Home /News /punjab /

ਸਟੱਡੀ ਵੀਜ਼ੇ 'ਤੇ ਕਨੈਡਾ ਗਈ ਜਲੰਧਰ ਦੀ ਕੁੜੀ ਦਾ ਕਤਲ, ਘਰ 'ਚੋਂ ਮਿਲੀ ਲਾਸ਼

ਸਟੱਡੀ ਵੀਜ਼ੇ 'ਤੇ ਕਨੈਡਾ ਗਈ ਜਲੰਧਰ ਦੀ ਕੁੜੀ ਦਾ ਕਤਲ, ਘਰ 'ਚੋਂ ਮਿਲੀ ਲਾਸ਼

ਸਟੱਡੀ ਵੀਜ਼ੇ 'ਤੇ ਕਨੈਡਾ ਗਈ ਜਲੰਧਰ ਦੀ ਕੁੜੀ ਦਾ ਕਤਲ, ਘਰ 'ਚੋਂ ਮਿਲੀ ਲਾਸ਼

ਸਟੱਡੀ ਵੀਜ਼ੇ 'ਤੇ ਕਨੈਡਾ ਗਈ ਜਲੰਧਰ ਦੀ ਕੁੜੀ ਦਾ ਕਤਲ, ਘਰ 'ਚੋਂ ਮਿਲੀ ਲਾਸ਼

ਦੱਸਿਆ ਜਾ ਰਿਹਾ ਹੈ ਕਿ ਸਰੀ ਵਿੱਚ ਪ੍ਰਭਲੀਨ ਦੀ ਮ੍ਰਿਤਕ ਦੇਹ ਸ਼ੱਕੀ ਹਾਲਤ ਵਿੱਚ ਮਿਲੀ। ਪੁਲਿਸ ਨੇ ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੂੰ ਹਾਲੇ ਹੱਤਿਆ ਦੇ ਕਾਰਨਾਂ ਦਾ ਨਹੀਂ ਪਤਾ ਲੱਗਿਆ ਹੈ।

 • Share this:

  ਕਨੈਡਾ ਵਿੱਚ ਸਟੱਡੀ ਵੀਜ਼ਾ ‘ਤੇ ਗਈ ਪੰਜਾਬੀ ਕੁੜੀ ਦਾ ਕਤਲ ਹੋ ਗਿਆ ਹੈ। ਜਲੰਧਰ ਦੇ ਪਿੰਡ ਲਾਂਬੜਾ ਦੀ 21 ਸਾਲਾ ਪ੍ਰ੍ਭਲੀਨ ਕੌਰ ਮਠਾਰੂ ਦਾ ਸਰੀ ਦੇ ਸ਼ਹਿਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਸਦੇ ਪਿਤਾ ਗੁਰਦਿਆਲ ਸਿੰਘ ਮਠਾਰੂ ਫੋਟੋਗ੍ਰਾਫਰ ਦਾ ਕੰਮ ਕਰਦੇ ਹਨ।

  ਦੱਸਿਆ ਜਾ ਰਿਹਾ ਹੈ ਕਿ ਸਰੀ ਵਿੱਚ ਪ੍ਰਭਲੀਨ ਦੀ ਮ੍ਰਿਤਕ ਦੇਹ ਸ਼ੱਕੀ ਹਾਲਤ ਵਿੱਚ ਮਿਲੀ। ਪੁਲਿਸ ਨੇ ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੂੰ ਹਾਲੇ ਹੱਤਿਆ ਦੇ ਕਾਰਨਾਂ ਦਾ ਨਹੀਂ ਪਤਾ ਲੱਗਿਆ ਹੈ।

  ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਬੇਟੀ ਵੈਂਕੂਵਰ ਦੇ ਲੰਗਾਰਾ ਕਾਲਜ ਵਿੱਚ ਬਿਜਨੈੱਸ ਮੈਨੇਜਮੇਂਟ ਦੀ ਪੜਾਈ ਕਰ ਰਹੀ ਸੀ। ਇਸੇ ਸਾਲ ਪੜ੍ਰਾਈ ਖਤਮ ਹੋਣ ਤੋਂ ਬਾਅਦ ਸਰੀ ਵਿੱਚ ਹੀ ਕੋਸਮੇਟਿਕ ਵੇਅਰਹਾਊਸ ਵਿੱਚ ਪੈਂਕਿੰਗ ਦਾ ਕੰਮ ਕਰਨ ਲੱਗੀ ਸੀ। ਉੱਥੇ ਹੀ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।

  ਉਨ੍ਹਾਂ ਦੱਸਿਆ ਕਿ ਕਨੈਡਾ ਪੁਲਿਸ ਨੇ ਵੀਰਵਾਰ ਨੂੰ ਸੂਚਿਤ ਕੀਤਾ ਕਿ ਪ੍ਰਭਲੀਨ ਦੀ ਹੱਤਿਆ ਹੋ ਗਿਆ। ਉਸਦੀ ਲਾਸ਼ ਘਰ ਵਿੱਚੋਂ ਮਿਲੀ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  First published:

  Tags: Canada, Crime