Surinder Kamboj
ਜਲੰਧਰ-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿੱਥੇ ਪੰਜਾਬ ਵਿਚ ਵਿਆਹ ਸਮਾਗਮਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੋਂ ਵੀ ਵਿਆਹ ਸਬੰਧੀ ਇਜਾਜ਼ਤ ਲੈਣੀ ਪੈਂਦੀ ਹੈ। ਮੰਗਲਵਾਰ ਤੋਂ ਲਾਗੂ ਹੋਏ ਨਵੇਂ ਕੋਵਿਡ ਨਿਯਮਾਂ ਮੁਤਾਬਕ ਹੁਣ ਵਿਆਹ ਸਮਾਗਮ ਵਿਚ 10 ਤੋਂ ਜ਼ਿਆਦਾ ਲੋਕ ਸ਼ਾਮਲ ਕਰਨੇ ਹਨ ਤਾਂ ਇਸ ਲਈ ਪਰਮਿਸ਼ਨ ਲੈਣੀ ਲਾਜ਼ਮੀ ਹੈ ।
ਇਸ ਦੇ ਬਾਵਜੂਦ ਕਪੂਰਥਲਾ ਦੇ ਕਾਲਾ ਸੰਘਿਆਂ ਵਿਚ ਇਕ ਪੈਲੇਸ ਵਿਚ ਉਸ ਵੇਲੇ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਗਾਈਡਲਾਈਨਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਜਦੋਂ ਉਥੇ ਵਿਆਹ ਸਮਾਗਮ ਵਿਚ ਭਾਰੀ ਇਕੱਠ ਦੇਖਿਆ ਗਿਆ। ਲੋਕਾਂ ਦੇ ਮੂੰਹ 'ਤੇ ਮਾਸਕ ਤਾਂ ਦੂਰ ਦੀ ਗੱਲ ਉਥੇ ਕਿਸੇ ਤਰ੍ਹਾਂ ਦੀ ਸੋਸ਼ਲ ਡਿਸਟੈਂਸਿੰਗ ਤੱਕ ਵੇਖਣ ਨੂੰ ਨਹੀਂ ਮਿਲੀ। ਇਸ ਬਾਬਤ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੰਜਾਬ ਪੁਲਸ ਨੇ ਲੋਕਾਂ ਨੂੰ ਬਾਹਰ ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਸ ਪਾਰਟੀ ਵਲੋਂ ਆਰਕੈਸਟ੍ਰਾ ਵਾਲਿਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਦੇਰ ਰਾਤ ਕਪੂਰਥਲਾ ਦੇ ਸਦਰ ਥਾਣੇ ਦੀ ਪੁਲਿਸ ਰਿਸੋਰਟ ਮੈਨੇਜਰ ਸਮੇਤ 100 ਲੋਕਾਂ ਤੇ 188, 279, ਡਿਜਾਸਟਰ ਮੈਨੇਜਮੈਂਟ ਅਤੇ ਏਪੇਡੇਮਿਕ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਿਦਾਇਤ ਦਿੱਤੀ ਗਈ ਹੈ ਕਿ 30 ਅਪ੍ਰੈਲ ਤਕ ਸਾਰੇ ਸਮਾਗਮ ਵਿਆਹ ਸ਼ਾਦੀਆਂ ਤੇ ਰੋਕ ਲਿਆ ਦਿੱਤੀ ਗਈ ਹੈ । ਜੇਕਰ ਕਿਸੀ ਨੇ ਵੀ ਕੋਈ ਸਮਾਗਮ ਕਰਵਾਨਾਂ ਹੈ ਤਾਂ ਆਪਣੇ ਜਿਲੇ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨ ਹੋਵੇਗਾ ਅਤੇ ਉਨ੍ਹਾਂ ਦੀ ਪਰਮਿਸ਼ਨ ਲੈਣੀ ਹੋਵੇਗੀ ।ਹਾਲਾਂਕਿ ਜਲੰਧਰ ਵਿਚ ਕੋਰੋਨਾ ਦੇ ਰੋਜ਼ਾਨਾ 400-500 ਕੇਸ ਆ ਰਹੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: COVID-19, Jalandhar, Punjab Police