Home /News /punjab /

ਜਲੰਧਰ 'ਚ ਪਰਵਾਸੀ ਮਜ਼ਦੂਰਾਂ ਦੇ ਧੜਿਆਂ 'ਚ ਹੋਈ ਖੂਨੀ ਲੜਾਈ, ਚੱਲੀਆਂ ਗੋਲੀਆਂ, 2 ਦੀ ਮੌਤ

ਜਲੰਧਰ 'ਚ ਪਰਵਾਸੀ ਮਜ਼ਦੂਰਾਂ ਦੇ ਧੜਿਆਂ 'ਚ ਹੋਈ ਖੂਨੀ ਲੜਾਈ, ਚੱਲੀਆਂ ਗੋਲੀਆਂ, 2 ਦੀ ਮੌਤ

Jalandhar Crime News: ਹਲਕਾ ਫ਼ਿਲੌਰ ਦੇ ਅਧੀਨ ਪੈਂਦੇ ਥਾਨਾ ਨੂਰਮਹਿਲ 'ਚ ਦਰੜੇ ਦੋ ਪਰਵਾਸੀ ਮਜ਼ਦੂਰ ਗੁਰਾਇਆਂ ਦੇ ਨਜਦੀਕੀ ਪਿੰਡ ਪਾਸਲਾ ਵਿਖੇ ਦੋ ਗੁੱਟਾਂ ਦੀ ਲੜਾਈ (fight) ਦੀ ਲਪੇਟੇ 'ਚ ਆ ਕੇ ਦੋ ਪਰਵਾਸੀ ਮਜਦੂਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ (2 Killed in Clashes) ਆਈਆ ਹੈ।

ਹੋਰ ਪੜ੍ਹੋ ...
 • Share this:

  ਸੁਰਿੰਦਰ ਕੰਬੋਜ਼

  ਜਲੰਧਰ: Jalandhar Crime News: ਹਲਕਾ ਫ਼ਿਲੌਰ ਦੇ ਅਧੀਨ ਪੈਂਦੇ ਥਾਨਾ ਨੂਰਮਹਿਲ 'ਚ ਦਰੜੇ ਦੋ ਪਰਵਾਸੀ ਮਜ਼ਦੂਰ ਗੁਰਾਇਆਂ ਦੇ ਨਜਦੀਕੀ ਪਿੰਡ ਪਾਸਲਾ ਵਿਖੇ ਦੋ ਗੁੱਟਾਂ ਦੀ ਲੜਾਈ (fight) ਦੀ ਲਪੇਟੇ 'ਚ ਆ ਕੇ ਦੋ ਪਰਵਾਸੀ ਮਜਦੂਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ (2 Killed in Clashes) ਆਈਆ ਹੈ।

  ਜਾਣਕਾਰੀ ਅਨੁਸਾਰ ਪ੍ਰਤੱਖਦਰਸ਼ੀ ਸੁਸ਼ੀਲ ਕੁਮਾਰ ਵਾਸੀ ਪਾਸਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਪਾਸਲਾ ਵਿਖੇ ਮੇਲਾ ਚੱਲ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਜਿਸ ਨਾਲ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ। ਪਿੰਡ ਦੇ ਹੀ ਦੋ ਧਿਰਾਂ ਦੇ ਵਿਚਕਾਰ ਹੋਏ ਆਪਸੀ ਝਗੜੇ 'ਚ ਗੋਲੀਬਾਰੀ ਦੌਰਾਨ ਇਕ ਸਫੇਦ ਜੈਨ ਕਾਰ ਨੰ. ਪੀਬੀ 09 ਡੀ 5927 ਜਿਸ ਵਿੱਚ ਕੁਝ ਨੌਜਵਾਨ ਸਵਾਰ ਸਨ। ਕਾਰ ਸਵਾਰ ਨੌਜਵਾਨਾਂ ਨੇ ਕਾਰ ਨੂੰ ਬੈਕ ਹੀ ਭਜਾਉਣਾ ਸ਼ੁਰੂ ਕਰ ਦਿੱਤਾ ਅਤੇ ਪਿੱਛੋਂ ਆ ਰਹੇ ਦੋ ਪਰਵਾਸੀ ਮਜ਼ਦੂਰਾਂ ਨੂੰ ਦਰੜ ਦਿੱਤਾ, ਜਿਸ ਨਾਲ ਦੋਵਾਂ ਪਰਵਾਸੀ ਮਜ਼ਦੂਰਾਂ ਰਾਜ ਕੁਮਾਰ ਪੁੱਤਰ  ਉਮਰ 75 ਸਾਲ ਵਾਸੀ ਪਿੰਡ ਪਾਸਲਾ, ਭੋਲਾ ਸ਼ੰਕਰ ਪੁੱਤਰ ਸੁੱਖਲ ਮੰਡਲ ਉਮਰ ਤਕਰੀਬਨ 46 ਸਾਲ ਵਾਸੀ ਪਿੰਡ ਪਾਸਲਾ ਦੀ ਮੌਤ ਹੋ ਗਈ।

  ਇਸ ਸਬੰਧੀ ਮੌਕਾ ਵਾਰਦਾਤ 'ਤੇ ਪਹੁੰਚੇ ਐਸਐਚਓ ਥਾਣਾ ਨੂਰਮਹਿਲ ਹਰਦੀਪ ਸਿੰਘ ਅਤੇ ਡੀਐੱਸਪੀ ਲਖਵਿੰਦਰ ਸਿੰਘ ਮੱਲ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ  ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਜਦ ਤੱਕ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਦ ਤਕ ਮ੍ਰਿਤਕ ਦੇਹਾਂ ਦੇ ਸਸਕਾਰ ਨਹੀਂ ਕੀਤੇ ਜਾਣਗੇ।

  Published by:Krishan Sharma
  First published:

  Tags: Crime news, Firing, Jalandhar, Punjab Police