Home /News /punjab /

ਜਲੰਧਰ 'ਚ 4 ਲੜਕੀਆਂ ਨੇ ਫੈਕਟਰੀ ਕਰਮਚਾਰੀ ਨੂੰ ਕੀਤਾ ਅਗਵਾ, ਰਾਤ ਭਰ ਕੀਤਾ ਜਬਰ-ਜ਼ਨਾਹ

ਜਲੰਧਰ 'ਚ 4 ਲੜਕੀਆਂ ਨੇ ਫੈਕਟਰੀ ਕਰਮਚਾਰੀ ਨੂੰ ਕੀਤਾ ਅਗਵਾ, ਰਾਤ ਭਰ ਕੀਤਾ ਜਬਰ-ਜ਼ਨਾਹ

ਲਿਵ-ਇਨ 'ਚ ਰਹਿਣ ਵਾਲੀ ਔਰਤ ਨੇ ਪ੍ਰਾਪਰਟੀ ਲਈ ਪ੍ਰੇਮੀ ਸਮੇਤ 6 ਲੋਕਾਂ ਨੂੰ ਦਿੱਤਾ ਜ਼ਹਿਰ, ਇਕ ਦੀ ਮੌਤ

ਲਿਵ-ਇਨ 'ਚ ਰਹਿਣ ਵਾਲੀ ਔਰਤ ਨੇ ਪ੍ਰਾਪਰਟੀ ਲਈ ਪ੍ਰੇਮੀ ਸਮੇਤ 6 ਲੋਕਾਂ ਨੂੰ ਦਿੱਤਾ ਜ਼ਹਿਰ, ਇਕ ਦੀ ਮੌਤ

ਜਲੰਧਰ: ਜਲੰਧਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕੁਝ ਕੁੜੀਆਂ ਨੇ ਮਿਲ ਕੇ ਇੱਕ ਲੜਕੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਾਣਕਾਰੀ ਮੁਤਾਬਿਕ ਕੁੜੀਆਂ ਨੇ ਲੜਕੇ ਦਾ ਸਰੀਰਕ ਸ਼ੋਸ਼ਣ ਕੀਤਾ। ਜਦੋਂ ਉਨ੍ਹਾਂ ਦਾ ਮਨ ਭਰ ਗਿਆ ਤਾਂ ਉਹ ਸਵੇਰੇ ਉਸ ਨੂੰ ਉਸੇ ਥਾਂ ਛੱਡ ਕੇ ਭੱਜ ਗਈ।

ਹੋਰ ਪੜ੍ਹੋ ...
  • Share this:

ਜਲੰਧਰ: ਜਲੰਧਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕੁਝ ਕੁੜੀਆਂ ਨੇ ਮਿਲ ਕੇ ਇੱਕ ਲੜਕੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਾਣਕਾਰੀ ਮੁਤਾਬਿਕ ਕੁੜੀਆਂ ਨੇ ਲੜਕੇ ਦਾ ਸਰੀਰਕ ਸ਼ੋਸ਼ਣ ਕੀਤਾ। ਜਦੋਂ ਉਨ੍ਹਾਂ ਦਾ ਮਨ ਭਰ ਗਿਆ ਤਾਂ ਉਹ ਉਸ ਨੂੰ ਛੱਡ ਕੇ ਭੱਜ ਗਈ।

ਫੈਕਟਰੀ ਕਰਮਚਾਰੀ ਨੇ ਮੀਡਿਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਲੈਦਰ ਕੰਪਲੈਕਸ ਰੋਡ 'ਤੇ ਐਤਵਾਰ ਰਾਤ ਨੂੰ ਕੰਮ ਤੋਂ ਘਰ ਪਰਤਦੇ ਸਮੇਂ ਇੱਕ ਕਾਰ ਵਿੱਚ ਚਾਰ ਲੜਕੀਆਂ ਨੇ ਉਸਨੂੰ ਅਗਵਾ ਕਰ ਲਿਆ। ਉਹ ਉਸ ਨੂੰ ਕਿਸੇ ਥਾਂ 'ਤੇ ਲੈ ਗਏ ਅਤੇ ਉਸ ਨਾਲ ਸਮੂਹਿਕ ਸਰੀਰਕ ਸਬੰਧ ਬਣਾਏ। ਫੈਕਟਰੀ ਕਰਮਚਾਰੀ ਨੇ ਦੱਸਿਆ ਕਿ ਉਹ ਰਾਤ ਨੂੰ ਫੈਕਟਰੀ 'ਚ ਡਿਊਟੀ ਖਤਮ ਕਰਕੇ ਘਰ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਇਕ ਵੱਡੀ ਗੱਡੀ ਸੜਕ 'ਤੇ ਉਸ ਦੇ ਨੇੜੇ ਆ ਕੇ ਰੁਕ ਗਈ। ਕਾਰ ਵਿੱਚ ਸਵਾਰ ਚਾਰ ਕੁੜੀਆਂ ਉਸ ਦਾ ਪਤਾ ਪੁੱਛਣ ਲੱਗੀਆਂ। ਉਹ ਪਤਾ ਦੱਸ ਰਿਹਾ ਸੀ, ਕੁਝ ਹੀ ਦੇਰ ਵਿਚ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਕਾਰ ਵਿਚ ਬਿਠਾ ਕੇ ਕੀਤੇ ਹੋਰ ਲੈ ਗਏ।

ਨੌਜਵਾਨ ਨੇ ਦੱਸਿਆ ਕਿ ਚਾਰ ਲੜਕੀਆਂ ਦੀ ਉਮਰ 22 ਤੋਂ 23 ਸਾਲ ਦੇ ਵਿਚਕਾਰ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਬਿਨਾਂ ਕੱਪੜਿਆਂ ਦੇ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਨੌਜਵਾਨ ਦਾ ਕਹਿਣਾ ਹੈ ਕਿ ਕੁੜੀਆਂ ਕਈ ਘੰਟੇ ਉਸ ਨਾਲ ਮਨਮਾਨੀ ਕਰਦੀਆਂ ਰਹੀਆਂ। ਸਵੇਰੇ 3 ਵਜੇ ਦੇ ਕਰੀਬ ਉਸ ਨੂੰ ਸੜਕ 'ਤੇ ਛੱਡ ਦਿੱਤਾ। ਉਸ ਨੇ ਦੱਸਿਆ ਕਿ ਉਹ ਸ਼ਰਮ ਕਾਰਨ ਪੁਲਿਸ ਕੋਲ ਸ਼ਿਕਾਇਤ ਕਰਨ ਨਹੀਂ ਗਿਆ।

Published by:Drishti Gupta
First published:

Tags: Jalandhar, Punjab, Rape, Rape case