Surinder kamboj
ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ । ਉੱਥੇ ਹੀ ਇਨਸਾਨੀਅਤ ਵੀ ਮਰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੀ ਉਦਾਹਰਣ ਹੈ ਕਿ ਜਲੰਧਰ ਦੇ ਵਿੱਚ ਪੈਸੇ ਨਾ ਹੋਣ ਕਾਰਨ ਮਰੀਜ਼ ਨੂੰ ਸੜਕ ਉਤੇ ਲਾ ਦਿੱਤਾ। ਇਹ ਮਰੀਜ਼ ਕੋਰੋਨਾ ਪੌਜ਼ਟਿਵ ਨਹੀਂ ਸੀ ਪਰ ਇਸ ਦੇ ਲੱਤ ਵਿਚ ਕੁੱਝ ਪ੍ਰੋਬਲਮ ਸੀ ਜਿਸਦੇ ਨਾਲ ਉਹ ਤੜਫਦਾ ਦਿਖਾਈ ਦੇ ਰਿਹਾ ਹੈ।
ਜਲੰਧਰ ਦੇ ਨਾਮਦੇਵ ਚੌਕ ਰਾਤ ਸਾਢੇ ਨੌਂ ਵਜੇ ਇਕ ਮਰੀਜ਼ ਸੜਕ ਦੇ ਉੱਪਰ ਤੜਫਦਾ ਪਿਆ ਮਿਲਿਆ। ਜਦੋਂ ਉਸ ਦੇ ਨਾਲ ਗੱਲਬਾਤ ਕੀਤੀ ਤੇ ਉਸ ਨੇ ਆਪਣਾ ਨਾਂ ਸਤਨਾਮ ਸਿੰਘ ਹਦੀਆਬਦ ਫਗਵਾੜੇ ਦਾ ਰਹਿਣ ਵਾਲਾ ਦੱਸਿਆ। ਸਤਨਾਮ ਸਿੰਘ ਨੇ ਦੱਸਿਆ ਕਿ ਨਿਊ ਰੂਬੀ ਹਾਸਪਿਟਲ ਦੇ ਵਿਚ ਉਹ ਆਪਣੇ ਲੱਤ ਦਾ ਇਲਾਜ ਕਰਾਉਣ ਲਈ ਆਇਆ ਹੋਇਆ ਸੀ ਤੇ ਅੱਜ ਡਾਕਟਰਾਂ ਵੱਲੋਂ ਉਸ ਨੂੰ ਸ੍ਰੀਮਾਨ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ ਅਤੇ ਰਾਤ ਸਾਢੇ ਨੌੰ ਵਜੇ ਸ੍ਰੀ ਮਾਨ ਹਸਪਤਾਲ ਜਾਣ ਲਈ ਕਿਹਾ ਗਿਆ ਨਾਲ ਹੀ ਡਾਕਟਰਾਂ ਨੇ ਕਿਹਾ ਸੀ ਕਿ ਸ੍ਰੀਮਾਨ ਹੌਸਪਿਟਲ ਦੇ ਵਿੱਚ ਉਨ੍ਹਾਂ ਨਾਲ ਗੱਲਬਾਤ ਹੋ ਗਈ ਹੈ ਪਰ ਜਦੋਂ ਐਂਬੂਲੈਂਸ ਚ ਬੈਠ ਕੇ ਜਾ ਰਹੇ ਸੀ ਤੇ ਐਂਬੂਲੈਂਸ ਵਾਲੇ ਨੇ ਪੈਸੇ ਜ਼ਿਆਦਾ ਮੰਗ ਕਾਰਨ ਲੱਗ ਪਿਆ ਜੋ ਕਿ ਉਨ੍ਹਾਂ ਦੇ ਕੋਲ ਨਹੀਂ ਸਨ। ਐਂਬੂਲੈਂਸ ਚਾਲਕ ਨਾਮਦੇਵ ਚੌਕ ਦੇ ਵਿੱਚ ਹੀ ਸਤਨਾਮ ਸਿੰਘ ਨੂੰ ਉਤਾਰ ਕੇ ਚਲਾ ਗਿਆ। ਵੀਹ ਮਿੰਟ ਤਕ ਸਤਨਾਮ ਸਿੰਘ ਨਾਮਦੇਵ ਚੌਂਕ ਦੇ ਵਿੱਚ ਹੀ ਪਿਆ ਰਿਹਾ । ਫਿਰ ਮੌਕੇ ਤੇ ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਸਤਨਾਮ ਸਿੰਘ ਦੇ ਘਰ ਦੱਸਿਆ ਕਿ ਤੁਹਾਡਾ ਮਰੀਜ਼ ਸੜਕ ਦੇ ਉੱਪਰ ਪਿਆ ਹੋਇਆ ਹੈ । ਉਸ ਤੋਂ ਬਾਅਦ ਸਤਨਾਮ ਸਿੰਘ ਦਾ ਪੁੱਤਰ ਨਵਦੀਪ ਕਾਰ ਲੈ ਕੇ ਆਇਆ ਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ।
ਮੌਕੇ ਤੇ ਪਹੁੰਚੇ ਜਦੋਂ ਪੀਸੀਆਰ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਸੀ ਕਿ ਇਕ ਮਰੀਜ਼ ਜੜ੍ਹਾਂ ਸੜਕ ਦੇ ਉੱਪਰ ਪਿਆ ਹੋਇਆ ਹੈ ।ਉਸੇ ਵੇਲੇ ਮੌਕੇ ਤੇ ਪਹੁੰਚ ਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਮਰੀਜ਼ ਨੂੰ ਹੌਸਪਿਟਲ ਲਿਜਾਣ ਦੀ ਵੀ ਗੱਲ ਕੀਤੀ ਗਈ ਪਰ ਸਤਨਾਮ ਸਿੰਘ ਬਾਰਬਰ ਕਹਿ ਰਿਹਾ ਸੀ ਕਿ ਉਸਦਾ ਪੁੱਤਰ ਜਲਦ ਉਹਦੇ ਕੋਲ ਪਹੁੰਚ ਜਾਵੇਗਾ ਅਤੇ ਉਸਨੂੰ ਹੌਸਪਿਟਲ ਲੈ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar