ਚੰਡੀਗੜ੍ਹ: Unique Marriage: ਜਲੰਧਰ (Jalandhar News) ਦੇ ਥਾਣਾ ਡਿਵੀਜ਼ਨ ਨੰਬਰ 4 ਵਿਚੋਂ ਇੱਕ ਅਨੋਖੇ ਵਿਆਹ (Wedding in Police Station) ਦੀ ਖ਼ਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਆਹ ਦੀ ਡੋਲੀ ਥਾਣੇ ਵਿੱਚੋਂ ਹੀ ਉਠੀ, ਥਾਣੇ ਵਿੱਚ ਹੀ ਮੰਤਰ ਪੜ੍ਹੇ ਗਏ ਅਤੇ ਥਾਣੇ ਵਿੱਚ ਹੀ ਮੁੰਡੇ-ਕੁੜੀ ਦਾ ਵਿਆਹ ਹੋਇਆ।
ਇਹ ਵਿਆਹ ਕੁੜੀ ਦੀ ਸ਼ਿਕਾਇਤ 'ਤੇ ਹੋਇਆ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁੰਡਾ ਤੇ ਉਹ ਦੋਵੇਂ ਇੱਕ-ਦੂਜੇ ਨੂੰ 3 ਸਾਲ ਤੋਂ ਪਿਆਰ ਕਰਦੇ ਹਨ, ਪਰੰਤੂ ਹੁਣ ਮੁੰਡੇ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਸ਼ਿਕਾਇਤ 'ਤੇ ਪੁਲਿਸ ਨੇ ਥਾਣੇ ਵਿੱਚ ਦੋਵੇਂ ਧਿਰਾਂ ਨੂੰ ਸੱਦਿਆ ਅਤੇ ਸੁਲ੍ਹਾ ਕਮੇਟੀ ਬਣਾ ਕੇ ਵਿਆਹ ਨੂੰ ਸੰਪੰਨ ਕੀਤਾ। ਪੁਲਿਸ ਦੀ ਹਾਜ਼ਰੀ ਵਿੱਚ ਹੀ ਥਾਣੇ ਅੰਦਰ ਪੰਡਿਤ ਨੂੰ ਸੱਦ ਕੇ ਵਿਆਹ ਦੇ ਮੰਤਰ ਪੜ੍ਹੇ ਗਏ ਅਤੇ ਹੋਰ ਰਸਮਾਂ ਕੀਤੀਆਂ ਗਈਆਂ। ਵਿਆਹ ਸੰਪੂਰਨ ਹੋਣ ਪਿਛੋਂ ਥਾਣੇ ਵਿਚੋਂ ਹੀ ਲਾੜੀ ਦੀ ਡੋਲੀ ਲਾੜੇ ਦੇ ਘਰ ਪੁੱਜਣ ਲਈ ਤੋਰੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar, Love Marriage, Punjab Police, Wedding