਾਜ਼ਿਲਕਾ  ਦੀ ਸਰਕਾਰੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ  ਤਾਂ ਪੁਲੀਸ ਦੀ ਇਸ ਵੱਡੀ ਬਰਾਮਦਗੀ ਨੂੰ ਲੈ ਕੇ  ਲੋਕ ਮਜ਼ਾਕ ਕਰਨ ਲੱਗ ਪਏ  ਅਤੇ ਆਪਣੇ ਬਚਾਅ ਵਿੱਚ ਸਾਹਮਣੇ ਆਏ ਪੁਲਿਸ ਦੇ  ਸਹਾਇਕ ਥਾਣੇਦਾਰ ਸਤਨਾਮ ਦਾਸ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਪੁਲਸ ਦੀ ਰੇਡ ਕੀਤੀ ਸੀ ਉਥੇ ਰੇਤੇ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ l ਬੇਸ਼ੱਕ ਮੌਕੇ ਤੋਂ ਟਰੈਕਟਰ ਟਰਾਲੀ ਨਹੀਂ ਮਿਲੇ  ਪ੍ਰੰਤੂ ਕਹੀ ਅਤੇ ਟੋਕਰੀ ਨੂੰ ਅਸੀਂ ਜ਼ਬਤ ਕਰ ਲਿਆ ਸੀ , ਜੋ ਪੰਜ ਕਿੱਲੋ ਰੇਤ ਦਾ ਜ਼ਿਕਰ ਮਾਮਲੇ ਵਿੱਚ ਕੀਤਾ ਗਿਆ ਹੈ l

ਉਹ ਅਸੀਂ ਸੈਂਪਲ ਦੇ ਤੌਰ ਤੇ ਕਬਜ਼ੇ ਵਿੱਚ ਲਈ ਹੈ l ਬੇਸ਼ੱਕ ਇਸ ਪੂਰੇ ਮਾਮਲੇ ਦੀ ਵਜ੍ਹਾ ਕੋਈ ਵੀ ਰਹੀ ਹੋਵੇ ਪ੍ਰੰਤੂ ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ  ਲੋਕ ਸਵਾਲ ਖਡ਼੍ਹੇ ਕਰ ਰਹੇ ਹਨ ਕਿ ਫਾਜ਼ਿਲਕਾ ਇਲਾਕੇ ਵਿੱਚ ਸ਼ਰੇਆਮ ਮਾਈਨਿੰਗ ਹੁੰਦੀ ਹੈ l ਉਸ ਪਾਸੇ ਪੁਲੀਸ ਦਾ ਕੋਈ ਵੀ ਧਿਆਨ ਨਹੀਂ ਪ੍ਰੰਤੂ ਜਿਸ ਕਿਸਾਨ ਤੇ ਇਹ ਪਰਚਾ ਦਰਜ ਕੀਤਾ ਹੈ l

ਉਸ ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੇ ਖੇਤ ਵਿਚ ਸਿਰਫ਼ ਜ਼ਮੀਨ ਨੂੰ ਕਹੀ ਨਾਲ ਪੱਧਰੀ ਕਰ ਰਿਹਾ ਸੀ l   ਉਹ ਕੋਈ ਮਾਈਨਿੰਗ ਨਹੀਂ ਕਰਦਾ ਜੇ ਮਾਈਨਿੰਗ ਕਰਦਾ ਹੁੰਦਾ ਤਾਂ ਟਰੈਕਟਰ ਟਰਾਲੀ ਅਤੇ ਟਿੱਪਰ ਨਾ ਮੌਕੇ ਤੋਂ ਮਿਲਦੇ ਪਰੰਤੂ ਪੁਲੀਸ ਵੱਲੋਂ ਦਰਜ ਕੀਤਾ ਇਹ ਪਰਚਾ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ l
Published by:Sukhwinder Singh
First published:

Tags: Jalalabad, Sand mining

ਅਗਲੀ ਖਬਰ