ਜਲੰਧਰ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲੀਸ ਨੇ ਤਿੰਨ ਦੋਸ਼ੀਆਂ ਨੂੰ 20 ਕਿਲੋ 200 ਗ੍ਰਾਮ ਗਾਂਜਾ ਸਮੇਤ ਗ੍ਰਿਫ਼ਤਾਰ ਕੀਤਾ। ਕਮਿਸ਼ਨਰੇਟ ਜਲੰਧਰ ਦੀਆਂ ਵੱਖ ਵੱਖ ਟੀਮਾਂ ਵੱਲ ਕਾਰਵਾਈ ਕਰਦੇ ਹੋਏ 03 ਦੋਸ਼ੀ ਪਾਸੋਂ 20 ਕਿਲੋ 200 ਗ੍ਰਾਮ ਗਾਂਜਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸਪੈਸ਼ਲ ਓਪਰੇਸ਼ਨ ਯੂਨਿਟ, (ਨਾਰਕੋਟਿਕ) ਕਮਿਸ਼ਨਰੇਟ ਜਲੰਧਰ ਦੀ ਟੀਮਨੇ ਦੌਰਾਨ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੇਨ ਹਾਈਵੇ ਤੋਂ ਸਰਵਿਸ ਲੇਨ ਨੇੜੇ ਹੋਟਲ ਮਯੂਰੀ ਜੀ. ਟੀ. ਰੋਡ ਕਰਤਾਰਪੁਰ ਸਾਈਡ ਮੌਜੂਦ ਸੀ ਕਿ ਇੱਕ ਆਟੋ ਰਿਕਸ਼ਾ ਨੰਬਰ PB08-CH-9921 ਰੰਗ ਕਾਲਾ ਮੇਨ ਹਾਈਵੇ ਤੋਂ ਸਰਵਿਸ ਰੋਡ ਮਕਸੂਦਾ ਸਈਡ ਵੱਲ ਨੂੰ ਆਇਆ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਟੋ ਚਾਲਕ ਆਟੋ ਦੀ ਬਰੇਕ ਲਗਾ ਕੇ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕਰਨ ਲੱਗਾ ਤਾਂ CIA Z, ANTI NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆ ਦੀ ਮਦਦ ਨਾਲ ਆਟੋ ਸਮੇਤ ਇਕ ਔਰਤ 2 ਵਿਅਕਤੀਆਂ ਨੂੰ ਕਾਬੂ ਕੀਤਾ , ਜਿਹਨਾਂ ਦੀ ਚੈਕਿੰਗ ਕਰਨ ਤੇ ਆਟੋ ਵਿੱਚ ਪਏ ਬੋਰਾ ਪਲਾਸਟਿਕ ਵਿੱਚੋਂ 20 ਕਿਲੋ 200 ਗ੍ਰਾਮ ਗਾਂਜਾ ਬ੍ਰਾਮਦ ਹੋਇਆ।ਜਿਹਨਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁੱ: ਨੰ: 74 ਮਿਤੀ 29.05.2022 ਅ:ਧ 20/61/85 NDPS Act ਥਾਣਾ ਡਵੀਜ਼ਨ ਨੰਬਰ 1 ਕਮਿ: ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਮੁਲਜ਼ਮ ਨਾਮ ਪਤਾ ;
1.ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਬਲਦੇਵ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਗਲੀ ਨੰਬਰ 2 ਰਵੀਦਾਸ ਨਗਰ ਮਕਸੂਦਾ ਜਲੰਧਰ।
2. ਦੀਪਕ ਕੁਮਾਰ ਸਾਹੋ ਪੁੱਤਰ ਮਹੇਸ਼ ਸਾਹੋ ਵਾਸੀ ਪਿੰਡ ਫੁਲਵੜੀਆ ਟੋਲਾ ਥਾਣਾ ਮੁਸਾਫਿਕ ਚੰਦਰਮਾ ਚੌਕ ਜਿਲ੍ਹਾ ਕਠਿਆਰ ਬਿਹਾਰ ਹਾਲ ਵਾਸੀ ਦੁਰਗਾ ਕਲੋਨੀ ਨੇੜੇ ਟਰਾਂਸਪੋਰਟ ਨਗਰ ਲੁਧਿਆਣਾ।
3.ਬੀਰੋ ਪਤਨੀ ਰਾਜੂ ਵਾਸੀ ਗਲੀ ਨੰਬਰ 7 ਇੰਦਰਾ ਕਲੋਨੀ ਜਲੰਧਰ।
ਰਿਕਵਰੀ : 20 ਕਿਲੋ 200 ਗ੍ਰਾਮ ਗਾਂਜਾ
ਮੁਲਜ਼ਮ ਮਹਿਲਾ ਬੀਰੋ ਦੀ ਪੁੱਛਗਿਛ:- ਮਹਿਲਾ ਬੀਰੋ ਦੀ ਉਮਰ ਕ੍ਰੀਬ 32 ਸਾਲ ਹੈ। ਉਹ ਵਿਆਹੁਤਾ ਹੈ।ਜਿਸਦੇ 4 ਬੱਚੇ ਹਨ। ਉਹ ਅਨਪੜ ਹੈ ਅਤੇ ਮਨਿਆਰੀ ਦੇ ਕੰਮ ਦੀ ਆੜ ਵਿੱਚ ਗਾਂਜਾ ਵੇਚਦੀ ਹੈ। ਜਿਸ ਦੇ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਕਟ ਤਹਿਤ ਕੇਸ ਦਰਜ ਹਨ।
ਮੁਲਜ਼ਮ ਰਜਿੰਦਰ ਸਿੰਘ ਉਰਫ ਰਾਜਾ ਦੀ ਪੁੱਛਗਿੱਛ:- ਦੋਸ਼ੀ ਰਜਿੰਦਰ ਸਿੰਘ ਉਰਫ ਰਾਜਾ ਆਟੋ ਚਲਾਉਂਦਾ ਹੈ ਅਤੇ ਦੋਸ਼ਣ ਬੀਰੋ ਨਾਲ ਰਲ ਕੇ ਆਪਣੇ ਆਟੋ ਵਿੱਚ ਗਾਂਜੇ ਦੀ ਸਪਲਾਈ ਲੈਣ ਜਾਂਦਾ ਹੈ।
ਮੁਲਜ਼ਮ ਦੀਪਕ ਕੁਮਾਰ ਸਾਹੋਂ ਦੀ ਹੈ ਅਤੇ ਬਿਹਾਰ ਤੋਂ ਟਰੇਨ ਰਾਹੀ ਪੁੱਛਗਿੱਛ:- ਮੁਲਜ਼ਮ ਵਿਆਹਿਆ ਹੋਇਆ ਹੈ ਅਤੇ ਲੁਧਿਆਣੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਗਾਂਜਾ ਲਿਆ ਕੇ ਲੁਧਿਆਣੇ ਅਤੇ ਜਲੰਧਰ ਸਪਲਾਈ ਕਰਦਾ ਹੈ।
ਮੁਲਜ਼ਮਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਰਿਮਾਂਡ ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Drugs, Jalandhar, Punjab Police