ਜਲੰਧਰ ਪੁਲਿਸ ਨੇ 13 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ 13 ਹਥਿਆਰ ਵੀ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਨੋਡਲ ਅਫ਼ਸਰ ਵੱਜੋਂ ਨਿਯੁਕਤ ਇੰਸਪੈਕਟਰ ਜਨਰਲ (ਆਈਜੀ) ਹੈਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜਲੰਧਰ ਪੁਲਿਸ ਨੇ ਲਾਰੈਂਸ ਗੈਗ ਦੇ 13 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ 'ਬੰਬੀਹਾ ਗੈਂਗ ਦੇ ਗੈਂਗਸਟਰਾਂ ਨੂੰ ਮਾਰਨ ਦੀ ਪਲਾਨਿੰਗ ਸੀ। 9 ਸ਼ਾਰਪ ਸ਼ੂਟਰਾਂ ਸਮੇਤ 13 ਗੈਂਗਸਟਰ ਕਾਬੂ ਕੀਤਾ ਹੈ। 5 ਕਤਲ ਕਰਨ ਦੀ ਸਾਜ਼ਿਸ਼ ਸੀ।
ਜ਼ਿਆਦਾ ਗੈਂਗਸਟਰ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਸਾਰੇ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ।
ਪੰਜਾਬ 'ਚ ਹੋਵੇਗਾ ਗੈਂਗਸਟਰਾਂ ਦਾ 'THE END'।
ਦੱਸ ਦੇਈਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ(DGP Gaurav Yadav) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੂਬੇ 'ਚੋਂ ਗੈਂਗਸਟਰਸ ਦਾ ਨਾਮੋ-ਨਿਸ਼ਾਨ ਖਤਮ ਕਰ ਦੇਵਾਂਗੇ ਤੇ ਚੰਦ ਦਿਨਾਂ 'ਚ ਸੂਬੇ 'ਚੋਂ ਖ਼ਤਮ ਕਰ ਦੇਵਾਂਗੇ ਗੈਂਗਸਟਰਵਾਦ। ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰਵਾਦ ਅਤੇ ਨਸ਼ਾ ਖਤਮ ਕਰਨ 'ਤੇ ਜ਼ੋਰ ਹੈ। DGP ਨੇ ਇਹ ਵੀ ਕਿਹਾ ਕਿ ਨਸ਼ੇ 'ਤੇ ਪੂਰੀ ਤਰ੍ਹਾਂ ਨਕੇਲ ਕੱਸ ਰਹੇ ਹਾਂ ਤੇ ਸੂਬੇ ਦੀ ਸ਼ਾਂਤੀ ਹਰ ਹਾਲ 'ਚ ਕਾਇਮ ਰਹੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangster, Jalandhar, Punjab Police