jalandhar famous kulhad pizza on toy gun controversy: ਜਲੰਧਰ ਦੇ ਮਸ਼ਹੂਰ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦਾ ਕੁੱਲ੍ਹੜ ਪੀਜ਼ਾ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਇਆ। ਜਿਸ ਤੋਂ ਬਾਅਦ ਕਈ ਫਿਲਮੀ ਸਿਤਾਰੇ ਵੀ ਉਨ੍ਹਾਂ ਦੁਆਰਾ ਬਣਾਏ ਜਾਣ ਵਾਲੇ ਕੁੱਲ੍ਹੜ ਪੀਜ਼ੇ ਦਾ ਸੁਆਦ ਚੱਖਣ ਪਹੁੰਚੇ। ਹਾਲਾਂਕਿ ਇਸ ਵਿਚਕਾਰ ਉਹ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਜਦੋਂ ਉਨ੍ਹਾਂ ਵੱਲੋਂ ਪੰਜਾਬੀ ਗਾਇਕ ਐਮੀ ਵਿਰਕ ਦੇ ਗੀਤ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ ਉੱਪਰ ਰੀਲ ਬਣਾਈ ਗਈ। ਜਿਸ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈਆਂ ਕਿ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਿਵਾਦ ਤੇ ਹੁਣ ਕਪਲ ਨੇ ਖੁਦ ਸਾਰੀ ਸੱਚਾਈ ਬਿਆਨ ਕੀਤੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਇਸ ਜੋੜੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਇਹ ਖਬਰ ਝੂਠੀ ਹੈ ਜੋ ਮੀਡੀਆ ਦੁਆਰਾ ਫੈਲਾਈ ਜਾ ਰਹੀ ਹੈ ਕਿ ਅਸੀਂ ਗਨ ਕਲਚਰ ਨੂੰ ਪ੍ਰਮੋਟ ਕਰਦੇ ਹਾਂ 🙏🏻ਅਸੀਂ ਗਨ ਕਲਚਰ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੇ...ਬੰਦੂਕ ਸੱਭਿਆਚਾਰ ਨੂੰ ਸਖਤ ਨਾਂਹ...
ਕਾਬਿਲੇਗੌਰ ਹੈ ਕਿ ਕੁੱਲ੍ਹੜ ਪੀਜ਼ਾ ਜੋੜੇ ਸਹਿਜ ਅਤੇ ਰੂਪ ਨੇ ਹਥਿਆਰ ਨੂੰ ਲੈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਜਿਸ 'ਚ ਉਹ ਪੰਜਾਬੀ ਗੀਤ 'ਤੇ ਹਥਿਆਰ ਦਿਖਾ ਕੇ ਗਨ ਕਲਚਰ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਪੁਲਿਸ ਨੇ ਉਸ ਦੇ ਖਿਲਾਫ ਹਥਿਆਰਾਂ ਦਾ ਪ੍ਰਚਾਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਉਹ ਬੰਦੂਕ ਨਹੀਂ ਬਲਕਿ ਇੱਕ ਖਿਡੌਣਾ ਬੰਦੂਕ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Jalandhar, Punjab