Home /News /punjab /

ਪਿਸਤੌਲ ਸ਼ੂਟਿੰਗ ਖਿਡਾਰੀ ਸੁਪਰਨਾ ਸ਼ਰਮਾ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ,ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਪਿਸਤੌਲ ਸ਼ੂਟਿੰਗ ਖਿਡਾਰੀ ਸੁਪਰਨਾ ਸ਼ਰਮਾ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ,ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਜਲੰਧਰ : ਪਿਸਤੌਲ ਸ਼ੂਟਰ ਖ਼ਿਡਾਰੀ ਨੇ ਖੁਦ ਨੂੰ ਮਾਰੀ ਗੋਲੀ,ਹਸਪਤਾਲ 'ਚ ਹਾਲਤ ਨਾਜ਼ੁਕ

ਜਲੰਧਰ : ਪਿਸਤੌਲ ਸ਼ੂਟਰ ਖ਼ਿਡਾਰੀ ਨੇ ਖੁਦ ਨੂੰ ਮਾਰੀ ਗੋਲੀ,ਹਸਪਤਾਲ 'ਚ ਹਾਲਤ ਨਾਜ਼ੁਕ

ਸੁਪਰਨਾ ਸ਼ਰਮਾ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ ਹੈ।ਜਿਸ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਪ੍ਰਭਾਵ ਨਾਲ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ਼ ਦੇ ਲਈ ਭਰਤੀ ਕਰਵਾਇਆ ਗਿਆ ਹੈ।ਨਿੱਜੀ ਹਸਪਤਾਲ 'ਚ ਗੰਭੀਰ ਜ਼ਖਮੀ ਹੋਏ ਸ਼ੂਟਿੰਗ ਖਿਡਾਰੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਖੁਦ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਸੈਂਡੀ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਕੰਮ ਨਾ ਮਿਲਣ ਕਾਰਨ ਉਹ ਨਿਰਾਸ਼ ਸੀ ਅਤੇ ਇਹ ਹੀ ਵਜ੍ਹਾ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰ ਲਈ।

ਹੋਰ ਪੜ੍ਹੋ ...
  • Share this:

ਪੰਜਾਬ ਦੇ ਜਲੰਧਰ ਦੇ ਕਰੋਲ ਬਾਗ ਇਲਾਕੇ ਦੇ ਰਹਿਣ ਵਾਲੀ ਪਿਸਤੌਲ ਸ਼ੂਟਿੰਗ ਖਿਡਾਰੀ ਸੁਪਰਨਾ ਸ਼ਰਮਾ ਉਰਫ਼ ਸੈਂਡੀ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਪਰਨਾ ਸ਼ਰਮਾ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ ਹੈ।ਜਿਸ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਪ੍ਰਭਾਵ ਨਾਲ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ਼ ਦੇ ਲਈ ਭਰਤੀ ਕਰਵਾਇਆ ਗਿਆ ਹੈ।ਨਿੱਜੀ ਹਸਪਤਾਲ 'ਚ ਗੰਭੀਰ ਜ਼ਖਮੀ ਹੋਏ ਸ਼ੂਟਿੰਗ ਖਿਡਾਰੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਖੁਦ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਸੈਂਡੀ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਕੰਮ ਨਾ ਮਿਲਣ ਕਾਰਨ ਉਹ ਨਿਰਾਸ਼ ਸੀ ਅਤੇ ਇਹ ਹੀ ਵਜ੍ਹਾ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰ ਲਈ।

ਸੁਪਰਨ ਸ਼ਰਮਾ ਉਰਫ ਸੈਂਡੀ ਨੇ ਆਪਣੇ ਘਰ ਦੇ ਅੰਦਰ ਹੀ ਖੁੱਦ ਨੂੰ ਗੋਲੀ ਮਾਰ ਲਈ

ਜਲੰਧਰ ਦੇ ਕਰੋਲ ਬਾਗ ਦੇ ਰਹਿਣ ਵਾਲੇ 24 ਸਾਲਾਂ ਸੁਪਰਨ ਸ਼ਰਮਾ ਉਰਫ ਸੈਂਡੀ ਨੇ ਮੰਗਲਵਾਰ ਦੇਰ ਰਾਤ ਨੂੰ ਆਪਣੇ ਘਰ ਦੇ ਅੰਦਰ ਹੀ ਖੁੱਦ ਨੂੰ ਗੋਲੀ ਮਾਰ ਲਈ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰ ਜਦੋਂ ਉਸ ਦੇ ਕਮਰੇ 'ਚ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖਿਆ।ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਤੁਰੰਤ ਸੈਂਡੀ ਨੂੰ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹਸਪਤਾਲ ਵਿੱਚ ਇਲਾਜ ਅਧੀਨ ਸੈਂਡੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸਰਕਾਰੀ ਅਧਿਆਪਕ ਹਨ ਸੁਪਰਨਾ ਸ਼ਰਮਾ ਦੇ ਮਾਤਾ-ਪਿਤਾ

ਪਿਸਤੌਲ ਸ਼ੂਟਿੰਗ ਖਿਡਾਰੀ ਸੁਪਰਨਾ ਸ਼ਰਮਾ ਉਰਫ਼ ਸੈਂਡੀ ਦੇ ਪਿਤਾ ਸੰਜੀਵ ਸ਼ਰਮਾ ਅਤੇ ਮਾਤਾ ਦੋਵੇਂ ਸਰਕਾਰੀ ਅਧਿਆਪਕ ਹਨ। ਸੈਂਡੀ ਵੱਲੋਂ ਖੁਦ ਨੂੰ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਮਾਪਿਆਂ ਦੇ ਹੋਸ਼ ਉੱਡ ਗਏ। ਸੈਂਡੀ ਪੀਏਪੀ ਵਿੱਚ ਸ਼ੂਟਿੰਗ ਦੀ ਪ੍ਰੈਕਟਿਸ ਕਰਦਾ ਸੀ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਉਸ ਨੇ ਪੰਜਾਬੀ ਐਲਬਮਾਂ ਵਿੱਚ ਫਿਲਮਾਏ ਗੀਤਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।ਉਸ ਦੇ ਪਰਿਵਾਰ ਵਿੱਚ ਉਸ ਦਾ ਇੱਕ ਹੋਰ ਭਰਾ ਵੀ ਹੈ।

ਪੁਲਿਸ ਨੇ ਜ਼ਬਤ ਕੀਤਾ ਲਾਇਸੈਂਸੀ ਰਿਵਾਲਵਰ

ਇਸ ਮਾਮਲੇ ਨੂੰ ਲੈ ਕੇ ਥਾਣਾ ਇੰਚਾਰਜ ਰਾਮਾਮੰਡੀ ਦੇ ਐੱਸਐੱਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਇਸੈਂਸੀ ਰਿਵਾਲਵਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਾਲਾਂਕਿ ਐੱਸਐੱਚਓ ਦੇ ਮੁਤਾਬਕ ਗੋਲੀ ਚਲਾਉਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Published by:Shiv Kumar
First published:

Tags: Admissions, Hospital, Jalandhar, Players, Shooting