Home /News /punjab /

Jalandhar: ਹਰਿਆਲੀ ਘਟਣਾ ਗਰਮੀ ਵਧਾ ਦਾ ਮੁੱਖ ਕਾਰਨ, ਐਕਸਪ੍ਰੈੱਸ ਵੇਅ ਲਈ ਹਜ਼ਾਰਾਂ ਰੁੱਖ ਵੱਢਣ ਦੀ ਯੋਜਨਾ

Jalandhar: ਹਰਿਆਲੀ ਘਟਣਾ ਗਰਮੀ ਵਧਾ ਦਾ ਮੁੱਖ ਕਾਰਨ, ਐਕਸਪ੍ਰੈੱਸ ਵੇਅ ਲਈ ਹਜ਼ਾਰਾਂ ਰੁੱਖ ਵੱਢਣ ਦੀ ਯੋਜਨਾ

ਨੈਸ਼ਨਲ ਹਾਈਵੇਅ ਅਥਾਰਟੀ ਦੀ ਤਰਫ਼ੋਂ ਜਲੰਧਰ ਵਿੱਚ ਜੰਮੂ-ਕਟੜਾ ਐਕਸਪ੍ਰੈਸ ਵੇਅ ਅਤੇ ਰਿੰਗ ਰੋਡ ਦਾ 70 ਕਿਲੋਮੀਟਰ ਦਾ ਰੂਟ ਵੱਖਰੇ ਤੌਰ ’ਤੇ ਤਿਆਰ ਕੀਤਾ ਜਾਵੇਗਾ। ਇਸ ਦੀ ਜ਼ਮੀਨ ਵਿੱਚ ਸ਼ਾਮਲ 6288 ਦਰੱਖਤ ਕੱਟੇ ਜਾਣਗੇ।

ਨੈਸ਼ਨਲ ਹਾਈਵੇਅ ਅਥਾਰਟੀ ਦੀ ਤਰਫ਼ੋਂ ਜਲੰਧਰ ਵਿੱਚ ਜੰਮੂ-ਕਟੜਾ ਐਕਸਪ੍ਰੈਸ ਵੇਅ ਅਤੇ ਰਿੰਗ ਰੋਡ ਦਾ 70 ਕਿਲੋਮੀਟਰ ਦਾ ਰੂਟ ਵੱਖਰੇ ਤੌਰ ’ਤੇ ਤਿਆਰ ਕੀਤਾ ਜਾਵੇਗਾ। ਇਸ ਦੀ ਜ਼ਮੀਨ ਵਿੱਚ ਸ਼ਾਮਲ 6288 ਦਰੱਖਤ ਕੱਟੇ ਜਾਣਗੇ।

ਨੈਸ਼ਨਲ ਹਾਈਵੇਅ ਅਥਾਰਟੀ ਦੀ ਤਰਫ਼ੋਂ ਜਲੰਧਰ ਵਿੱਚ ਜੰਮੂ-ਕਟੜਾ ਐਕਸਪ੍ਰੈਸ ਵੇਅ ਅਤੇ ਰਿੰਗ ਰੋਡ ਦਾ 70 ਕਿਲੋਮੀਟਰ ਦਾ ਰੂਟ ਵੱਖਰੇ ਤੌਰ ’ਤੇ ਤਿਆਰ ਕੀਤਾ ਜਾਵੇਗਾ। ਇਸ ਦੀ ਜ਼ਮੀਨ ਵਿੱਚ ਸ਼ਾਮਲ 6288 ਦਰੱਖਤ ਕੱਟੇ ਜਾਣਗੇ।

  • Share this:

ਜਲੰਧਰ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਮੁੜ 2 ਦਿਨਾਂ ਤੱਕ ਹੀਟਵੇਵ (Heatwave) ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਵਾਰ ਅੱਤ ਦੀ ਗਰਮੀ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਸਨ। ਗਰਮੀਆਂ ਦਾ ਮੁੱਖ ਕਾਰਨ ਮੀਂਹ ਦੀ ਘਾਟ ਹੈ।

ਜਲੰਧਰ ਦੇ 2011 ਤੋਂ ਹੁਣ ਤੱਕ ਦੇ ਗ੍ਰਾਫ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਮੀਂਹ ਦੀ ਮਾਤਰਾ ਲਗਭਗ ਅੱਧੀ ਰਹਿ ਗਈ ਹੈ। ਇਸ ਗਿਰਾਵਟ ਦਾ ਕਾਰਨ ਘੱਟ ਸਥਾਨਕ ਬਾਰਿਸ਼ ਹੈ। ਇਹੀ ਕਾਰਨ ਹੈ ਕਿ ਸਾਲ 2011 'ਚ 12 ਮਹੀਨਿਆਂ 'ਚ 864.7 ਮਿਲੀਮੀਟਰ ਬਾਰਿਸ਼ ਹੋਈ ਸੀ, ਜੋ 2021 'ਚ ਘੱਟ ਕੇ ਸਿਰਫ 490.5 ਰਹਿ ਗਈ ਹੈ।

ਦੈਨਿਕ ਭਾਸਕਰ ਦੀ ਖਬਰ ਦਿ ਮੁਤਾਬਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਬਾਰਸ਼ਾਂ ਵਿੱਚ ਕਮੀ ਦਾ ਕਾਰਨ ਹਰਿਆਲੀ ਦਾ ਘਟ ਹੋਣਾ ਹੈ। ਜਲੰਧਰ ਵਿੱਚ ਸਿਰਫ਼ 5600 ਹੈਕਟੇਅਰ ਜੰਗਲਾਤ ਜ਼ਮੀਨ ਬਚੀ ਹੈ। ਉੱਪਰੋਂ ਸੜਕਾਂ ਦੇ ਕਿਨਾਰੇ ਲਗਾਏ ਗਏ ਦਰੱਖਤ ਪਿਛਲੇ 15 ਸਾਲਾਂ ਵਿੱਚ ਸੜਕਾਂ ਨੂੰ ਚੌੜਾ ਕਰਨ ਲਈ 67,620 ਦੇ ਕਰੀਬ ਕੱਟੇ ਗਏ ਹਨ।

ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਰੁੱਖਾਂ ਦੇ ਪੱਤੇ ਦਿਨ ਭਰ ਨਮੀ ਨੂੰ ਸੋਖ ਲੈਂਦੇ ਹਨ, ਫਿਰ ਇਸ ਨੂੰ ਛੱਡ ਦਿੰਦੇ ਹਨ, ਜਿਸ ਕਾਰਨ ਮੀਂਹ ਪੈਂਦਾ ਹੈ, ਤਾਪਮਾਨ ਵਿਚ ਵੀ ਗਿਰਾਵਟ ਆਉਂਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਸੰਘਣੇ ਰੁੱਖਾਂ ਵਾਲੇ ਇਲਾਕੇ ਸ਼ਹਿਰ ਦੇ ਬਾਕੀ ਹਿੱਸਿਆਂ ਨਾਲੋਂ ਠੰਢੇ ਹੁੰਦੇ ਹਨ, ਜੇਕਰ ਇਸ ਪ੍ਰਕਿਰਿਆ ਨੂੰ ਵਧਾਉਣਾ ਹੈ ਤਾਂ ਵੱਧ ਤੋਂ ਵੱਧ ਬੂਟੇ ਲਗਾਉਣੇ ਪੈਣਗੇ।

ਹੁਣ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਨੈਸ਼ਨਲ ਹਾਈਵੇਅ ਅਥਾਰਟੀ ਦੀ ਤਰਫ਼ੋਂ ਜਲੰਧਰ ਵਿੱਚ ਜੰਮੂ-ਕਟੜਾ ਐਕਸਪ੍ਰੈਸ ਵੇਅ ਅਤੇ ਰਿੰਗ ਰੋਡ ਦਾ 70 ਕਿਲੋਮੀਟਰ ਦਾ ਰੂਟ ਵੱਖਰੇ ਤੌਰ ’ਤੇ ਤਿਆਰ ਕੀਤਾ ਜਾਵੇਗਾ। ਇਸ ਦੀ ਜ਼ਮੀਨ ਵਿੱਚ ਸ਼ਾਮਲ 6288 ਦਰੱਖਤ ਕੱਟੇ ਜਾਣਗੇ।

ਇਨ੍ਹਾਂ ਵਿੱਚੋਂ 1900 ਦਰੱਖਤ ਐਕਸਪ੍ਰੈਸ ਵੇਅ ਜ਼ਮੀਨ ਵਿੱਚ ਕੱਟੇ ਜਾਣਗੇ ਜਦੋਂ ਕਿ 1388 ਰਿੰਗ ਰੋਡ ਪ੍ਰਾਜੈਕਟ ਲਈ ਸ਼ਾਮਲ ਹਨ। ਹੁਣ ਤੱਕ 3288 ਦੇ ਕਰੀਬ ਦਰੱਖਤ ਕੱਟੇ ਜਾ ਚੁੱਕੇ ਹਨ। ਜਲੰਧਰ ਸ਼ਹਿਰ ਦੇ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ 7 ਕਿਲੋਮੀਟਰ ਚਾਰ ਮਾਰਗੀ ਸੜਕ ਬਣਾਈ ਜਾ ਰਹੀ ਹੈ, ਜਿਸ ਵਿੱਚ 300 ਦਰੱਖਤ ਕੱਟੇ ਜਾਣਗੇ।

ਇਸ ਸਬੰਧੀ ਜ਼ਿਲ੍ਹਾ ਜੰਗਲਾਤ ਦੇ ਅਫ਼ਸਰ ਵਿਜੇ ਕੁੰਦਰਾ ਨੇ ਦੱਸਿਆ ਕਿ ਜਿਹੜੇ ਦਰੱਖਤ ਕੱਟੇ ਜਾ ਰਹੇ ਹਨ ਜਾਂ ਆਉਣ ਵਾਲੇ ਸਮੇਂ ਵਿੱਚ ਕੱਟੇ ਜਾਣਗੇ, ਉਹ ਜੰਗਲਾਤ ਵਿਭਾਗ ਦੀ ਜਗ੍ਹਾ 'ਤੇ ਲਗਾਏ ਜਾਣਗੇ। ਹਾਈਵੇ ਦੇ ਕਿਨਾਰੇ ਦਰੱਖਤ ਨਹੀਂ ਲਗਾਏ ਜਾ ਸਕਦੇ ਕਿਉਂਕਿ ਜੇਕਰ ਭਵਿੱਖ ਵਿੱਚ ਹਾਈਵੇ ਨੂੰ ਚੌੜਾ ਕਰਨਾ ਹੈ ਤਾਂ ਦਰੱਖਤ ਦੁਬਾਰਾ ਕੱਟਣੇ ਪੈਣਗੇ।

ਬੂਟੇ ਲਗਾਉਣ ਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈਣੀ ਪੈਂਦੀ ਹੈ, ਜੰਗਲਾਤ ਵਿਭਾਗ ਦਾ ਕੰਮ ਸਿਰਫ਼ ਜਗ੍ਹਾ ਦੇਣਾ ਹੈ। ਹਾਲਾਂਕਿ ਇਸ ਪ੍ਰੋਜੈਕਟ ਵਿੱਚ ਬੂਟੇ ਲਗਾਉਣ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਪੌਦੇ ਮੌਨਸੂਨ ਵਿੱਚ ਹੀ ਲਗਾਉਣੇ ਪੈਂਦੇ ਹਨ। ਮਨਜ਼ੂਰੀ ਮਿਲਦੇ ਹੀ ਜੰਗਲਾਤ ਵਿਭਾਗ ਵੱਲੋਂ ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।

ਇਨ੍ਹਾਂ ਰੁੱਖਾਂ ਦੀ ਕਟਾਈ ਉੱਤੇ ਕੀ ਕਹਿੰਦੇ ਹਨ ਮਾਹਰ : ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਬਿਲਗਾ ਦਾ ਕਹਿਣਾ ਹੈ ਕਿ ਪਿੱਪਲ ਦਾ 13 ਮੀਟਰ ਉੱਚਾ ਅਤੇ ਇੰਨਾ ਹੀ ਚੌੜਾ ਰੁੱਖ ਇੱਕ ਘੰਟੇ ਵਿੱਚ 2272 ਕਿਲੋ ਕਾਰਬਨ ਸੋਖ ਲੈਂਦਾ ਹੈ। ਇਹ ਗਰਮੀ ਪੈਦਾ ਕਰਨ ਵਾਲੀ ਗੈਸ ਹੈ। ਜਲੰਧਰ ਤੋਂ ਜਿਹੜੇ ਦਰੱਖਤ ਕੱਟੇ ਗਏ ਸਨ, ਉਨ੍ਹਾਂ ਨੇ ਜੋ ਪ੍ਰਦੂਸ਼ਣ ਖ਼ਤਮ ਕਰਨਾ ਸੀ, ਉਹ ਅੱਜ ਸਾਡੇ ਜਲਵਾਯੂ ਵਿੱਚ ਫੈਲ ਰਿਹਾ ਹੈ। ਐਤਵਾਰ ਨੂੰ ਸ਼ਹਿਰ ਦਾ ਪਾਰਾ 46.2 ਡਿਗਰੀ ਤੱਕ ਪਹੁੰਚ ਗਿਆ, ਜੋ ਵੱਡੀ ਚੇਤਾਵਨੀ ਹੈ।

ਜੇ ਵਧਦੀ ਗਰਮੀ ਨੂੰ ਕੰਟਰੋਲ ਕਰਨਾ ਹੈ ਤਾਂ ਪੁਰਾਣੇ ਰੁੱਖਾਂ ਦੀ ਸੰਭਾਲ ਕਰਨੀ ਹੋਵੇਗੀ ਤੇ ਨਵੇਂ ਪੌਦੇ ਲਗਾਉਣੇ ਹੋਣਗੇ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਰਚ ਤੋਂ 16 ਮਈ ਤੱਕ ਮੀਂਹ ਨਹੀਂ ਪਿਆ, ਜਿਸ ਕਾਰਨ ਆਮ ਨਾਲੋਂ ਜ਼ਿਆਦਾ ਗਰਮੀ ਪੈ ਰਹੀ ਹੈ। ਸ਼ਹਿਰ ਵਿੱਚ ਕੰਕਰੀਟ ਸਾਰਾ ਦਿਨ ਸੂਰਜ ਦੀ ਗਰਮੀ ਨੂੰ ਸੋਖ ਲੈਂਦਾ ਹੈ ਅਤੇ ਸ਼ਾਮ ਨੂੰ ਇਸ ਨੂੰ ਛੱਡ ਦਿੰਦਾ ਹੈ। ਇਸ ਕਾਰਨ ਗਰਮੀ ਵਧ ਰਹੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜੇਕਰ ਪਰਿਆਪਤ ਮਾਤਰਾ ਵਿੱਚ ਹਰਿਆਲੀ ਹੋਵੇਗੀ ਤਾਂ ਗਰਮੀ ਘੱਟ ਜਾਵੇਗੀ।

Published by:Amelia Punjabi
First published:

Tags: Jalandhar, Tree