ਜਲੰਧਰ: ਜੇਕਰ ਤੁਸੀ ਜਲੰਧਰ ਵਿੱਚ ਰਹਿੰਦੇ ਹੋ ਜਾਂ ਫਿਰ ਜਲੰਧਰ ਵਿੱਚੋਂ ਕਾਰ ਉਪਰ ਸਵਾਰ ਹੋ ਕੇ ਲੰਘਣ ਲੱਗੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਜੇਕਰ ਕਾਰ ਵਿੱਚੋਂ ਮਿਊਜ਼ਿਕ ਦੀ ਆਵਾਜ਼ ਬਾਹਰ ਆਈ ਤਾਂ ਤੁਹਾਡੇ 'ਤੇ ਕੇਸ ਹੋ ਸਕਦਾ ਹੈ। ਇਹ ਨਵੇਂ ਹੁਕਮ ਸੋਮਵਾਰ ਨੂੰ DCP ਲਾਅ ਐਂਡ ਆਰਡਰ ਜਗਮੋਹਨ ਸਿੰਘ ਨੇ ਜਾਰੀ ਕੀਤੇ ਹਨ।
ਭਾਸਕਰ ਗਰੁੱਪ ਦੀ ਖ਼ਬਰ ਅਨੁਸਾਰ ਇਸ ਨੂੰ ਮੈਜਿਸਟ੍ਰੇਟ ਦੇ ਹੁਕਮ ਦੀ ਉਲੰਘਣਾ ਮੰਨ ਕੇ ਧਾਰਾ 188 ਆਈਪੀਸੀ ਦਾ ਕੇਸ ਦਰਜ ਹੋ ਸਕਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਹੁਕਮ ਵਿੱਚ ਡੀਜੇ, ਲਾਈਵ ਆਰਕੈਸਟਰਾ ਜਾਂ ਗੀਤਕਾਰਾਂ ਦੇ ਪ੍ਰੋਗਰਾਮ ਵੀ 10 ਵਜੇ ਤੱਕ ਬੰਦ ਹੋਣੇ ਚਾਹੀਦੇ ਹਨ ਜਾਂ ਫਿਰ ਉਨ੍ਹਾਂ ਦੀ ਆਵਾਜ਼ ਚਾਰਦੀਵਾਰੀ ਜਾਂ ਕੈਂਪਸ ਤੋਂ ਬਾਹਰ ਨਹੀਂ ਹੋਣੀ ਚਾਹੀਦੀ।
ਰੈਸਟੋਰੈਂਟ, ਬਾਰ ਅਤੇ ਕਲੱਬ 12 ਵਜੇ ਤੋਂ ਬਾਅਦ ਨਹੀਂ ਖੁੱਲਣਗੇ
ਇਸ ਤੋਂ ਇਲਾਵਾ ਰਾਤ 11 ਵਜੇ ਤੋਂ ਬਾਅਦ ਸਾਰੇ ਖਾਣ ਪੀਣ ਦੇ ਲਾਇਸੰਸਸ਼ੁਦਾ ਸਥਾਨਾਂ ਸਮੇਤ ਸਾਰੇ ਰੈਸਟੋਰੈਂਟਾਂ, ਬਾਰਾਂ, ਕਲੱਬਾਂ ਵਿਚ ਨਵੇਂ ਗ੍ਰਾਹਕਾਂ ਨੂੰ ਐਂਟਰੀ ਬੰਦ ਹੋਵੇਗੀ। ਰਾਤ 11 ਵਜੇ ਤੋਂ ਬਾਅਦ ਕੋਈ ਆਰਡਰ ਨਹੀਂ ਲਿਆ ਜਾਵੇਗਾ। 12 ਵਜੇ ਤੱਕ ਇਹ ਸਥਾਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਪਵੇਗਾ। ਹਾਲਾਂਕਿ, ਅਹਾਤੇ ਲਈ, ਇਹ ਸਮਾਂ 11 ਵਜੇ ਤੱਕ ਰਹੇਗਾ ਅਰਥਾਤ ਉਨ੍ਹਾਂ ਨੂੰ ਅਹਾਤਾ ਨੂੰ 11 ਵਜੇ ਪੂਰੀ ਤਰ੍ਹਾਂ ਬੰਦ ਕਰਨਾ ਹੋਵੇਗਾ। ਜੇ ਸ਼ਰਾਬ ਦੀ ਦੁਕਾਨ ਦੇ ਨਾਲ ਖੁੱਲ੍ਹਾ ਕੰਪਾਉਂਡ ਬੰਦ ਨਾ ਕੀਤਾ ਗਿਆ ਤਾਂ ਇਹ ਆਬਕਾਰੀ ਵਿਭਾਗ ਦੁਆਰਾ ਦਿੱਤੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।