ਜਗਜੀਤ ਧੰਜੂ
ਕਪੂਰਥਲਾ: ਸੂਬੇ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਕੋਰੋਨਾ ਮਰੀਜਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਤੇ ਹਸਪਤਾਲਾਂ ‘ਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਇਸ ਮਹਾਂਮਰੀ ਦੌਰਾਨ ਜਿੱਥੇ ਸਰਕਾਰਾਂ ਦੀਆ ਨਾਕਾਮੀਆਂ ਲੋਕਾਂ ਦੇ ਸਾਹਮਣੇ ਆਈਆਂ, ਉਥੇ ਹੀ ਸਮਾਜਿਕ ਸੰਸਥਾਵਾਂ ਨੇ ਸੇਵਾ ਕਰਕੇ ਕਾਫੀ ਵਾਹੋ-ਵਾਹੀ ਖੱਟੀ।
ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ਦੀ ਸੰਭਾਲ ‘ਚ ਕੰਮ ਕਰ ਰਹੇ, ਅੱਜ ਉਹ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੇਵਾ ਲਈ ਅੱਗੇ ਆਏ। ਸੰਤ ਬਲਬੀਰ ਸਿੰਘ ਨੇ ਹਸਪਤਾਲਾਂ ਦੇ ਪੁਖਤਾ ਇੰਤਜਾਮ ਅਤੇ ਐਂਬੂਲੈਂਸ ਸ਼ੁਰੂ ਕਰਨ ਲਈ ਇੱਕ ਵੱਡੀ ਸੇਵਾ ਨਿਭਾਈ।
ਉਨ੍ਹਾਂ ਦੱਸਿਆ ਕਿ ਜੋ ਵੀ ਸੋਨਾ ਸੰਗਤਾਂ ਨੇ ਉਨ੍ਹਾਂ ਨੂੰ ਗੁਰਦੁਆਰੇ ਦੀ ਸੇਵਾ ਲਈ ਦਿੱਤਾ, ਉਹ ਹੁਣ ਵੇਚ ਕੇ ਐਂਬੂਲੈਂਸ ਖਰੀਦਣਗੇ ਜੋ ਕਿ ਇਸ ਮੁਸ਼ਕਿਲ ਸਮੇਂ ਦੀ ਅਸਲ ਲੋੜ ਹੈ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਸੰਗਤਾਂ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਦੀਆਂ ਨੇ ਜਿੱਥੇ ਕਿਤੇ ਵੀ ਲੋੜ ਪਈ, ਉਹ ਹਮੇਸ਼ਾਂ ਸੰਗਤਾਂ ਦੀ ਸੇਵਾ ਵਿਚ ਹਾਜਿਰ ਹਨ।
ਇਸ ਸਮੇਂ ਪਿੰਡਾਂ ‘ਚ ਹਸਪਤਾਲਾਂ ਦੀ ਘਾਟ ਹੈ ਤੇ ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ। ਕਿਤੇ ਆਕਸੀਜਨ ਦੀ ਕਮੀ ਤੇ ਕਿਤੇ ਸਹੀ ਇਲ਼ਾਜ ਨਾ ਮਿਲਣਾ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ ਤੇ ਹੋਰਨਾ ਲੋਕਾਂ ‘ਚ ਇਸ ਦਾ ਖੌਫ ਲਗਾਤਾਰ ਵੱਧਦਾ ਜਾ ਰਿਹਾ ਹੈ। ਦਸ ਦੱਈਏ ਕਿ ਇਸ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ NRI ਭਰਾਵਾਂ ਦੀ ਮਦਦ ਸਦਕਾ ਪਿੰਡ ਨਿਵਾਜੀਪੁਰ ‘ਚ ਆਕਸੀਜਨ ਕੰਨਸੰਨਟੇਟਰ ਦਿੱਤਾ ਸੀ ਤੇ ਇਸ ਦੇ ਨਾਲ ਉਨ੍ਹਾਂ ਨੇ ਸੀਚੇਵਾਲ ਦੇ ਕਮਿਊਨਿਟੀ ਸੈਂਟਰ ਨੂੰ ਕੋਵਿਡ ਸੈਂਟਰ ‘ਚ ਤਬਦੀਲ ਕਰਨ ਦੀ ਵੀ ਗੱਲ ਆਖੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Balbir, Coronavirus