Home /News /punjab /

Jalandhar: 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਅਧਿਆਪਕ 'ਤੇ ਕੇਸ ਦਰਜ

Jalandhar: 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਅਧਿਆਪਕ 'ਤੇ ਕੇਸ ਦਰਜ

Jalandhar: 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਅਧਿਆਪਕ 'ਤੇ ਕੇਸ ਦਰਜ (ਫਾਇਲ ਫੋਟੋ)

Jalandhar: 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਅਧਿਆਪਕ 'ਤੇ ਕੇਸ ਦਰਜ (ਫਾਇਲ ਫੋਟੋ)

 • Share this:
  ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਇੱਕ ਅਧਿਆਪਕ ਉੱਤੇ 12 ਅਪ੍ਰੈਲ ਨੂੰ ‘ਸਪੈਸ਼ਲ ਕਲਾਸ’ ਤੋਂ ਬਾਅਦ 10 ਵੀਂ ਜਮਾਤ ਦੀ ਇੱਕ ਵਿਦਿਆਰਥਣ ਨਾਲ ਜਿਣਸੀ ਸ਼ੋਸਣ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

  ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਗੁੱਸੇ ਵਿਚ ਆਏ ਲੜਕੀ ਦੇ ਰਿਸ਼ਤੇਦਾਰਾਂ ਨੇ ਅਧਿਆਪਕ ਨੂੰ ਕਲਾਸ ਅੰਦਰ ਕੁੱਟਣ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰਕੇ ਸਕੂਲ ਵਿੱਚ ਘੁੰਮਾਇਆ ਤੇ ਦੋਸ਼ੀ ਅਧਿਆਪਕ ਨੂੰ ਬੁਰੀ ਤਰ੍ਹਾਂ ਕੁਟਿਆ, ਇਸ ਪਿੱਛੋਂ ਪਰਿਵਾਰ ਨੇ ਪੂਰੇ ਘਟਨਾਕ੍ਰਮ ਦਾ ਬਿਊਰਾ ਪੁਲਿਸ ਨੂੰ ਦਿੱਤਾ ਜਿਸ 'ਤੇ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ  ਅਧਿਆਪਕ ਨੂੰ ਗ੍ਰਿਫਤਾਰ ਕੀਤਾ ।

  ਅਧਿਆਪਕ 'ਤੇ ਇਹ ਆਰੋਪ ਹੈ ਕਿ ਉਸਨੇ ਇਕ ਵਿਦਿਆਰਥਣ ਨੂੰ ਵਿਸ਼ੇਸ਼ ਕਲਾਸ ਤੋਂ ਬਾਅਦ ਕੁਝ ਵਾਧੂ ਸਬਕ ਦੇਣ ਦੇ ਬਹਾਨੇ ਉੱਥੇ ਰੁਕਣ ਲਈ ਕਿਹਾ ਤੇ ਇਸ ਦੌਰਾਨ ਲੜਕੀ ਨੇ ਅਧਿਆਪਕ ਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਧਿਆਪਕ ਨੇ ਲੜਕੀ ਨੂੰ ਬਾਅਦ ਵਿੱਚ ਉੱਥੇ ਰੋਕ ਕੇ ਆਪਣੇ ਮੋਬਾਇਲ ਤੇ ਅਸ਼ਲੀਲ ਫਿਲਮ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਇਸ ਲਈ ਮਨ੍ਹਾਂ ਕਰ ਦਿੱਤਾ ਤਾਂ ਅਧਿਆਪਕ ਨੇ ਉਸ ਵੱਲ ਕੁਝ ਅਸ਼ਲੀਲ ਇਸ਼ਾਰੇ ਕੀਤੇ ਪਰ ਲੜਕੀ ਇਸ ਸਭ ਬਾਰੇ ਇਨਕਾਰ ਕਰਦੀ ਰਹੀ । ਲੜਕੀ ਵੱਲੋਂ 15 ਅਪ੍ਰੈਲ ਨੂੰ ਆਪਣੇ ਪਰਿਵਾਰ ਨੂੰ ਸੂਚਿਤ ਕਰਨ ਤੋਂ ਬਾਅਦ ਇਹ ਮਾਮਲਾ ਪ੍ਰਿੰਸੀਪਲ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਸਕੂਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ । ਨਾਲ ਹੀ ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਆਪਣੀ ਸੰਸਥਾ ਦੀ ਗਰਿਮਾ ਨਾਲ ਕੋਈ ਸਮਝੌਤਾ ਨਹੀਂ ਕਰਦੇ ਇਸ ਲਈ ਸਕੂਲ ਵੱਲੋਂ ਉਸ ਅਧਿਆਪਕ ਤੇ ਲੋੜੀਦੀ ਕਾਰਵਾਈ ਕੀਤੀ ਗਈ ਹੈ ।

  ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅਧਿਆਪਕ ਖਿਲਾਫ ਧਾਰਾ 354-ਏ ਤਹਿਤ ਕੇਸ ਦਰਜ ਕਰਕੇ ਆਰੋਪੀ ਵਿਕਾਸ ਕੁਮਾਰ ਨੂੰ ਇੰਸਪੈਕਟਰ ਨਵਦੀਪ ਸਿੰਘ ਦੁਆਰਾ ਗ੍ਰਿਫਤਾਰ ਕਰ ਕੇ ਸਿਟੀ ਪੁਲਿਸ ਥਾਣੇ ਵਿੱਚ ਲਿਜਾਇਆ ਗਿਆ ਹੈ । ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦਿੰਦਿਆ ਇੰਸਪੈਕਟਰ ਨੇ ਕਿਹਾ ਕਿ ਆਰੋਪੀ ਤੇ ਲੋੜੀਦੀ ਕਾਰਵਾਈ ਕੀਤੀ ਜਾਵੇਗੀ ।
  Published by:Ashish Sharma
  First published:

  Tags: Crime, Crime against women, Jalandhar, Sexual, Sexual Abuse, Teachers

  ਅਗਲੀ ਖਬਰ