Home /News /punjab /

Jalandhar: ਦਿਨ ਦਿਹਾੜੇ ਯੂਕੋ ਬੈਂਕ 'ਚ ਹੋਈ 13 ਲੱਖ ਦੀ ਲੁੱਟ

Jalandhar: ਦਿਨ ਦਿਹਾੜੇ ਯੂਕੋ ਬੈਂਕ 'ਚ ਹੋਈ 13 ਲੱਖ ਦੀ ਲੁੱਟ

Jalandhar: ਦਿਨ ਦਿਹਾੜੇ ਯੂਕੋ ਬੈਂਕ 'ਚ ਦਿਨ-ਦਿਹਾੜੇ 13 ਲੱਖ ਹੋਈ ਲੁੱਟ

Jalandhar: ਦਿਨ ਦਿਹਾੜੇ ਯੂਕੋ ਬੈਂਕ 'ਚ ਦਿਨ-ਦਿਹਾੜੇ 13 ਲੱਖ ਹੋਈ ਲੁੱਟ

ਲੁਟੇਰਿਆਂ ਨੇ ਕੈਸ਼ੀਅਰ ਤੋਂ ਨਕਦੀ ਅਤੇ ਦੋ ਮਹਿਲਾ ਮੁਲਾਜ਼ਮਾਂ ਤੋਂ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਸਟਾਫ਼ ਅਤੇ ਗਾਹਕਾਂ ਨੂੰ ਸਟਰਾਂਗ ਰੂਮ ਵਿੱਚ ਬੰਦ ਕਰ ਦਿੱਤਾ।

 • Share this:
  ਜਲੰਧਰ ਸ਼ਹਿਰ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਬੈਂਕ ਵਿੱਚੋਂ 13 ਲੱਖ ਰੁਪਏ ਲੁੱਟ ਲਏ ਗਏ। ਤਿੰਨ ਲੁਟੇਰਿਆਂ ਨੇ ਸਥਾਕ ਸਨਅਤੀ ਖੇਤਰ ਸੋਢਲ ਸਥਿਤ ਯੂਕੋ ਬੈਂਕ 'ਚੋਂ ਬੰਦੂਕ ਦੀ ਨੋਕ 'ਤੇ 13 ਲੱਖ ਤੋਂ ਵੱਧ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਦੁਪਹਿਰ ਤਿੰਨ ਵਜੇ ਵਾਪਰੀ। ਲੁਟੇਰਿਆਂ ਨੇ ਕੈਸ਼ੀਅਰ ਤੋਂ ਨਕਦੀ ਅਤੇ ਦੋ ਮਹਿਲਾ ਮੁਲਾਜ਼ਮਾਂ ਤੋਂ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਸਟਾਫ਼ ਅਤੇ ਗਾਹਕਾਂ ਨੂੰ ਸਟਰਾਂਗ ਰੂਮ ਵਿੱਚ ਬੰਦ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਲੁਟੇਰੇ ਮਹਿਲਾ ਮੁਲਾਜ਼ਮਾਂ ਦੇ ਗਲੇ ਵਿਚੋਂ ਪਾਈ ਸੋਨੇ ਦੀ ਖੋਹ ਰਿਹਾ ਹੈ।   ਇਸ ਮੌਕੇ ਘਟਨਾ ਵਾਲੀ ਥਾਂ ਉਤੇ ਪੁੱਜੇ ਡੀਸੀਪੀ ਜਸਕਿਰਨ ਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਟੀਮਾਂ ਬਣਾਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
  Published by:Ashish Sharma
  First published:

  Tags: Bank, Crime news, Jalandhar, Loot, Punjab Police, Robbery

  ਅਗਲੀ ਖਬਰ