Home /News /punjab /

Jalandhar: ਬੇਜੁਬਾਨਾਂ ‘ਤੇ ਕੱਢੀ ਰੰਜ਼ਿਸ਼, ਤੂੜੀ ‘ਚ ਜ਼ਹਿਰ ਮਿਲਾ ਕੇ ਸੱਤ ਮੱਝਾਂ ਨੂੰ ਮਾਰ ਦਿੱਤਾ

Jalandhar: ਬੇਜੁਬਾਨਾਂ ‘ਤੇ ਕੱਢੀ ਰੰਜ਼ਿਸ਼, ਤੂੜੀ ‘ਚ ਜ਼ਹਿਰ ਮਿਲਾ ਕੇ ਸੱਤ ਮੱਝਾਂ ਨੂੰ ਮਾਰ ਦਿੱਤਾ

ਪੀੜਤ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਕੁਝ ਦਿਨ ਪਹਿਲਾਂ ਕਿਸੇ ਨੇ ਉਸਦੀ ਪਰਾਲੀ ਨੂੰ ਅੱਗ ਲਾ ਦਿੱਤੀ ਸੀ। ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਤੋਂ ਪਰਾਲੀ ਲੈ ਆਇਆ ਸੀ। ਹੁਣ ਕਿਸੇ ਨੇ ਉਸਦੀਆਂ ਮੱਝਾਂ ਦੀ ਤੂੜੀ ਵਿਚ ਜ਼ਹਿਰ ਮਿਲਾ ਦਿੱਤਾ।

  • Share this:

ਜਲੰਧਰ- ਮਨੁੱਖਤਾ ਦਾ ਮਿਆਰ ਇੰਨਾ ਡਿੱਗਣਾ ਸ਼ੁਰੂ ਹੋ ਗਿਆ ਹੈ ਕਿ ਉਹ ਆਪਣੀ ਦੁਸ਼ਮਣੀ ਕੱਢਣ ਲਈ ਕਿਸੇ ਵੀ ਹੱਦ ਤਕ ਡਿੱਗ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਸ਼ਕਰਪੁਰ ਪਿੰਡ ਵਿਚ ਸਾਹਮਣੇ ਆਇਆ, ਜਿਥੇ ਇਕ ਗੁੱਜਰ ਨਾਲ ਦੁਸ਼ਮਣੀ ਦੇ ਚਲਦਿਆਂ ਕਿਸੇ ਨੇ ਉਸ ਦੀਆਂ ਮੱਝਾਂ ਦੀ ਤੂੜੀ ਵਿਚ ਜ਼ਹਿਰ ਮਿਲਾਇਆ ਦਿੱਤਾ। ਤੂੜੀ ਨੂੰ ਖਾਣ ਸਾਰ ਹੀ ਮੱਝਾਂ ਦੀ ਹਾਲਤ ਵਿਗੜ ਗਈ ਅਤੇ ਤਕਰੀਬਨ ਡੇਢ ਘੰਟੇ ਵਿੱਚ ਸੱਤ ਮੱਝਾਂ ਦੀ ਮੌਤ ਹੋ ਗਈ। ਕੁਝ ਮੱਝ ਬਿਮਾਰ ਪਈਆਂ ਹਨ, ਜਿਨ੍ਹਾਂ ਦਾ ਇਲਾਜ ਵੈਟਰਨਰੀ ਡਾਕਟਰ ਕਰ ਰਹੇ ਹਨ। ਗੁੱਜਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੱਝਾਂ ਦੇ ਪੋਸਟ ਮਾਰਟ ਕਰਨ ਤੋਂ ਬਾਅਦ ਸੈਂਪਲ ਵੀ ਫੋਰੈਂਸਿਕ ਲੈਬ ਨੂੰ ਦਿੱਤੇ ਗਏ ਹਨ।

ਪਿੰਡ ਸ਼ਕਰਪੁਰ ਵਿੱਚ ਰਹਿੰਦੇ ਮੱਝਾਂ ਦੇ ਮਾਲਕ ਬਾਰਾ ਹੁਸੈਨ ਨੇ ਦੱਸਿਆ ਕਿ ਉਸਦਾ ਦੁੱਧ ਦਾ ਕਾਰੋਬਾਰ ਹੈ ਅਤੇ ਕਰੀਬ ਤਿੰਨ ਦਰਜਨ ਮੱਝਾਂ ਉਸ ਨੇ ਰੱਖੀਆਂ ਹਨ। ਹੁਸੈਨ ਨੇ ਦੱਸਿਆ ਕਿ ਉਹ ਹੈਰਾਨ ਰਹਿ ਗਿਆ ਜਦੋਂ ਬੀਤੇ ਦਿਨ ਉਸ ਦੀ ਇੱਕ ਮੱਝ ਜ਼ਮੀਨ ਉੱਤੇ ਡਿੱਗਣ ਤੋਂ ਬਾਅਦ ਤੜਫ ਕੇ ਮਰ ਗਈ। ਇਸ ਤਰ੍ਹਾਂ ਸੱਤ ਮੱਝਾਂ ਉਸਦੇ ਸਾਮ੍ਹਣੇ ਮਰ ਗਈਆਂ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਸਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਿਸੇ ਨੇ ਉਸਦੀ ਪਰਾਲੀ ਨੂੰ ਅੱਗ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਤੋਂ ਪਰਾਲੀ ਲੈ ਆਇਆ ਸੀ। ਹੁਣ ਕਿਸੇ ਨੇ ਉਸਦੀਆਂ ਮੱਝਾਂ ਦੀ ਤੂੜੀ ਵਿੱਚ ਜ਼ਹਿਰ ਮਿਲਾ ਦਿੱਤਾ। ਪੁਲਿਸ ਇਸ ਮਾਮਲੇ ਵਿਚ ਪਸ਼ੂ ਕਰੂਰਤਾ ਐਕਟ ਤਹਿਤ ਕਾਰਵਾਈ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਆਪਸੀ ਦੁਸ਼ਮਣੀ ਦਾ ਜਾਪਦਾ ਹੈ। ਪੁਲਿਸ ਮੁਲਜ਼ਮ ਨੂੰ ਲੱਭਣ ਵਿੱਚ ਲੱਗੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਰਨਰੀ ਅਫਸਰ ਡਾ: ਗੁਰਦੀਪ ਸਿੰਘ ਨੇ ਦੱਸਿਆ ਕਿ ਮੱਝਾਂ ਦਾ ਪੋਸਟ ਮਾਰਟਮ ਹੋ ਚੁੱਕਾ ਹੈ। 18 ਨਮੂਨੇ ਜਾਂਚ ਲਈ ਖਰੜ ਵਿਖੇ ਫੋਰੈਂਸਿਕ ਲੈਬ ਵਿਚ ਭੇਜੇ ਗਏ ਹਨ।

Published by:Ashish Sharma
First published:

Tags: Jalandhar, Poison