Home /News /punjab /

ਜਲੰਧਰ ਦੀ ਧੀ ਬਣੀ ਪੰਜਾਬ ਸਬ ਜੂਨੀਅਰ ਹਾਕੀ ਟੀਮ ਦੀ ਉੱਪ ਕਪਤਾਨ, ਪਿੰਡ `ਚ ਖ਼ੁਸ਼ੀ ਦੀ ਲਹਿਰ

ਜਲੰਧਰ ਦੀ ਧੀ ਬਣੀ ਪੰਜਾਬ ਸਬ ਜੂਨੀਅਰ ਹਾਕੀ ਟੀਮ ਦੀ ਉੱਪ ਕਪਤਾਨ, ਪਿੰਡ `ਚ ਖ਼ੁਸ਼ੀ ਦੀ ਲਹਿਰ

ਜਲੰਧਰ ਦੀ ਧੀ ਬਣੀ ਪੰਜਾਬ ਸਬ ਜੂਨੀਅਰ ਹਾਕੀ ਟੀਮ ਦੀ ਉੱਪ ਕਪਤਾਨ, ਪਿੰਡ `ਚ ਖ਼ੁਸ਼ੀ ਦੀ ਲਹਿਰ

ਪੰਜਾਬ ਦਾ ਜਲੰਧਰ ਸਹਿਰ ਦੇਸ਼ ਦਾ ਅਜਿਹਾ ਸ਼ਹਿਰ ਹੈ, ਜਿਸ ਨੇ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਖਿਡਾਰੀ ਦਿੱਤੇ ਹਨ। ਹੁਣ ਜਲੰਧਰ ਤੋਂ ਹੀ ਇੱਕ ਹੋਰ ਖਿਡਾਰਨ ਹਰਜੋਤ ਕੌਰ ਦੇ ਰੂਪ `ਚ ਉੱਭਰ ਕੇ ਸਾਹਮਣੇ ਆ ਰਹੀ ਹੈ।

  • Share this:

    ਕਹਿੰਦੇ ਨੇ ਜੇ ਇਰਾਦੇ ਮਜ਼ਬੂਤ ਹੋਣ ਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਮਹਿਨਤ ਕਰਨ ਦਾ ਜਨੂੰਨ ਦਿਲ

    ਚ ਹੋਵੇ ਤਾਂ ਕਾਮਯਾਬੀ ਜ਼ਰੂਰ ਮਿਲਦੀ ਹੈ। ਇਸ ਗੱਲ ਨੂੰ ਜਲੰਧਰ ਦੇ ਸੰਸਾਰਪੁਰ ਦੀ ਧੀ ਨੇ ਸੱਚ ਕਰ ਵਿਖਾਇਆ ਹੈ।16 ਸਾਲਾ ਹਰਜੋਤ ਕੌਰ ਨੇ ਆਪਣੇ ਦਾਦੇ ਦਾ ਸੁਪਨਾ ਪੂਰਾ ਕੀਤਾ ਹੈ। ਉਹ ਪੰਜਾਬ ਸਬ ਜੂਨੀਅਰ ਹਾਕੀ ਟੀਮ ਦੀ ਉਪ ਕਪਤਾਨ ਬਣੀ ਹੈ। ਜਿਸ ਤੋਂ ਬਾਅਦ ਪਰਿਵਾਰ `ਚ ਨਹੀਂ, ਪੂਰੇ ਪਿੰਡ `ਚ ਖ਼ੁਸ਼ੀ ਦੀ ਲਹਿਰ ਹੈ।

    ਪੰਜਾਬ ਦਾ ਜਲੰਧਰ ਸਹਿਰ ਦੇਸ਼ ਦਾ ਅਜਿਹਾ ਸ਼ਹਿਰ ਹੈ, ਜਿਸ ਨੇ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਖਿਡਾਰੀ ਦਿੱਤੇ ਹਨ। ਹੁਣ ਜਲੰਧਰ ਤੋਂ ਹੀ ਇੱਕ ਹੋਰ ਖਿਡਾਰਨ ਹਰਜੋਤ ਕੌਰ ਦੇ ਰੂਪ `ਚ ਉੱਭਰ ਕੇ ਸਾਹਮਣੇ ਆ ਰਹੀ ਹੈ।

    ਹਰਜੋਤ ਦੇ ਪਰਿਵਾਰ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦਸਿਆ ਕਿ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਹੈ। ਉਹ ਸਿਰਫ਼ ਉਨ੍ਹਾਂ ਦੀ ਹੀ ਨਹੀਂ, ਸਗੋਂ ਪੂਰੇ ਪਿੰਡ ਦੀ ਧੀ ਹੈ। ਇਸ ਦੇ ਨਾਲ ਹੀ ਹਰਜੋਤ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਧੀ ਭਾਰਤੀ ਹਾਕੀ ਟੀਮ ਦਾ ਹਿੱਸਾ ਵੀ ਜ਼ਰੂਰ ਬਣੇਗੀ।

    Published by:Amelia Punjabi
    First published:

    Tags: Hockey, Jalandhar, Punjab