Home /News /punjab /

ਜਲੰਧਰ: ਪਤਨੀ, ਦੋ ਬੱਚਿਆਂ ਤੇ ਸੱਸ-ਸਹੁਰੇ ਨੂੰ ਤੇਲ ਪਾ ਕੇ ਸਾੜਿਆ

ਜਲੰਧਰ: ਪਤਨੀ, ਦੋ ਬੱਚਿਆਂ ਤੇ ਸੱਸ-ਸਹੁਰੇ ਨੂੰ ਤੇਲ ਪਾ ਕੇ ਸਾੜਿਆ

ਜਲੰਧਰ: ਪਤਨੀ, ਦੋ ਬੱਚਿਆਂ ਤੇ ਸੱਸ-ਸਹੁਰੇ ਨੂੰ ਤੇਲ ਪਾ ਕੇ ਸਾੜਿਆ (ਫਾਇਲ ਫੋਟੋ)

ਜਲੰਧਰ: ਪਤਨੀ, ਦੋ ਬੱਚਿਆਂ ਤੇ ਸੱਸ-ਸਹੁਰੇ ਨੂੰ ਤੇਲ ਪਾ ਕੇ ਸਾੜਿਆ (ਫਾਇਲ ਫੋਟੋ)

ਮਿਲੀ ਜਾਣਕਾਰੀ ਮੁਤਾਬਕ ਇਸ ਵਿਅਕਤੀ ਨੇ ਜਲੰਧਰ ਦੇ ਮਹਿਤਪੁਰ ਦੇ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ (28), ਬੇਟਾ ਗੁਰਮੋਹਲ (5), ਬੇਟੀ ਅਰਸ਼ਦੀਪ ਕੌਰ (7), ਸੱਸ ਜੰਗਿਦਰੋ ਬਾਈ, ਸੁਹਰਾ ਸੁਰਜਨ ਸਿੰਘ (58) ਨੂੰ ਪਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ।

ਹੋਰ ਪੜ੍ਹੋ ...
  • Share this:

ਲੰਘੀ ਰਾਤ ਇਕ ਬੇਰਹਿਮ ਸ਼ਖਸ ਨੇ ਆਪਣੀ ਪਤਨੀ ਤੇ ਬੱਚਿਆਂ ਸਣੇ ਸੱਸ ਤੇ ਸਹੁਰੇ ਨੂੰ ਅੱਗ ਹਵਾਲੇ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਕਾਲੀ ਸਿੰਘ ਨਾਂ ਦੇ ਵਿਅਕਤੀ ਨੇ ਜਲੰਧਰ ਦੇ ਮਹਿਤਪੁਰ ਦੇ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ (28), ਬੇਟਾ ਗੁਰਮੋਹਲ (5), ਬੇਟੀ ਅਰਸ਼ਦੀਪ ਕੌਰ (7), ਸੱਸ ਜੰਗਿਦਰੋ ਬਾਈ, ਸੁਹਰਾ ਸੁਰਜਨ ਸਿੰਘ (58) ਨੂੰ ਪਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ।

ਇਨ੍ਹਾਂ ਸਾਰਿਆਂ 'ਤੇ ਪੈਟਰੋਲ ਛਿੜ ਕੇ ਕਮਰੇ 'ਚ ਬੰਦ ਕਰਕੇ ਅੱਗ ਲਾ ਦਿੱਤੀ ਗਈ। ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਮਗਰੋਂ ਕਮਰੇ ਨੂੰ ਬਾਹਰੋਂ ਬੰਦ ਕਰਕੇ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਬੀਟਲਾਂ ਦੀ ਪਰਮਜੀਤ ਕੌਰ ਦਾ ਵਿਆਹ ਦਰਿਆ ਕੰਢੇ ਪੈਂਦੇ ਪਿੰਡ ਖੁਰਸ਼ੈਦਪੁਰਾ ਦੇ ਕਾਲੀ ਸਿੰਘ ਨਾਲ ਹੋਇਆ ਸੀ।


ਵਿਆਹ ਤੋਂ ਬਾਅਦ ਇਨ੍ਹਾਂ ਦੇ ਦੋ ਬੱਚੇ ਹੋਏ ਪਰ ਘਰ 'ਚ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਆ ਗਈ ਸੀ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਆਇਆ।

ਪਿੰਡ ਵਾਸੀਆਂ ਮੁਤਾਬਕ ਉਸ ਕੋਲ ਕੈਨੀ ਵਿਚ ਪੈਟਰੋਲ ਸੀ, ਜੋ ਉਸ ਨੇ ਘਰ ਦੇ ਜੀਆਂ 'ਤੇ ਛਿੜਕ ਕੇ ਅੱਗ ਲਗਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।

Published by:Gurwinder Singh
First published:

Tags: Crime against women, Crime news, Murder