Home /News /punjab /

Jalandhar: ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਖੁਲਦਿਆਂ ਹੀ ਮਾਰਾ ਡਾਕਾ, ਹਥਿਆਰਾਂ ਦੀ ਨੋਕ ‘ਤੇ ਲੁੱਟੀ ਨਕਦੀ

Jalandhar: ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਖੁਲਦਿਆਂ ਹੀ ਮਾਰਾ ਡਾਕਾ, ਹਥਿਆਰਾਂ ਦੀ ਨੋਕ ‘ਤੇ ਲੁੱਟੀ ਨਕਦੀ

Jalandhar: ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਖੁਲਦਿਆਂ ਹੀ ਮਾਰਾ ਡਾਕਾ, ਹਥਿਆਰਾਂ ਦੀ ਨੋਕ ‘ਤੇ ਲੁੱਟੀ ਨਕਦੀ

ਲੁਟੇਰਿਆਂ ਨੇ ਬੁੱਧਵਾਰ ਸਵੇਰੇ 9.30 ਵਜੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਗ੍ਰੀਨ ਮਾਡਲ ਟਾਊਨ ਬ੍ਰਾਂਚ (Green Model Town branch) ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਬੰਦੂਕ ਦੀ ਨੋਕ ’ਤੇ ਕਰੀਬ 17 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਹੋਰ ਪੜ੍ਹੋ ...
 • Share this:

  ਜਲੰਧਰ 'ਚ ਸਵੇਰੇ ਬੈਂਕ ਖੁੱਲ੍ਹਦੇ ਹੀ ਲੁੱਟ (Bank Robbery) ਦੀ ਘਟਨਾ ਸਾਹਮਣੇ ਆਈ ਹੈ। ਲੁਟੇਰਿਆਂ ਨੇ ਬੁੱਧਵਾਰ ਸਵੇਰੇ 9.30 ਵਜੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਗ੍ਰੀਨ ਮਾਡਲ ਟਾਊਨ ਬ੍ਰਾਂਚ (Green Model Town branch) ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਬੰਦੂਕ ਦੀ ਨੋਕ ’ਤੇ ਕਰੀਬ 17 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਬੈਂਕ ਲੁਟੇਰਿਆਂ ਨੂੰ ਫੜਨ ਲਈ ਰੈੱਡ ਅਲਰਟ ਜਾਰੀ ਕਰਕੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ।

  ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਨਕਾਬਪੋਸ਼ ਲੁਟੇਰੇ ਸਵੇਰੇ 9.30 ਤੋਂ 9.45 ਦਰਮਿਆਨ ਪੀਐਨਬੀ ਗ੍ਰੀਨ ਮਾਡਲ ਟਾਊਨ ਸ਼ਾਖਾ ਵਿੱਚ ਦਾਖ਼ਲ ਹੋਏ। ਜਦੋਂ ਕੈਸ਼ੀਅਰ ਦਿਨ ਭਰ ਦੇ ਕਾਰੋਬਾਰ ਲਈ ਕੈਸ਼ ਕਾਊਂਟਰ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਸੀ। ਲੁਟੇਰੇ ਬੰਦੂਕ ਦੀ ਨੋਕ 'ਤੇ ਕੈਸ਼ੀਅਰ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ। ਲੁਟੇਰੇ ਫਰਾਰ ਹੋਣ ਤੋਂ ਪਹਿਲਾਂ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵਾਰਦਾਤ ਨੂੰ ਰਿਕਾਰਡ ਕਰਨ ਲਈ ਡੀਵੀਆਰ ਵੀ ਆਪਣੇ ਨਾਲ ਲੈ ਗਏ।

  ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਟੇਰਿਆਂ ਕੋਲ ਦੇਸੀ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਬੈਂਕ ਵਿੱਚ ਕੁਝ ਇੰਟੈਲੀਜੈਂਸ ਕੈਮਰੇ ਵੀ ਲਗਾਏ ਗਏ ਹਨ। ਜਿਸ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਬੈਂਕ ਕੈਮਰਿਆਂ ਤੋਂ ਪੁਰਾਣੀ ਫੁਟੇਜ ਵੀ ਇਸ ਖਦਸ਼ੇ ਨਾਲ ਕੱਢ ਰਿਹਾ ਹੈ ਕਿ ਲੁਟੇਰਿਆਂ ਨੇ ਲੁੱਟ ਤੋਂ ਪਹਿਲਾਂ ਬੈਂਕ 'ਤੇ ਛਾਪਾ ਮਾਰਿਆ ਹੋਵੇਗਾ।

  ਦੱਸਣਯੋਗ ਹੈ ਕਿ ਮਾਡਲ ਟਾਊਨ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਵਿੱਚ ਆਉਂਦਾ ਹੈ। ਫਿਲਹਾਲ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਲੰਧਰ 'ਚ ਲੁੱਟ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਪਰਾਧੀ ਏ.ਟੀ.ਐੱਮ ਅਤੇ ਬੈਂਕਾਂ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਸ਼ਹਿਰ ਵਿੱਚ ਮੋਬਾਈਲ ਖੋਹਣ, ਚੇਨ ਸਨੈਚਿੰਗ ਤੋਂ ਲੈ ਕੇ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਈ ਗਰੋਹ ਸਰਗਰਮ ਹਨ।

  Published by:Ashish Sharma
  First published:

  Tags: Bank, Jalandhar, Pnb, Robbery