Home /News /punjab /

ਜਲੰਧਰ: ਮੰਗਣੀ ਮੌਕੇ ਹੰਗਾਮਾ; 'ਹੀਰੇ ਦੀ ਅੰਗੂਠੀ' ਨਹੀਂ ਮਿਲੀ ਤਾਂ ਮੁੰਡੇ ਵਾਲਿਆਂ ਨੇ ਕੀਤੀ ਕੁੜੀ ਦੀ ਕੁੱਟਮਾਰ, ਤੋੜਿਆ ਰਿਸ਼ਤਾ 

  • Share this:
    ਚੰਡੀਗੜ੍ਹ: ਪੰਜਾਬ (Punjab) ਦੇ ਜਲੰਧਰ ਦੀ ਰਾਮਾਂ ਮੰਡੀ (Jalandhar) ਵਿੱਚ ਇੱਕ ਹੋਟਲ ਵਿੱਚ ਚੱਲ ਰਹੇ ਮੰਗਣੀ ਸਮਾਰੋਹ (Engagement ceremony) ਵਿੱਚ ਹੀਰੇ ਦੀ ਅੰਗੂਠੀ ਦੀ ਮੰਗ ਨੂੰ ਲੈ ਕੇ ਮੁੰਡੇ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਵਿੱਚ ਹੰਗਾਮਾ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਹੱਥੋ-ਪਾਈ 'ਤੇ ਉਤਰ ਆਈਆਂ। ਜਿਥੇ ਹੀਰੇ ਦੀ ਅੰਗੂਠੀ (Diamond ring) ਨਾ ਮਿਲਣ ਕਾਰਨ ਇਹ ਮੰਗਣੀ ਟੁੱਟ ਗਈ। ਉਥੇ ਮੁੰਡੇ ਵਾਲਿਆਂ 'ਤੇ ਕੁੜੀ ਨੂੰ ਵਾਲਾਂ ਤੋਂ ਫੜ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਵੀ ਲੱਗੇ ਹਨ। ਮੁੰਡੇ ਵਾਲੇ ਅੰਗੂਠੀ ਨਾ ਮਿਲਣ ਕਾਰਨ ਅਤੇ ਕੁੱਟਮਾਰ ਕਰਕੇ ਫ਼ਰਾਰ ਹੋ ਗਏ। ਕੁੜੀ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਭਾਲ ਅਰੰਭ ਦਿੱਤੀ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ।

    ਪੁਲਿਸ ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰ ਨੇ ਬਿਆਨ ਵਿੱਚ ਕਿਹਾ ਹੈ ਕਿ ਮੰਗਣੀ ਤੈਅ ਹੋਣ ਤੋਂ ਪਹਿਲਾਂ ਮੁੰਡੇ ਵਾਲਿਆਂ ਨੇ ਹੀਰੇ ਦੀ ਅੰਗੂਠੀ ਦੀ ਮੰਗ ਨਹੀਂ ਕੀਤੀ ਸੀ, ਪਰ ਜਦੋਂ ਐਤਵਾਰ ਨੂੰ ਮੰਗਣੀ ਦੌਰਾਨ ਅੰਗੂਠੀਆਂ ਬਦਲਣ ਦੀ ਰਸਮ ਸ਼ੁਰੂ ਹੋਈ ਤਾਂ ਮੁੰਡੇ ਵਾਲਿਆਂ ਨੇ ਦੋ ਹੀਰੇ ਦੀਆਂ ਅੰਗੂਠੀਆਂ, ਸੋਨੇ ਦੇ ਕੜੇ ਅਤੇ ਵਾਲੀਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

    ਜਲੰਧਰ: ਮੰਗਣੀ ਮੌਕੇ ਹੰਗਾਮਾ; 'ਹੀਰੇ ਦੀ ਅੰਗੂਠੀ' ਨਹੀਂ ਮਿਲੀ ਤਾਂ ਮੁੰਡੇ ਵਾਲਿਆਂ ਨੇ ਕੀਤੀ ਕੁੜੀ ਦੀ ਕੁੱਟਮਾਰ, ਤੋੜਿਆ ਰਿਸ਼ਤਾ 
    ਜਲੰਧਰ: ਮੰਗਣੀ ਮੌਕੇ ਹੰਗਾਮਾ; 'ਹੀਰੇ ਦੀ ਅੰਗੂਠੀ' ਨਹੀਂ ਮਿਲੀ ਤਾਂ ਮੁੰਡੇ ਵਾਲਿਆਂ ਨੇ ਕੀਤੀ ਕੁੜੀ ਦੀ ਕੁੱਟਮਾਰ, ਤੋੜਿਆ ਰਿਸ਼ਤਾ

    ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਮੰਗਣੀ ਕਰਵਾਉਣ ਵਾਲੇ ਵਿਚੋਲੇ ਨੂੰ ਵੀ ਉਥੇ ਬੁਲਾਇਆ ਗਿਆ। ਉਸ ਨੇ ਦੱਸਿਆ ਕਿ ਮੁੰਡੇ ਦਾ ਪਹਿਲਾਂ ਵਿਆਹ ਹੋ ਚੁੱਕਿਆ ਹੈ ਅਤੇ ਦੋ ਬੱਚੇ ਵੀ ਹਨ। ਉਹ ਆਪਣੀ ਪਹਿਲੀ ਪਤਨੀ ਨੂੰ ਛੱਡ ਚੁੱਕਿਆ ਹੈ। ਇਸ 'ਤੇ ਕੁੜੀ ਵਾਲੇ ਮੰਗਣੀ ਕਰਨ ਵਾਲੇ ਪਰਿਵਾਰ ਵਿਰੁੱਧ ਭੜਕ ਗਏ।

    ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁੰਡੇ ਵਾਲਿਆਂ ਨੇ ਕੁੜੀ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਅਤੇ ਘਸੀਟਿਆ। ਪੁਲਿਸ ਨੂੰ ਸੱਦਣ 'ਤੇ ਮੁੰਡੇ ਵਾਲਿਆਂ ਨੇ ਸਾਮਾਨ ਅਤੇ ਤੋਹਫ਼ੇ ਹੋਟਲ ਵਿੱਚ ਹੀ ਛੱਡ ਕੇ ਭੱਜ ਗਏ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਹੋਟਲ ਪ੍ਰਬੰਧਕਾਂ ਤੋਂ ਫੁਟੇਜ਼ ਕਬਜ਼ੇ ਵਿੱਚ ਲੈ ਲਈ ਹੈ। ਮੁਲਜ਼ਮ ਮੁੰਡੇ ਵਾਲੇ ਫਰਾਰ ਹਨ। ਪੁਲਿਸ ਦਾ ਦਾਅਵਾ ਹੈ ਕਿ ਛੇਤੀ ਹੀ ਕਥਿਤ ਦੋਸ਼ੀਆਂ ਨੁੰ ਕਾਬੂ ਕਰ ਲਿਆ ਜਾਵੇਗਾ।
    Published by:Krishan Sharma
    First published:

    Tags: Crime, Crime against women, Dowry, Engagement, Jalandhar, Marriage, Punjab Police

    ਅਗਲੀ ਖਬਰ